SBP GROUP

SBP GROUP

Search This Blog

Total Pageviews

ਜੋਗੀ ਫਿਲਮ ਸਿੱਖ ਨਸਲਕੁਸ਼ੀ ਦਾ ਅਧੂਰਾ ਸੱਚ ਪੂਰਾ ਸੱਚ ਦੱਸਣ ਲਈ ਫਿਲਮੀ ਐਕਟਰ ਅਮਿਤਾਬ ਬੱਚਨ ਦੀ ਭੂਮਿਕਾ ਵੀ ਫਿਲਮਾਉਣੀ ਪਵੇਗੀ---ਕਰਨੈਲ ਸਿੰਘ ਪੀਰਮੁਹੰਮਦ

 ਚੰਡੀਗੜ੍ਹ 18 ਸਤੰਬਰ--ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ  ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਬੀਤੇ ਦਿਨ ਰਿਲੀਜ ਹੋਈ ਹਿੰਦੀ ਫਿਲਮ ਜੋਗੀ ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆ ਕਿਹਾ ਹੈ ਕਿ   ਪ੍ਰਸਿੱਧ ਪੰਜਾਬੀ ਗਾਇਕ ਅਤੇ ਫਿਲਮੀ ਐਕਟਰ ਦਲਜੀਤ  ਦੁਸਾਂਝ ਵੱਲੋ ਨਵੰਬਰ 1984 ਨੂੰ ਦਿੱਲੀ ਦੰਗਿਆ ਦੀ ਜਗਾ ਸਿੱਖ ਨਸਲਕੁਸ਼ੀ ਕਹਿਣਾ ਬਹੁਤ ਅਰਥ ਭਰਪੂਰ ਹੈ ਪਰ ਮੇਰਾ ਦਲਜੀਤ ਦੁਸਾਂਝ ਨੂੰ ਸਵਾਲ ਹੈ ਕਿ ਜੇ ਉਹ ਦੇਰ ਨਾਲ  ਹੀ ਸਹੀ ਪਰ ਅਸਲ ਸੱਚ ਸਮਝ ਹੀ ਗਏ ਹਨ ਤਾ ਉਹ ਸੁਪਰ ਸਟਾਰ ਅਮਿਤਾਭ ਬੱਚਨ ਤੋ ਅਸ਼ੀਰਵਾਦ ਲੈਣ ਦੀ ਜਗਾ ਅਮਿਤਾਭ ਬੱਚਨ ਦੀ  ਨਵੰਬਰ 1984 ਨੂੰ ਹੋਈ ਸਿੱਖ ਨਸਲਕੁਸ਼ੀ ਵਿੱਚ ਭੂਮਿਕਾ ਬਾਰੇ ਵੀ ਬਿਆਨ ਕਰਨ ਜਿੰਨਾ ਖੂਨ ਕਾ ਬਦਲਾ ਖੂਨ ਦੇ ਨਾਅਰੇ ਲਗਾਏ ਸਨ ।


 ਜੋਗੀ ਫਿਲਮ ਅਧੂਰਾ ਸੱਚ ਹੈ ਅਸਲ ਸੱਚ ਇਹ ਹੈ ਕਿ ਇਸ ਯੋਜਨਾਬੱਧ ਢੰਗ ਨਾਲ ਕਰਵਾਏ ਸਿੱਖ ਕਤਲੇਆਮ ਦੀ ਅਗਵਾਈ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਉਸ ਦੇ ਨਿਕਟਵਰਤੀ ਸਾਥੀਆਂ ਕਮਲ ਨਾਥ, ਸੱਜਣ ਕੁਮਾਰ , ਜਗਦੀਸ਼ ਟਾਈਟਲਰ  , ਐਚ ਕੇ ਐਲ ਭਗਤ , ਧਰਮ ਦਾਸ ਸਾਸ਼ਤਰੀ ਲਲਿਤ ਮਾਕਨ ਅਰੁਣ ਨਹਿਰੂ ਸਮੇਤ ਪੂਰੀ ਕਾਂਗਰਸੀ ਬ੍ਰਿਗੇਡ ਨੇ ਕੀਤੀ । ਇਹ ਵੀ ਸੱਚ ਹੈ ਕਿ ਜਿਥੇ ਜਿਥੇ ਸਿੱਖ ਸਾਸਤਰਧਾਰੀ ਸਨ ਉਹਨਾਂ ਜਰਵਾਣਿਆ ਦੀ ਭੀੜ ਦਾ ਡੱਟਕੇ ਮੁਕਾਬਲਾ ਕੀਤਾ ਤੇ ਸ਼ਹਾਦਤਾ ਦਿੱਤੀਆ  ਪਰ ਅਜਿਹੀਆ ਹਿੰਸਕ ਭੀੜਾ ਦੀ ਅਗਵਾਈ ਖੁਦ ਪੁਲੀਸ ਨੇ ਕੀਤੀ ਉਹਨਾਂ ਨੂੰ ਸਿੱਖ ਕੌਮ ਦਾ ਸ਼ਿਕਾਰ ਕਰਨ ਲਈ ਕੈਰੋਸੀਨ ਪਾਊਡਰ ਖੁਦ ਸਥਾਨਕ ਕਾਗਰਸੀ ਕੌਸਲਰਾ ਨੇ ਦਿੱਤਾ।  ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਨਵੰਬਰ 1984 ਸਿੱਖ ਨਸਲਕੁਸੀ ਭਾਰਤ ਦੇ ਮੱਥੇ ਤੇ ਬਦਨੁਮਾ ਧੱਬਾ ਹੈ ਜੋ ਉਸ ਵੇਲੇ ਦੀ ਕਾਗਰਸ ਹਕੂਮਤ ਤੇ ਗਾਧੀ ਪ੍ਰੀਵਾਰ ਨੇ ਲਗਾਇਆ ਹੈ । ਇਸ ਖੂਨੀ ਕਾਂਡ ਦਾ ਸਰਾਪ ਹੀ ਕਾਗਰਸ ਨੂੰ ਲੈ ਡੁੱਬਿਆ ਹੈ ।

No comments:


Wikipedia

Search results

Powered By Blogger