SBP GROUP

SBP GROUP

Search This Blog

Total Pageviews

ਤਮੰਨਾ ਸ਼ਰਮਾ, ਪੰਜਾਬ ਦੀ ਉਭਰਦੀ ਜਿਮਨਾਸਟਿਕ, ਰਾਸ਼ਟਰੀ ਪੱਧਰ ਦੇ ਕਈ ਟੂਰਨਾਮੈਂਟਾਂ ਵਿਚੋਂ ਜਿੱਤ ਚੁੱਕੀ ਹੈ ਗੋਲਡ ਮੈਡਲ

ਐਸ.ਏ.ਐਸ ਨਗਰ 15 ਸਤੰਬਰ : ਜਿਮਨਾਸਟਿਕ ਦੀ ਖੇਡ ਵਿਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਨ ਵਾਲੀ ਤਮੰਨਾ ਸ਼ਰਮਾ ਨੇ ਸਾਲ 2016 ਵਿਚ ਸਪੋਟਸ ਕੰਪਲੈਕਸ ਸੈਕਟਰ 78 ਐਸ.ਏ.ਐਸ. ਨਗਰ ਤੋਂ ਖੇਡਣਾ ਸ਼ੁਰੂ ਕੀਤਾ। ਇਹ ਖਿਡਾਰਨ ਜੋ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀ ਹੈ। ਤਮੰਨਾ ਸ਼ਰਮਾ ਪੁੱਤਰੀ ਸ੍ਰੀ ਸ਼ੁਰੇਸ਼ ਸ਼ਰਮਾ ਨੇ ਛੋਟੀ ਉਮਰ ਵਿਚ ਹੀ ਜਿਮਨਾਸਟਿਕ ਦੀ ਖੇਡ ਵਿਚ ਆਪਣੀ ਰੁਚੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ। ਉਸਨੇ ਖੇਡ ਵਿਭਾਗ ਵਲੋਂ ਸਕੂਲ ਵਿਚ ਚਲਾਏ ਜਾ ਰਹੇ ਜਿਮਨਾਸਟਿਕ ਸੈਂਟਰ ਵਿਚ ਕੋਚ ਮਨਦੀਪ ਕੌਂਸਲ ਦੀ ਰਹਿਨੁਮਾਈ ਹੇਠ ਸਿਖਲਾਈ ਸ਼ੁਰੂ ਕੀਤੀ। 


