SBP GROUP

SBP GROUP

Search This Blog

Total Pageviews

Sunday, October 16, 2022

ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਮੋਹਾਲੀ ’ਚ ਮਨਾਇਆ ਗਿਆ ਵਿਸ਼ਵ ਅੰਗ ਵਿਗਿਆਨ ਦਿਵਸ

ਐਸ.ਏ.ਐਸ ਨਗਰ 16 ਅਕਤੂਬਰ ;   ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਮੋਹਾਲੀ ’ਚ  ਬੀਤੀ ਸ਼ਾਮ ਵਿਸ਼ਵ ਅੰਗ ਵਿਗਿਆਨ ਦਿਵਸ ਮਨਾਇਆ ਗਿਆ । ਇਹ ਵਿਸ਼ਵ ਅੰਗ ਦਿਵਸ ਡਾ. ਭਵਨੀਤ ਭਾਰਤੀ, ਡਾਇਰੈਕਟਰ-ਪ੍ਰਿੰਸੀਪਲ, ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਮੋਹਾਲੀ ਦੀ ਸਰਪ੍ਰਸਤੀ ਹੇਠ, ਅਨਾਟਮੀ ਵਿਭਾਗ ਨੇ ਸੋਸਾਇਟੀ ਆਫ਼ ਹਿਊਮਨ ਐਨਾਟੋਮਿਸਟ ਐਂਡ ਰਿਸਰਚਰਸ (ਸ਼ਰ) ਦੇ ਸਹਿਯੋਗ ਨਾਲ ਮਨਾਇਆ ਗਿਆ।  


ਵਧੇਰੇ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ-ਪ੍ਰਿੰਸੀਪਲ, ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਮੋਹਾਲੀ ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ 16ਵੀਂ ਸਦੀ ਦੇ ਬੈਲਜੀਅਨ ਡਾਕਟਰ ਅਤੇ ਲੇਖਕ ਐਂਡਰੀਅਸ ਵੇਸੇਲੀਅਸ ਦੇ ਸਨਮਾਨ ਲਈ ਅੰਤਰਰਾਸ਼ਟਰੀ ਫੈਡਰੇਸ਼ਨ ਆਫ਼ ਐਸੋਸੀਏਸ਼ਨਜ਼ ਆਫ਼ ਐਨਾਟੋਮਿਸਟਸ (IFAA) ਦੁਆਰਾ ਘੋਸ਼ਿਤ ਵਿਸ਼ਵ ਅੰਗ ਵਿਗਿਆਨ ਦਿਵਸ ਸਾਡੇ ਜੀਵਨ ਵਿੱਚ ਵਿਸ਼ੇਸ ਮਹੱਹਤਾ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਡਾਕਟਰ ਅਤੇ ਲੇਖਕ ਐਂਡਰੀਅਸ ਵੇਸੇਲੀਅਸ ਨੂੰ ਆਧੁਨਿਕ ਮਨੁੱਖੀ ਸਰੀਰ ਵਿਗਿਆਨ ਦਾ ਸੰਸਥਾਪਕ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਸਭ ਤੋਂ ਮਸ਼ਹੂਰ ਸਰੀਰ ਵਿਗਿਆਨ ਕਿਤਾਬ, ਡੀ ਹਿਊਮਨੀ ਕਾਰਪੋਰਿਸ ਫੈਬਰੀਕਾ ਲਿਬਰੀ ਸੇਪਟਮ, ਫੈਬਰਿਕਾ ਵਜੋਂ ਜਾਣੀਆਂ ਜਾਂਦੀਆਂ ਸੱਤ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। 


