ਐਸ.ਏ.ਐਸ ਨਗਰ 13 ਸਤੰਬਰ : ਜਿਲ੍ਹਾ
ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਮਿਤੀ
13 ਸਤੰਬਰ ਨੂੰ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਸ੍ਰੀ ਅਮਿਤ ਤਲਵਾੜ ਆਈ.ਏ.ਐਸ ਦੀ ਪ੍ਰਧਾਨਗੀ
ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ. ਨਗਰ ਵਿਖੇ ਕੀਤੀ ਗਈ। ਗਵਰਨਿੰਗ ਕੌਂਸਲ
ਦੀ ਮੀਟਿੰਗ ਦੌਰਾਨ ਡੀ.ਬੀ.ਈ.ਈ. ਦੀ ਗਵਰਨਿੰਗ ਕੌਂਸਲ ਨਾਲ ਸਬੰਧਿਤ ਮੈਂਬਰਾਂ ਵਲੋਂ ਭਾਗ
ਲਿਆ ਗਿਆ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਵਲੋਂ ਮੀਟਿੰਗ ਵਿੱਚ ਮੌਜੂਦ
ਸਮੂਹ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਡੀ.ਬੀ.ਈ.ਈ. ਦੇ ਪੋਰਟਲ ਪੀ.ਜੀ.ਆਰ.ਕੈਮ. ਦੀ ਵੱਧ
ਤੋਂ ਵੱਧ ਪ੍ਰਾਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਸਕੂਲਾਂ-ਕਾਲਜਾਂ ਵਿੱਚ ਪਾਸ ਆਊਟ
ਹੋਣ ਵਾਲੇ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰਜਿਸਟਰ ਕਰਨ ਲਈ ਆਦੇਸ਼ ਦਿੱਤੇ। ਡਿਪਟੀ
ਕਮਿਸ਼ਨਰ-ਕਮ-ਚੇਅਰਮੈਨ ਵਲੋਂ ਸਰਕਾਰ ਵਲੋਂ ਆਰਮੀ ਵਿੱਚ ਭਰਤੀ ਹੋਣ ਦੇ ਉਦੇਸ਼ ਤਹਿਤ ਚਲਾਏ
ਜਾ ਰਹੇ ਮਾਈ ਭਾਗੋ ਇੰਸਟੀਚਿਊਟ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਬਾਰੇ ਸਕੂਲੀ
ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਵੱਧ ਤੋਂ ਵੱਧ
ਪ੍ਰਾਰਥੀ ਸਰਕਾਰੀ ਸਹੂਲਤਾਂ ਦਾ ਲਾਭ ਲੈ ਸਕਣ। ਚੇਅਰਮੈਨ ਸਾਹਿਬ ਵਲੋਂ ਮੀਟਿੰਗ ਵਿੱਚ
ਮੌਜੂਦ ਸਮੂਹ ਸਵੈ ਰੋਜ਼ਗਾਰ ਨਾਲ ਸਬੰਧਿਤ ਵਿਭਾਗਾਂ ਨੂੰ ਡੀ.ਬੀ.ਈ.ਈ. ਨਾਲ ਮਿਲ ਕੇ
ਪ੍ਰਾਰਥੀਆਂ ਦੀ ਭਲਾਈ ਲਈ ਸਵੈ ਰੋਜ਼ਗਾਰ ਕੈਂਪ ਲਗਾਉਣ ਦੀ ਹਦਾਇਤ ਕੀਤੀ ਅਤੇ ਸਕੂਲਾਂ
ਕਾਲਜਾਂ ਵਿੱਚ ਡੀ.ਬੀ.ਈ.ਈ. ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਪ੍ਰਾਰਥੀਆਂ ਨੂੰ
ਵੱਧ ਤੋਂ ਵੱਧ ਜਾਗਰੂਕ ਕਰਨ ਦੀ ਅਪੀਲ ਕੀਤੀ ਤਾਂ ਜੋ ਵਿਦਿਆਰਥੀ ਵੱਧ ਤੋਂ ਵੱਧ ਇਨ੍ਹਾਂ
ਸਹੂਲਤਾਂ ਦਾ ਲਾਭ ਲੈ ਸਕਣ।
No comments:
Post a Comment