ਐਸ.ਏ.ਐਸ ਨਗਰ 13 ਸਤੰਬਰ : ‘ਖੇਡਾਂ ਵਤਨ ਪੰਜਾਬ ਦੀਆਂ 2022’ ਦਾ ਜਿਲ੍ਹਾ ਪੱਧਰੀ ਟੂਰਨਾਮੈਂਟ ਬੀਤੇ ਦਿਨੀ ਐਸ.ਏ.ਐਸ ਨਗਰ ਦੇ ਬਹੁ-ਮੰਤਵੀ ਖੇਡ ਸਟੇਡੀਅਮ ਸੈਕਟਰ 78 ਵਿਖੇ ਸ਼ੁਰੂ ਹੋਏ । ਇਨ੍ਹਾ ਖੇਡਾਂ ਵਿੱਚ ਕੁਝ ਅਜਿਹੇ ਹੋਣਹਾਰ ਤੇ ਉੱਭਰਦੇ ਖਿਡਾਰੀ ਆਪਣੀ ਖੇਡ ਦਾ ਮੁਜਾਹਰਾ ਕਰ ਰਹੇ ਹਨ । ਜਿਨ੍ਹਾਂ ਤੋਂ ਸਾਡੇ ਸੂਬੇ ਤੇ ਦੇਸ਼ ਨੂੰ ਕਾਫੀ ਆਸਾਂ ਹਨ ਕਿ ਉਹ ਭਵਿੱਖ ਵਿੱਚ ਆਪਣੀ ਖੇਡ ਦੇ ਜਰੀਏ ਕੌਮੀ ਤੇ ਕੌਮਾਂਤਰੀ ਪੱਧਰ ਤੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਗੇ । ਅਜਿਹਾ ਹੀ ਇੱਕ ਖਿਡਾਰੀ ਜੋ ਜਿਲ੍ਹਾ ਐਸ.ਏ.ਐਸ ਨਗਰ ਦੀਆਂ ਜਿਲ੍ਹਾਂ ਪੱਧਰੀ ਖੇਡਾਂ ਵਿੱਚ ਭਾਗ ਲੈ ਰਿਹਾ ਹੈ ਉਸ ਦਾ ਨਾਮ ਹੈ ਸਿਵੇਨ ਤਾਇਲ ।ਸਿਵੇਨ ਤਾਇਲ ਪਟਿਆਲਾ ਸ਼ਹਿਰ ਨਾਲ ਸਬੰਧ ਰੱਖਦਾ ਹੈ । ਉਸਦੇ ਪਿਤਾ ਰਾਹੁਲ ਤਾਇਲ ਅਤੇ ਮਾਤਾ ਅਨਿਕਾ ਤਾਇਲ ਹਨ ।
ਸਿਵੇਨ ਤਾਇਲ ਜੋ ਕਿ ਤੈਰਾਕੀ ਦੇ ਖੇਤਰ ਵਿੱਚ 4 ਵਾਰ ਤੋਂ ਨੈਸ਼ਨਲ ਖਿਡਾਰੀ ਹੈ । ਉਹ ਆਪਣੀ ਲਗਨ ਅਤੇ ਮਿਹਨਤ ਦੇ ਸਦਕਾ ਚਾਰ ਵਾਰ ਤੈਰਾਕੀ ਦੇ ਨੈਸ਼ਨਲ ਲੈਵਲ ਦੇ ਮੁਕਾਬਲਿਆ ਵਿੱਚ ਭਾਗ ਲੈ ਚੁੱਕਾ ਹੈ । ਭਾਵੇਂ ਉਹ ਨੈਸ਼ਨਲ ਮੁਕਾਬਲਿਆ ਵਿੱਚ ਕੋਈ ਸਥਾਨ ਪ੍ਰਾਪਤ ਕਰਨ ਵਿੱਚ ਅਜੇ ਤੱਕ ਅਸਫ਼ਲ ਰਿਹਾ ਹੈ ਪਰ ਕਹਿੰਦੇ ਹਨ ਕਿ ਸ਼ਿੱਦਤ ਨਾਲ ਕੀਤੀ ਗਈ ਮਿਹਨਤ ਇੱਕ ਨਾ ਇੱਕ ਦਿਨ ਰੰਗ ਜਰੂਰ ਦਿਖਾਉਂਦੀ ਹੈ । ਸਿਵੇਨ ਤੈਰਾਕੀ ਦੀ ਫੀਲਡ ਵਿੱਚ ਮਿਹਨਤ ਕਰ ਕੇ ਉਲੰਪਿਕ ਖੇਡਾਂ ਵਿੱਚ ਹਿੱਸਾ ਲੈ ਕਿ ਦੇਸ਼ ਲਈ ਗੋਲਡ ਮੈਡਲ ਜਿੱਤਣ ਦਾ ਸੁਪਨਾ ਰੱਖਦਾ ਹੈ। ਤਾਇਲ ਦੇ ਦੱਸਣ ਅਨੁਸਾਰ ਉਸਦੇ ਰਿਸ਼ਤੇਦਾਰ ਤੈਰਾਕੀ ਕਰਦੇ ਹਨ । ਉਨ੍ਹਾਂ ਨੂੰ ਦੇਖ ਕੇ ਸਿਵੇਨ ਵਿੱਚ ਵੀ ਤੈਰਾਕੀ ਦਾ ਸ਼ੋਕ ਪੈਦਾ ਹੋ ਗਿਆ ਆਪਣੇ ਬਾਰੇ ਹੋਰ ਦੱਸਦੇ ਹੋਏ ਸਿਵੇਨ ਨੇ ਦੱਸਿਆ ਕਿ ਉਹ 4 ਸਾਲ ਦੀ ਉਮਰ ਤੋਂ ਹੀ ਤੈਰਾਕੀ ਵਿੱਚ ਰੁਝਾਨ ਰੱਖਦੇ ਸਨ । ਤੈਰਾਕੀ ਦੇ ਮੁੱਢਲੇ ਗੁਣ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਤੋਂ ਸਿਖੇ ਫਿਰ ਹੋਲੀ-ਹੋਲੀ ਉਹ ਤੈਰਾਕੀ ਵਿੱਚ ਲਗਾਤਾਰ ਅਭਿਆਸ ਕਰਦੇ ਰਹੇ । ਤਾਇਲ ਨੇ ਦੱਸਿਆ ਕਿ ਉਹ ਪਹਿਲੀ ਵਾਰ ਉਨ੍ਹਾਂ ਨੇ 2014-15 ਵਿੱਚ ਨੈਸ਼ਨਲ ਖੇਡਾਂ ਵਿੱਚ ਹਿੱਸਾ ਲਿਆ । ਇਸ ਤੋਂ ਬਾਅਦ 2014-2015, 2015-16,2018-19 ਅਤੇ 2019-20 ਵਿੱਚ ਹਿੱਸਾ ਲਿਆ । ਉਸਨੇ ਕਿਹਾ ਕਿ ਮੈਂ ਹੋਰ ਮਿਹਨਤ ਕਰਾਂਗਾ ਅਤੇ ਇੱਕ ਦਿਨ ਦੇਸ਼ ਦੀ ਝੋਲੀ ਵਿੱਚ ਗੋਲਡ ਮੈਡਲ ਪਾਵਾਗਾਂ ।
No comments:
Post a Comment