ਉਨ੍ਹਾਂ ਕਿਹਾ ਕਿ ਐਨਾਟੋਮੀ ਦਿਵਸ ਮੌਕੇ ਮਨੁੱਖੀ ਦੇਹ ਦਾਨ ਵਰਗੇ ਪਵਿੱਤਰ ਕਾਰਜ ਵਿੱਚ ਸ਼ਾਮਲ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ । ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਮੋਹਾਲੀ ਦੇ ਸਰੀਰ ਵਿਗਿਆਨ ਵਿਭਾਗ ਨੂੰ ਪਿਛਲੇ ਸਾਲ 7 ਮਨੁੱਖੀ ਦੇਹਾਂ ਉਹਨਾਂ ਦੇ ਪਰਿਵਾਰਾਂ ਵੱਲੋਂ ਸਵੈ-ਇੱਛਤ ਦਾਨ ਤੋਂ ਪ੍ਰਾਪਤ ਹੋਈਆਂ। ਇਨ੍ਹਾਂ ਪਰਿਵਾਰਾਂ ਨੇ ਮੌਤ ਤੋਂ ਬਾਅਦ ਆਪਣੀਆਂ ਦੇਹਾਂ ਮੈਡੀਕਲ ਕਾਲਜ ਨੂੰ ਦਾਨ ਕਰਨ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਉੱਚਾ ਵਿਚਾਰ ਹੈ ਜਿੱਥੇ ਕੋਈ ਵਿਅਕਤੀ ਚਾਹੁੰਦਾ ਹੈ ਕਿ ਉਸਦੀ ਮ੍ਰਿਤਕ ਦੇਹ ਨਾਲ ਸਮਾਜ ਦੀ ਸੇਵਾ ਹੋਵੇ । ਸਰੀਰਕ ਦਾਨ ਦੇ ਅਜਿਹੇ ਕਾਰਜ ਹੀ ਨੌਜਵਾਨ ਡਾਕਟਰਾਂ ਦੀ ਸਿੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਡਾਕਟਰਾਂ ਦੇ ਭਵਿੱਖ ਵਿੱਚ ਉਨ੍ਹਾਂ ਨੂੰ ਮਜ਼ਬੂਤ ਬੁਨਿਆਦੀ ਸਹਾਇਤਾ ਪ੍ਰਦਾਨ ਕਰਦੇ ਹਨ ਅਤੇ ਇਹ ਡਾਰਕਟਰ ਅੱਗੇ ਜਾ ਕੇ ਸਮਾਜ ਦੀ ਬਿਹਤਰ ਸੇਵਾ ਕਰਦੇ ਹਨ। ਪਰਿਵਾਰਾਂ ਵੱਲੋਂ ਦੇਹ ਦਾਨ ਦੇ ਅਜਿਹੇ ਫੈਂਸਲੇ ਸਮਾਜ ਨੂੰ ਮਾਨਵਤਾ ਦੀ ਸੇਵਾ ਲਈ ਦੂਜਿਆ ਨੂੰ ਵੀ ਪ੍ਰੇਰਿਤ ਕਰਦੇ ਹਨ । ਇਸ ਮੌਕੇ ਏਮਜ਼ ਮੁਹਾਲੀ ਦੇ ਸਟਾਫ਼ ਮੈਂਬਰਾਂ ਵੱਲੋਂ ਸਰੀਰਕ ਦਾਨ ਦੀ ਮਹੱਤਤਾ ਨੂੰ ਦਰਸਾਉਂਦਾ ਨਾਟਕ ਪੇਸ਼ ਕੀਤਾ ਗਿਆ ਅਤੇ ਐੱਮ.ਬੀ.ਬੀ.ਐੱਸ. ਦੀ ਵਿਦਿਆਰਥਣ ਸਰਗਮਪ੍ਰੀਤ ਦੁਆਰਾ ਸ਼੍ਰੀ ਅਮਰੀਕ ਸ਼ੇਰਾ (ਕਾਲਾ ਚਸ਼ਮਾ ਫੇਮ) ਦੁਆਰਾ ਲਿਖੀ ਗਈ ਸਰੀਰ ਦਾਨ 'ਤੇ ਇੱਕ ਕਵਿਤਾ ਵੀ ਸੁਣਾਈ ਗਈ।

