Wednesday, September 14, 2022

ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਤੀਜੇ ਦਿਨ ਹੋਏ ਜੂਡੋ, ਬਾਸਕਿਟਬਾਲ, ਫੁੱਟਬਾਲ, ਕਬੱਡੀ ਦੇ ਮੁਕਾਬਲੇ : ਜ਼ਿਲ੍ਹਾ ਖੇਡ ਅਫਸਰ

 ਐਸ.ਏ.ਐਸ ਨਗਰ 14 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ 2022 ਦੇ ਜ਼ਿਲ੍ਹਾ ਪੱਧਰੀ ਖੇਡਾਂ ਮੁਕਾਬਲੇ ਬਹੁਮੰਤਵੀ ਖੇਡ ਭਵਨ ਸੈਕਟਰ 78 ਐਸ.ਏ.ਐਸ ਨਗਰ ਵਿਖੇ ਤੀਜੇ ਦਿਨ ਖੇਡਾਂ ਅੰਡਰ-14 ਅਤੇ 17 ਦੇ ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।

     ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਗੁਰਦੀਪ ਕੌਰ ਨੇ ਦੂਜੇ ਦਿਨ ਦੀਆਂ ਖੇਡਾਂ ਦੇ ਰਿਜਲਟ ਸਾਂਝੇ ਕਰਦਿਆਂ ਦੱਸਿਆ ਕਿ ਜੂਡੋ ਅੰਡਰ-14 (ਲੜਕੀਆਂ) ਰਾਜਦੀਪ ਕੌਰ ਨੇ 28 ਕਿੱਲੋ ਭਾਰ ਵਰਗ ਵਿੱਚ ਪਹਿਲਾ , ਪੁਸ਼ਪਿੰਦਰ ਨੇ 32 ਕਿੱਲੋ ਭਾਰ ਵਰਗ ਵਿੱਚ ਪਹਿਲਾ ਅਤੇ ਮਾਇਰਾ ਨੇ 36 ਕਿੱਲੋਭਾਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। 


     ਉਨ੍ਹਾਂ ਫੁੱਟਬਾਲ ਖੇਡ ਦੇ ਰਿਜਲਟ ਸਾਂਝੇ ਕਰਦਿਆਂ ਦੱਸਿਆ ਕਿ ਅੰਡਰ 14 (ਲੜਕੀਆਂ) ਓਕਰੇਜ ਸਕੂਲ ਲਾਂਡਰਾ ਨੇ ਐਨੀਜ ਸਕੂਲ ਖਰੜ  ਨੂੰ 1-0 ਨਾਲ ਹਰਾਇਆ ਅਤੇ ਅੰਡਰ 17 (ਲੜਕੀਆਂ) ਬੀ.ਐਚ.ਐਸ. ਆਰੀਆ ਸਕੂਲ  ਨੇ ਵਿੱਦਿਆ ਵੈਲੀ ਸਕੂਲ ਨੂੰ 1-0 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ

     ਉਨ੍ਹਾਂ ਕਬੱਡੀ ਖੇਡ ਮੁਕਾਬਲਿਆਂ ਬਾਰੇ ਦੱਸਿਆ ਕਿ ਅੰਡਰ-17 (ਲੜਕੀਆਂ) ਸ.ਹ.ਸ. ਮੌਲੀ ਬੈਦਵਾਨ ਨੇ ਪਹਿਲਾ ,ਪਿੰਡ ਸਨੇਟਾ ਨੇ ਦੂਜਾ ਅਤੇ ਸ.ਮ.ਸ ਪੜਛ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਬੱਡੀ ਅੰਡਰ-14 (ਲੜਕੀਆਂ) ਸ.ਹ.ਸ. ਸੈਦਪੁਰ ਨੇ ਪਹਿਲਾ ,ਸ.ਮ.ਸ. ਰੁੜਕੀ ਪੁਖਤਾ ਨੇ ਦੂਜਾ ਅਤੇ ਸ.ਹ.ਸ ਮਟੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

     ਉਨ੍ਹਾਂ ਬਾਸਕਿਟਬਾਲ ਦੇ ਹੋਏ ਮੁਕਾਬਲਿਆ ਬਾਰੇ ਦੱਸਿਆ ਕਿ ਅੰਡਰ-14 ਲੜਕੇ ਵਿਵੇਕ ਹਾਈ ਸਕੂਲ ਨੇ ਪਹਿਲਾ ਸਥਾਨ , ਸੋਹਮ ਬਾਸਕਿਟਬਾਲ ਅਕੈਡਮੀ ਨੇ ਦੂਜਾ ਅਤੇ ਗਮਾਡਾ 78 ਏ ਮੋਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger