ਐਸ.ਏ.ਐਸ ਨਗਰ 13 ਸਤੰਬਰ : ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਦੀ ਰਹਿਨੁਮਾਹੀ ਹੇਠ ਜਿਥੇ ਜਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਮਾਨਵਤਾ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ। ਉਥੇ ਹੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰੈਚ ਸੈਂਟਰ ਚਲਾਇਆ ਜਾ ਰਿਹਾ ਹੈ। ਇਸ ਕਰੈਚ ਦਾ ਮੁੱਖ ਮੰਤਵ ਬੱਚਿਆਂ ਲਈ ਖੇਡਣ ਅੰਨਦ ਲੈਣ, ਸਿਖਣ ਅਤੇ ਵੱਧਣ ਲਈ ਇੱਕ ਸੁਰੱਖਿਅਤ ਜਗ੍ਹਾ ਪ੍ਰਦਾਨ ਕਰਨਾ ਹੈ, ਜਿਸ ਸਮੇਂ ਮਾਪੇ ਆਪਣੀ ਜਿੰਮੇਵਾਰੀ ਨਿਭਾਅ ਰਹੇ ਹੁੰਦੇ ਹਨ । ਇਸ ਸਹੂਲਤ ਵਿੱਚ ਕਈ ਤਰਾਂ ਦੇ ਖਿਡੋਣੇ, ਸੰਗੀਤ, ਬੁਜਾਰਤਾ, ਖੇਡਾਂ, ਬਿਲਡਿੰਗ ਬਲਾਕ, ਐਲਫਾਕੈਟਸ ਪੇਟਿੰਗ ਅਤੇ ਬ੍ਰਡਿੰਗ ਉਪਕਰਣ ਬੱਚਿਆਂ ਲਈ ਬਾਸਕਟ ਬਾਲਸ ਸਲੀਪਿੰਗ ਕੋਟ ਆਦਿ ਦੇ ਨਾਲ-ਨਾਲ ਐਲ.ਈ.ਡੀ.,ਇੰਟਰਨੈਟ ਦੀ ਸਹੂਲਤ ਵਾਲੇ ਕੰਪਿਊਟਰ ਸਾਮਲ ਹਨ। ਇਹ ਸਹੂਲਤ ਸੇਵੇਰੇ 9:00 ਵਜੇ ਤੋ ਲੈ ਕੇ ਸ਼ਾਮ 5:00 ਵਜੇ ਤੱਕ ਖੁੱਲੀ ਰਹਿੰਗੀ।
ਇਸ ਮੋਕੇ ਸ੍ਰੀ ਕਮਲੇਸ ਕੁਮਾਰ ਸਕੱਤਰ ਜਿਲ੍ਹਾ ਰੈਡ
ਕਰਾਸ ਸ਼ਾਖਾ ਵੱਲੋ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਡੀ.ਸੀ ਦਫਤਰ ਵਿਖੇ ਕਈ
ਮਾਵਾ ਕੰਮ ਕਰਦੀਆ ਹਨ ਬੱਚਿਆ ਨੂੰ ਘਰ ਇੱਕਲੇ ਛੱਡਣ ਬਾਰੇ ਚਿੰਤਤ ਸੀ ਪਰ ਉਨ੍ਹਾਂ ਨੂੰ
ਦਫਤਰ ਵਿਖੇ ਜਾਣਾ ਪੈਦਾ ਹੈ। ਹੁਣ ਦਫਤਰ ਵਿੱਚ ਇਸ ਸਹੂਲਤ ਨਾਲ ਉਨ੍ਹਾਂ ਨੂੰ ਕਾਫੀ ਅਰਾਮ
ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਸੁਰੱਖਿਤ ਹਨ ਅਤੇ ਜਦੋ ਉਹ ਚਾਹੁਣ ਉਹਨਾ ਨੂੰ
ਵੇਖ ਸਕਦੀਆ ਹਨ। ਇਹ ਉਨ੍ਹਾ ਸਾਰੀਆ ਮਹਿਲਾਵਾ ਕਰਮਚਾਰੀਆਂ ਲਈ ਬਹੁਤ ਸਹਾਇਕ ਹੈ ਜਿਨ੍ਹਾਂ
ਦੇ ਬੱਚੇ ਛੋਟੇ ਛੋਟੇ ਹਨ ਜਿਨ੍ਹਾ ਨੂੰ ਸਹਾਇਤਾ ਦੀ ਲੋੜ ਹੈ। ਖਾਸਕਰ ਉਨ੍ਹਾਂ ਲਈ
ਜਿਨ੍ਹਾਂ ਨੂੰ ਦੁੱਧ ਪਿਲਾਉਣ ਦੀ ਜਰੂਰਤ ਹੈ ਅੰਤ ਵਿੱਚ ਕਰੈਚ ਸੈਟਰ ਦਾ ਜਾਇਜਾ ਲੈਦੇ ਹੋਏ
ਉਨ੍ਹਾਂ ਵੱਲੋ ਬੱਚਿਆਂ ਨੂੰ ਰਿਫਰੈਂਸਮੈਟ ਦਿੱਤੀ ਗਈ ਅਤੇ ਛੋਟੇ-ਛੋਟੇ ਬੱਚਿਆਂ ਲਾਲ
ਗੱਲਬਾਤ ਕੀਤੀ । ਵਧੇਰੇ ਜਾਣਕਾਰੀ ਲਈ ਜਿਲ੍ਹਾ ਰੈਡ ਕਰਾਸ ਸੁਸਾਇਟੀ ਮੁਹਾਲੀ ਦੇ ਟੈਲੀਫੋਨ
ਨੰਬਰ:0172-2219526 ਤੇ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment