ਰਵੀਇੰਦਰ ਸਿੰਘ ਨੇ ਹਰਿਆਣੇ ਸਿੱਖਾਂ ਨੂੰ ਚੰਗੇ ਭਵਿਖ ਦੀਆਂ ਸ਼ੁੱਭ ਕਾਮਨਾਵਾਂ ਦਿਤੀਆਂ
ਚੰਡੀਗੜ
21 ਸਤੰਬਰ : ਅਕਾਲੀ ਦਲ 1920 ਦੇ ਪ੍ਰਧਾਂਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ
ਹਰਿਆਣਾ ਦੀ ਵੱਖਰੀ ਕਮੇਟੀ ਬਣਨ ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ ਉਥੇ ਵੀ ਸਿੱਖ
ਵੱਸਦੇ ਹਨ ।ਉਨਾਂ ਵੀ ਗੁਰੁ ਘਰ ਦੀ ਸੇਵਾ ਕਰਨੀ ਹੈ ।ਜ਼ਾਰੀ ਪ੍ਰੈਸ ਬਿਆਨ ਚ ਸਾਬਕਾ
ਸਪੀਕਰ ਨੇ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਹਰਿਆਣਾ ਦੀ ਨਵੀਂ ਬਣੀ ਕਮੇਟੀ ਨੇ ਵੀ
ਇਤਿਹਾਸਕ ਗੁਰਦਵਾਰਿਆਂ ਦੀ ਸੇਵਾ –ਸੰਭਾਲ ਕਰਨੀ ਹੈ ।ਬਾਕੀ ਸਥਾਨਕ ਗੁਰਦਵਾਰਾ ਸਾਹਿਬਾਨ
ਤਾਂ ਲੋਕਲ ਪੱਧਰ ਦੀਆਂ ਗੁਰਧਾਮ ਕਮੇਟੀਆਂ ਵੱਲੋਂ ਕੀਤੀ ਜਾਣੀ ਹੈ। ਉਨਾ ਬਾਦਲ ਪਰਿਵਾਰ
ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਉਨਾ ਦੀਆਂ ਗਲਤੀਆਂ ਦਾ ਖਮਿਆਜ਼ਾ ਕੌਮ ਭੁਗਤ ਰਹੀ
ਹੈ।ਜੇ ਕਰ ਉਨਾਂ ਨਜਦੀਕੀ ਵਪਾਰਕ ਘਰਾਣਿਆਂ (ਬਿੱਜ਼ਨੈਸਮੈਨ) ਦੀ ਥਾਂ ਹਰਿਆਣੇ ਦੇ ਸਿੱਖਾਂ
ਨੂੰ ਬਣਦਾ ਮਾਣ-ਸਨਮਾਨ ਦਿੱਤਾ ਹੁੰਦਾ ਤਾਂ ਇਹ ਨੌਬਤ ਕਦੇ ਵੀ ਨਹੀਂ ਆਉਣੀ ਸੀ ।
ਰਵੀਇੰਦਰ
ਸਿੰਘ ਮੁਤਾਬਕ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਵੱਖਰੀ ਹੋਂਦ ਵਿਚ ਸੰਨ 1971 ਚ
ਆਈ ਸੀ।ਉਨਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਜ਼ੋਰ ਦਿਤਾ ਕਿ ਉਹ ਵਿਰੋਧਤਾ
ਕਰਨ ਦੀ ਬਜ਼ਾਏ ,ਨਵੀਂ ਬਣੀ ਹਰਿਆਂਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਵੇ
ਤਾਂ ਜੋ ਇਸ ਮਹਾਨ ਸੰਸਥਾ ਬਾਕੀ ਬਚਿਆ ਵਕਾਰ ਬਰਕਰਾਰ ਰਹਿ ਸਕੇ ।ਉਨਾਂ ਸਪਸ਼ਟ ਕੀਤਾ ਕਿ
ਹੁਣ ਨੁਕਤਾਚੀਨੀ ਕਰਨ ਦਾ ਕੋਈ ਫਾਇਦਾ ਨਹੀ ਤੇ ਕੀਮਤੀ ਸਮਾਂ ਹੱਥੋਂ ਨਿਕਲ ਚੁੱਕਾ ਹੈ
।ਉਘੇ ਰਾਜ਼ਨੀਤੀਵਾਨ ਰਵੀਇੰਦਰ ਸਿੰਘ ਨੇ ਵਿਅੰਗ ਭਰੇ ਲਹਿਜ਼ੇ ਚ ਕਿਹਾ ਕਿ ਇਸ ਕਮੇਟੀ ਦੇ
ਬਣਨ ਨਾਲ ਬਾਦਲ ਪਰਿਵਾਰ ਨੂੰ ਤਾਂ ਨਿੱਜ਼ੀ ਨੁਕਸਾਨ ਹੋ ਸਕਦਾ ਹੈ ਪਰ ਹਰਿਆਣਾਂ ਦੇ ਸਿੱਖ
ਆਪਣੇ ਇਲਾਕੇ ਦੇ ਗੁਰੂ ਘਰਾਂ ਦੀ ਸੇਵਾ-ਸੰਭਾਲ ,ਮੈਡੀਕਲ ਤੇ ਵਿੱਦਿਅਕ ਅਦਾਰਿਆਂ ਨੂੰ
ਸਮੇਂ ਦੇ ਹਾਣੀ ਬਣਾਉਣ ਲਈ ਬੇਹਤਰ ਸਾਬਤ ਹੋਣਗੇ ਤੇ ਉਹ ਚੰਗੇ ਭਵਿੱਖ ਦੀ ਕਾਮਨਾਂ ਕਰਦੇ
ਹਨ।
No comments:
Post a Comment