ਮੋਹਾਲੀ 13 ਸਤੰਬਰ : ਪਿਛਲੇ ਦਿਨੀ ਸਕੂਲ ਦੀ ਗਰਾਊਂਡ ਤੇ 09 ਜੁਲਾਈ ਨੂੰ ਐਸ.ਜੀ.ਪੀ.ਸੀ. ਦੇ ਅਧਿਕਾਰੀ 400-500 ਬੰਦਾ ਕਬਜਾ ਕਰਨ ਆਏ ਅਤੇ ਸਕੂਲ ਦੀ ਗਰਾਊਂਡ ਦੀਆਂ ਜੇ.ਸੀ.ਬੀ. ਮਸ਼ੀਨ ਨਾਲ ਕੰਧਾਂ ਢਾਹ ਦਿੱਤੀਆ ਜਿਸ ਤੇ ਪੁਲਿਸ ਵਲੋਂ ਮੋਕੇ ਤੇ ਪਹੁੰਚਣ ਤੇ ਕੰਟਰੋਲ ਕਰ ਲਿਆ ਜਦਕਿ ਪੁਲਿਸ ਨੇ ਦੋਸ਼ੀਆ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਸੀ ਅਤੇ ਸਕੂਲ ਮੈਨੇਜਮੈਂਟ ਵਲੋਂ ਹਰਪਾਲ ਸਿੰਘ ਤਰਫੋ ਮਾਨਯੋਗ ਹਾਈਕੋਰਟ ਵਿਚ ਰਿਟ ਪਾਈ। ਜਿਸ ਤੇ ਮਾਨਯੋਗ ਹਾਈਕੋਰਟ ਨੇ ਵਕੀਲਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਸਾਰੇ ਸਬੂਤ ਵੇਖਣ ਤੋਂ ਬਾਅਦ ਮਿਤੀ 03 ਅਗਸਤ ਨੂੰ ਰਿਟ ਪਟੀਸ਼ਨ ਨੰ. . 7388 2022 ਇਕ ਆਦੇਸ਼ ਜਾਰੀ ਕੀਤਾ ਕਿ ਸਕੂਲ ਪ੍ਰਾਪਰਟੀ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਮਾਲਕ ਦੀ ਲਾਈਫ ਨੂੰ ਸੁਰਖਿਅਤ ਰੱਖਿਆ ਜਾਵੇ।
ਐਸ.ਜੀ.ਪੀ.ਸੀ. ਨੇ ਕੋਰਟ ਤੇ ਹੁਕਮਾਂ ਦੀ ਉਲੰਘਨਾ ਕਰਦੇ ਹੋਏ ਮਿਤੀ 11 ਅਗਸਤ ਨੂੰ ਫਿਰ ਦੁਬਾਰਾ ਸਕੂਲ ਦੇ ਸਾਈਨ ਬੋਰਡ ਭੰਨਤੋੜ ਕੀਤੇ ਅਤੇ ਕੈਮਰਿਆ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਜਿਸਦੀ ਵਿਡਿਉ ਅਤੇ ਫੋਟੋਗ੍ਰਾਫ ਮੋਜੂਦ ਹੈ। ਉਹਨਾਂ ਹੁਕਮਾਂ ਨੂੰ ਨਾ ਮੰਨਣ ਤੇ ਦੁਬਾਰਾ ਮਾਨਯੋਗ ਹਾਈਕੋਰਟ ਵਿਚ ਅਸੀ ਇਕ ਰਿਟ ਨੰ. 1896 ਦਾਇਰ ਕੀਤੀ।ਜਿਸ ਵਿਚ ਸੁਣਵਾਈ ਕਰਦੇ ਹੋਏ ਮਾਨਯੋਗ ਹਾਈਕੋਰਟ ਨੇ ਸਖਤ ਆਦੇਸ਼ ਜਾਰੀ ਕੀਤੇ। ਜਿਸ ਵਿਚ ਪੁਲਿਸ ਕਮਿਸ਼ਨਰ ਅਤੇ ਐਸ.ਜੀ.ਪੀ.ਸੀ. ਦੇ ਮੁਲਾਜਮਾਂ ਨੂੰ ਤਲਬ ਕਰ ਲਿਆ ਅਤੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਾਨਯੋਗ ਹਾਈਕੋਰਟ ਨੇ ਸਖਤ ਆਦੇਸ਼ ਜਾਰੀ ਕੀਤੇ ਕਿ ਕਿਉਂ ਨਾ ਤੁਹਾਡੇ ਤੇ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਤੇ ਤੁਹਾਡੇ ਤੇ ਕਾਰਵਾਈ ਕੀਤੀ ਜਾਵੇ ਇਸ ਲਈ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਨਾ ਕਰਨ ਤੇ ਇਹਨਾਂ ਨੂੰ 22-ਸਤੰਬਰ 2022 ਲਈ ਤਲਬ ਕਰ ਲਿਆ ਗਿਆ।
No comments:
Post a Comment