ਤਮੰਨਾ ਸ਼ਰਮਾ ਵਲੋਂ ਜਿਮਨਾਸਟਿਕ ਵਿਚ ਸਾਲ 2017 ਵਿੱਚ ਅੰਡਰ 14 ਵਰਗ ਵਿੱਚ ਪੰਜਾਬ ਦੀਆਂ ਖੇਡਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਕੂਲ ਵਿਚ ਭਾਗ ਲੈਂਦੇ ਹੋਏ 3 ਕਾਂਸੀ ਅਤੇ 2 ਚਾਂਦੀ ਦੇ ਤਮਗੇ ਜਿੱਤੇ ਅਤੇ ਸਾਲ 2017 ਵਿੱਚ ਹੀ ਅੰਡਰ 14 ਵਰਗ ਵਿੱਚ ਕੋਲਕਾਤਾ ਵਿਖੇ ਰਾਸ਼ਟਰੀ ਖੇਡਾਂ ਵਿਚ ਵੀ ਭਾਗ ਲਿਆ। ਉਸ ਵਲੋਂ ਸਾਲ 2018 ਵਿੱਚ ਅੰਡਰ 17 ਵਰਗ  ਪਟਿਆਲਾ ਵਿਖੇ ਸਕੂਲ ਦੀਆਂ ਖੇਡਾਂ ਵਿਚ ਸਰਬੋਤਮ ਜਿਮਨਾਸਟ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 4 ਗੋਲਡ ਮੈਡਲ ਜਿੱਤੇ ਅਤੇ ਸਾਲ 2018 ਵਿੱਚ ਅੰਡਰ 17 ਵਰਗ ਵਿੱਚ ਤ੍ਰਿਪੁਰਾ ਵਿਖੇ ਰਾਸ਼ਟਰੀ ਸਕੂਲ ਖੇਡਾਂ ਵਿੱਚ ਭਾਗ ਲਿਆ ਗਿਆ। ਉਸ ਵਲੋਂ ਆਪਣੇ ਕੋਚ ਸ੍ਰੀ ਮਨਦੀਪ ਕੌਸਲ ਦੀ ਰਹਿਨੁਮਾਈ ਹੇਠ ਅਤੇ ਮਾਤਾ-ਪਿਤਾ ਦੇ ਸਹਿਯੋਗ ਅਤੇ ਮਿਹਨਤ ਸਦਕਾ ਸਾਲ 2019 ਵਿੱਚ ਅੰਡਰ 17 ਵਰਗ ਵਿੱਚ ਖੇਲੋ ਇੰਡੀਆ ਯੂਥ ਖੇਡਾਂ, ਮਹਾਰਾਸ਼ਟਰ ਵਿੱਚ ਭਾਗ ਲਿਆ ਅਤੇ ਸਾਲ 2019 ਦੌਰਾਨ ਹੀ ਐਨ.ਐਸ.ਐਨ.ਆਈ.ਐਸ. ਪਟਿਆਲਾ ਵਿਖੇ ਰਾਸ਼ਟਰੀ ਕੋਚਿੰਗ ਕੈਂਪ ਵਿੱਚ ਵੀ ਭਾਗ ਲਿਆ। ਉਸ ਵਲੋਂ ਆਪਣੀ ਅਣਥੱਕ ਮਿਹਨਤ ਸਦਕਾ 4 ਸੋਨੇ ਦੇ ਤਮਗੇ ਅਤੇ ਸਾਲ 2019 ਵਿੱਚ ਅੰਡਰ 17 ਵਰਗ ਵਿੱਚ ਜਲੰਧਰ ਵਿਖੇ ਸਕੂਲ ਦੀਆਂ ਖੇਡਾਂ ਵਿੱਚ ਸਰਬੋਤਮ ਜਿਮਨਾਸਟ ਅਤੇ ਸਾਲ 2019 ਵਿੱਚ ਅੰਡਰ 17 ਵਰਗ ਵਿੱਚ ਆਗਰਾ, ਯੂਪੀ ਵਿਖੇ ਨੈਸ਼ਨਲ ਖੇਡਾਂ ਵਿੱਚ ਸਕੂਲ ਵਲੋਂ ਭਾਗ ਲਿਆ ਗਿਆ।  ਉਸ ਵੱਲੋਂ ਜਨਵਰੀ 2020 ਵਿੱਚ ਖੇਲੋ ਇੰਡੀਆ ਯੂਥ ਖੇਡਾਂ ਸਮੇਂ ਗੁਹਾਟੀ ਵਿਚ ਭਾਗ ਲੈਂਦੇ ਹੋਏ ਚਾਂਦੀ ਦਾ ਅਤੇ ਅੰਡਰ-17 ਵਰਗ ਵਿਚ ਅਨਇਵਨ ਬਾਰਜ਼ ਵਿਚ ਤਾਂਬੇ ਦਾ ਤਮਗਾ ਪੰਜਾਬ ਦੀ ਝੋਲੀ ਪਾਇਆ। ਉਸ ਵਲੋਂ ਆਪਣੀ ਮਿਹਨਤ ਅਤੇ ਲਗਨ ਸਦਕਾ ਫਰਵਰੀ 2020 ਵਿਚ ਅੰਡਰ 15 ਵਰਗ ਵਿੱਚ ਪ੍ਰਯਾਗਰਾਜ, ਯੂ.ਪੀ ਵਿਖੇ ਅਨਇਵਨ ਬਾਰ 'ਤੇ ਜੂਨੀਅਰ ਨੈਸ਼ਨਲ ਆਰਟਿਸਟਿਕ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਗਿਆ। ਤਮੰਨਾ ਸ਼ਰਮਾ ਵਲੋਂ ਲਗਾਤਾਰ ਖੇਡਦੇ ਹੋਏ ਜਨਵਰੀ 2022 ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਹੋਈ ਅੰਤਰ ਕਾਲਜ ਚੈਂਪੀਅਨਸ਼ਿਪ ਵਿੱਚ 4 ਚਾਂਦੀ ਅਤੇ 1 ਕਾਂਸੀ ਦਾ ਤਮਗਾ ਜਿੱਤਿਆ ਅਤੇ ਮਾਰਚ 2022 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਭਾਗ ਲਿਆ। । ਉਸ ਨੇ ਕਿਹਾ ਕਿ ਉਹ ਲਗਾਤਾਰ ਆਪਣੇ ਕੋਚ ਦੀ ਰਹਿਨਮਾਈ ਹੇਠ ਸਖਤ ਮਿਹਨਤ ਕਰਦੀ ਰਹੇਗੀ ਤੇ ਆਪਣੇ ਪਰਿਵਾਰ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿਚ ਰੋਸ਼ਨ ਕਰਨ ਲਈ ਹਰ ਸੰਭਵ ਯਤਨ ਕਰੇਗੀ ਤਾਂ ਜੋ ਆਪਣੀ ਮਿਹਨਤ ਸਦਕਾ ਆਪਣਾ ਨਾਂ ਪੂਰੀ ਦੁਨੀਆ ਵਿਚ ਚਮਕਾ ਸਕੇ।

No comments:


Wikipedia

Search results

Powered By Blogger