ਇਸ ਤੋਂ ਇਲਾਵਾ ਡਾ: ਮਨੀਸ਼ਾ, ਪ੍ਰੋਫੈਸਰ ਅਤੇ ਮੁਖੀ, ਐਨਾਟੋਮੀ ਵਿਭਾਗ, ਏ.ਆਈ.ਐਮ.ਐਸ. ਮੁਹਾਲੀ ਨੇ ਦੱਸਿਆ ਕਿ ਇਸ ਮੌਕੇ ਕੈਲੀਗ੍ਰਾਫੀ ਵਰਕਸ਼ਾਪ, ਐਨਾਟੋਮੀ ਕਵਿਜ਼ ਅਤੇ ਬਾਡੀ ਪੇਂਟਿੰਗ ਵਰਗੇ ਅੰਤਰ ਕਾਲਜ ਮੁਕਾਬਲੇ ਕਰਵਾਏ ਗਏ। ਬਾਡੀ ਪੇਂਟਿੰਗ ਬਾਰੇ ਫੈਸਲਾ ਲੈਣ ਲਈ ਜੀਐਮਸੀਐਚ ਚੰਡੀਗੜ੍ਹ ਤੋਂ ਡਾ.ਕੰਚਨ ਕਪੂਰ, ਪੀਜੀਆਈਐਮਈਆਰ ਚੰਡੀਗੜ੍ਹ ਤੋਂ ਡਾ. ਤੁਲਿਕਾ, ਸਰਕਾਰੀ ਕਾਲਜ ਆਫ਼ ਆਰਟ ਚੰਡੀਗੜ੍ਹ ਤੋਂ ਡਾ: ਸੁਮੰਗਲ ਰਾਏ ਅਤੇ ਐਸ.ਐਮ.ਐਚ.ਐਸ ਸਰਕਾਰੀ ਕਾਲਜ ਮੁਹਾਲੀ ਤੋਂ ਸ੍ਰੀਮਤੀ ਗਾਇਤਰੀ ਨੂੰ ਸੱਦਾ ਦਿੱਤਾ ਗਿਆ । ਉਨ੍ਹਾਂ ਦੱਸਿਆ ਬਾਡੀ ਪੇਂਟਿੰਗ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਤੋਂ ਜੈਸਮੀਨ, ਦੀਕਸ਼ਾ ਰੰਗਬੁੱਲਾ ਅਤੇ ਦੀਕਸ਼ਾ ਬਾਂਸਲ, ਏਮਜ਼ ਮੁਹਾਲੀ ਤੋਂ ਸਤੀਸ਼, ਸਬਰੀਨਾ ਅਤੇ ਸਾਕਸ਼ੀ ਅਤੇ ਡੀਐਮਸੀ ਲੁਧਿਆਣਾ ਤੋਂ ਹਰਕੀਰਤ, ਦਿਸ਼ਾਂਤ ਅਤੇ ਜੈਸਮੀਨ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਐਨਾਟੋਮੀ ਕੁਇਜ਼ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਤੋਂ ਸੀਰਤ, ਮੰਥਨ ਅਤੇ ਆਰੁਸ਼, ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਤੋਂ ਨਿਨਾਦ, ਰਾਘਵ ਅਤੇ ਕਸ਼ਿਸ ਅਤੇ ਸਰਕਾਰੀ ਮੈਡੀਕਲ ਕਾਲਜ਼, ਪਟਿਆਲਾ ਤੋਂ ਦੀਕਸ਼ਿਤ, ਜਸਕੰਵਲ ਸਿੰਘ ਅਤੇ ਸ਼ਰੂਤੀ ਨੇ ਪ੍ਰਾਪਤ ਕੀਤਾ।

No comments:


Wikipedia

Search results

Powered By Blogger