ਐਸ.ਏ.ਐਸ.ਨਗਰ, 17 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ ਜਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਉਥੇ ਹੀ ਜੋਯਤੀ ਸਰੂਪ ਕੰਨਿਆ ਆਸਰਾ ਸੁਸਾਇਟੀ ਖਰੜ ਵੱਲੋ ਹਰ ਸਾਲ ਦੀ ਤਰ੍ਹਾ 145 ਲੜਕੀਆਂ ਦਾ ਜਨਮ ਦਿਨ ਸਮੂਹਿਕ ਤੋਰ ਤੇ ਮਨਾਇਆ ਗਿਆ। ਜਿਸ ਵਿੱਚ ਰੈਡ ਕਰਾਸ ਸੁਸਾਇਟੀ, ਐਸ.ਏ.ਐਸ.ਨਗਰ ਦੀ ਸਮੂਹ ਟੀਮ ਵੱਲੋ ਸਮੂਲੀਅਤ ਕੀਤੀ ਗਈ ਅਤੇ 150 ਹਾਈਜੈਨਿਕ ਕਿਟਾਂ ਵੰਡੀਆ ਗਈਆ।
ਇਸ ਮੋਕੇ ਸ੍ਰੀ ਕਮਲੇਸ ਕੁਮਾਰ ਕੋਸ਼ਲ, ਸਕੱਤਰ, ਜਿਲ੍ਹਾ ਰੈਡ ਕਰਾਸ ਵੱਲੋ ਡਾ: ਹਰਵਿੰਦਰ ਸਿੰਘ ਜੋ ਕਿ ਇਸ ਸੁਸਾਇਟੀ ਦੇ ਸੰਚਾਲਕ ਹਨ ਉਨ੍ਹਾਂ ਨੂੰ ਮੁਬਾਰਕ ਦਿੱਤੀ ਅਤੇ ਲੜਕੀਆ ਨੂੰ ਅਸੀਰਵਾਦ ਦਿਤਾ ਗਿਆ। ਹਰ ਸਾਲ ਦੀ ਤਰ੍ਹਾ ਤਿਉਹਾਰ ਮੋਕੇ ਰੈਡ ਕਰਾਸ ਸ਼ਾਖਾ ਵਲੋ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਤੇ ਸਮੇਂ ਸਮੇਂ ਤੇ ਲੜਕੀਆਂ ਨੂੰ ਫੂਡ ਸਪਲੀਮੈਂਟ ਅਤੇ ਸਰਦੀਆ ਦੇ ਮੋਸਮ ਵਿੱਚ ਟਰੈਕ ਸੂਟ ਆਦਿ ਹੋਰ ਲੋੜੀਦਾ ਸਾਜੋ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ।
ਰੈਡ ਕਰਾਸ ਸੁਸਾਇਟੀ ਹਮੇਸਾ ਇਨ੍ਹਾ ਲੜਕੀਆਂ ਦੀ ਮਦਦ ਲਈ ਤੱਤਪਰ ਹੈ ਕਿਉਕਿ ਡਾ. ਹਰਵਿੰਦਸ ਸਿੰਘ ਜੋ ਕਿ ਸੁਸਾਇਟੀ ਦੇ ਸੰਚਾਲਕ ਹਨ ਉਨ੍ਹਾਂ ਵਲੋ ਲੜਕੀਆ ਨੂੰ ਕੇਵਲ ਰਹਿਣ ਲਈ ਇੱਕ ਆਸਰਾ ਹੀ ਨਹੀ ਦਿਤਾ ਗਿਆ ਬਲ ਕਿ ਇਨ੍ਹਾਂ ਲੜਕੀਆਂ ਨੂੰ ਵਧੀਆ ਪੜ੍ਹਾਈ ਅਤੇ ਪੜਾਈ ਦੇ ਨਾਲ-ਨਾਲ ਹੋਰ ਐਕਟੀਵਿਟੀਆਂ ਵੀ ਕਰਵੇ ਰਹੇ ਹਨ ਤੇ ਇਥੇ ਰਹਿ ਰਹੀਆ ਲੜਕੀਆਂ ਬਹੁਤ ਹੀ ਹੋਣਹਾਰ ਬਣ ਕੇ ਵੱਖਰੇ-ਵੱਖਰੇ ਖੇਤਰ ਵਿੱਚ ਨਿਕਲ ਰਹੀਆ ਹਨ। ਇਸ ਸਮਾਗਮ ਵਿੱਚ ਲੜਕੀਆਂ ਨੇ ਭੰਗੜਾ, ਗਿੱਧਾ, ਡਾਂਸ, ਅਤੇ ਹੋਰ ਬੇਟੀ ਬਚਾਓ ਬੇਟੀ ਪੜਾਓ ਤੇ ਅਧਾਰਿਤ ਭਰੂਣ ਹੱਤਿਆ ਸਬੰਧੀ ਅੱਛੇ ਢੰਗ ਨਾਲ ਆਮ ਜਨਤਾ ਨੂੰ ਜਾਗੂਰਕ ਕਰਨ ਲਈ ਇੱਕ ਨਾਟਕ ਰਾਹੀਂ ਬਹੁਤ ਹੀ ਅੱਛੀ ਪੇਸਕਸ਼ ਕੀਤੀ ਗਈ। ਜਿਸ ਦੀ ਇਸ ਸਮਾਗਮ ਵਿੱਚ ਆਏ ਸਾਰੇ ਮਹਿਮਾਨੇ ਨੇ ਸਲਾਘਾ ਕੀਤੀ। ਡਾ: ਹਰਵਿੰਦਰ ਸਿੰਘ ਦਾ ਇਹ ਉਪਰਾਲਾ ਬਹੁਤ ਹੀ ਸਲਾਘਾ ਯੋਗ ਹੈ। ਖਰੜ ਨਿਵਾਸੀਆ ਦਾ ਉਨ੍ਹਾਂ ਨੂੰ ਪੂਰਾ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਸਮਾਗਮ ਵਿੱਚ ਐਮ.ਸੀ.ਖਰੜ ਅਤੇ ਹੋਰ ਮੋਹਤਬਰ ਪਤਵੰਤੇ ਸੱਜਣ ਸਾਮਿਲ ਹੋਏ।
No comments:
Post a Comment