ਐਸ.ਏ.ਐਸ ਨਗਰ 19 ਸਤੰਬਰ : ਧਰਮਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਸਬ ਡਵੀਜ਼ਨਲ ਹਸਪਤਾਲ ਡੇਰਾਬਸੀ ਵਲੋਂ ਅਰਬਨ ਮਲੇਰੀਆ ਸਕੀਮ ਤਹਿਤ ਕੰਮ ਕਰਦੀਆਂ ਡੇਂਗੂ ਟੀਮਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਸੀਨੀਅਰ ਮੇਡੀਕਲ ਅਫਸਰ ਡਾ. ਧਰਮਿੰਦਰ ਸਿੰਘ ਵਲੋਂ ਡੇਰਾਬਸੀ ਦੇ ਸੈਣੀ ਮੁਹੱਲੇ ਵਿੱਚ ਜਾ ਕੇ ਡੇਂਗੂ ਟੀਮਾਂ ਦੇ ਕੀਤੇ ਕੰਮਾ ਦਾ ਨਰੀਖਣ ਕੀਤਾ। ਇਸ ਮੌਕੇ ਉਨ੍ਹਾ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਹੁਣ ਡੇਂਗੂ ਬੁਖਾਰ ਦਾ ਮੌਸਮ ਜ਼ੋਰਾਂ ਤੇ ਹੈ ਇਸ ਲਈ ਕਿਸੇ ਵੀ ਡੇਂਗੂ ਬੁਖਾਰ ਨੂੰ ਹਲਕੇ ਵਿੱਚ ਨਾ ਲਿਆ ਜਾਵੇ। ਬੁਖਾਰ ਹੋਣ ਦੀ ਸੂਰਤ ਵਿੱਚ ਖੂਨ ਦੀ ਜਾਂਚ ਕਰਾਈ ਜਾਵੇ।
ਡੇਂਗੂ ਬੁਖਾਰ ਦੀ ਜਾਂਚ ਅਤੇ ਇਲਾਜ ਸਿਵਲ ਹਸਪਤਾਲ ਡੇਰਾਬਸੀ ਵਿਖੇ ਮੁਫਤ ਹੁੰਦਾ ਹੈ। ਇਸ ਦੇ ਲੱਛਣ ਤੇਜ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ,ਅੱਖਾ ਦੇ ਪਿਛਲੇ ਹਿਸੇ ਵਿੱਚ ਦਰਦ, ਸਰੀਰ ਤੇ ਦਾਣੇ, ਮਸੂੜਿਆ ਵਿਚੋਂ ਖੂਨ ਨਿਕਲਣਾ ਇਸ ਦੇ ਮੁੱਖ ਲੱਛਣ ਹਨ। ਇਸ ਬੁਖਾਰ ਵਿੱਚ ਬਰੂਫਿਨ, ਡਿਸਪ੍ਰਿਨ ਨਾ ਲਈ ਜਾਵੇ ਸਿਰਫ ਪੈਰਾਸੀਟਾਮੋਲ ਦਾ ਇਸਤਮਾਲ ਕੀਤਾ ਜਾਵੇ। ਇਸ ਤੋਂ ਇਲਾਵਾ ਕਿਸੇ ਵਹਿਮ ਭਰਮ ਵਿੱਚ ਨਾ ਪਿਆ ਜਾਵੇ। ਇਸ ਤੋਂ ਇਲਾਵਾ ਡਾ. ਧਰਮਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬੁਖਾਰ ਤੋਂ ਬਚਣ ਲਈ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਛੱਤਾ ਤੇ ਪਏ ਕਬਾੜ ਨੂੰ ਪਾਣੀ ਰਹਿਤ ਕੀਤਾ ਜਾਵੇ,ਕੂਲਰਾਂ ਨੂੰ ਹਫਤੇ ਵਿੱਚ ਇੱਕ ਵਾਰ ਸਾਫ ਕੀਤਾ ਜਾਵੇ, ਮਨੀ ਪਲਾਂਟਾ ਵਾਲੇ ਪਾਣੀ, ਹੋਜੀਆ, ਟੈਕੀਆ ਵਿੱਚ ਪਾਣੀ ਨੂੰ ਸਾਫ ਕੀਤਾ ਜਾਵੇ।
ਇਸ ਮੌਕੇ ਸ਼ਿਵ ਕੁਮਾਰ ਐਸ.ਆਈ,ਰੁਪਿੰਦਰ ਸਿੰਘ ਅਤੇ ਮੁਨੀਸ ਕੁਮਾਰ ਐਮ.ਪੀ.ਐਚ.ਡਬਲਿਯੂ ਅਤੇ ਬਰੀਡਿੰਗ ਚੈਕਰ ਮੌਜੂਦ ਸਨ।
No comments:
Post a Comment