ਐਸ.ਏ.ਐਸ ਨਗਰ 14 ਅਕਤੂਬਰ : ਪੰਜਾਬ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦੇ ਮਨੋਰਥ ਨਾਲ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਬੈਨਰ ਹੇਠ ਰਾਜ ਪੱਧਰੀ ਖੇਡਾ ਦਾ ਆਯੋਜਨ 15 ਤੋਂ 22 ਅਕਤੂਬਰ ਤੱਕ ਖੇਡ ਭਵਨ ਸੈਕਟਰ 78, ਸਰਕਾਰੀ ਸਕੂਲ ਫੇਜ਼ 3ਬੀ1, ਫੁੱਟਬਾਲ ਗਰਾਊਂਡ ਸੈਕਟਰ 42 ਅਤੇ 46 ਚੰਡੀਗੜ੍ਹ, ਖੇਡ ਭਵਨ ਸੈਕਟਰ 63 , ਸ਼ੈਮਰਾਕ ਸਪੋਰਟਸ ਐਰੀਨਾ ਸੈਕਟਰ 69, ਪੈਰਾਗਨ ਸਕੂਲ,ਸੈਕਟਰ 69 ਅਤੇ ਐਨੀਜ਼ ਸਕੂਲ ਸੈਕਟਰ 69 ਵਿਖੇ ਕੀਤਾ ਜਾ ਰਿਹਾ ਹੈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਸ੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਹੋਣ ਵਾਲੀਆਂ ਰਾਜ ਪੱਧਰੀ ਖੇਡਾਂ ਵਿਚ ਲੜਕੇ ਅਤੇ ਲੜਕੀਆਂ ਭਾਗ ਲੈਣਗੀਆਂ। ਇਹ ਖੇਡਾਂ 15 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋਣਗੀਆਂ। ਇਨ੍ਹਾਂ ਖੇਡਾਂ ਵਿੱਚੋਂ ਫੁੱਟਬਾਲ ਖੇਡ ਮੁਕਾਬਲਿਆਂ ਵਿਚ ਅੰਡਰ 14, 17 ਦੀਆਂ ਖੇਡਾਂ 15 ਤੋਂ 18 ਅਕਤੂਬਰ 2022 ਅਤੇ ਅੰਡਰ 21, 21 ਤੋਂ 40 ਦੀਆਂ ਖੇਡਾਂ 19 ਅਕਤੂਬਰ 2022 ਤੋਂ 22 ਅਕਤੂਬਰ 2022 ਤੱਕ ਖੇਡ ਭਵਨ ਸੈਕਟਰ 78, ਸਰਕਾਰੀ ਸਕੂਲ ਫੇਜ਼ 3ਬੀ1, ਫੁੱਟਬਾਲ ਗਰਾਊਂਡ ਸੈਕਟਰ 42 ਅਤੇ 46 ਚੰਡੀਗੜ੍ਹ ਵਿਖੇ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਬੈਡਮਿੰਟਨ ਖੇਡ ਮੁਕਾਬਲਿਆਂ ਵਿਚ ਅੰਡਰ 14, 17, 21 ਦੀਆਂ ਖੇਡਾਂ 15 ਤੋਂ 18 ਅਕਤੂਬਰ 2022 ਅਤੇ ਅੰਡਰ 21 ਤੋਂ 40, 41 ਤੋਂ 50 ਅਤੇ 50 ਸਾਲ ਤੋਂ ਉਪਰ ਦੀਆਂ ਖੇਡਾਂ 19 ਤੋਂ 22 ਅਕਤੂਬਰ 2022 ਤੱਕ ਖੇਡ ਭਵਨ ਸੈਕਟਰ 63 ਮੋਹਾਲੀ ਅਤੇ ਖੇਡ ਭਵਨ ਸੈਕਟਰ 78 ਮੋਹਾਲੀ ਵਿਖੇ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਜਿਮਨਾਸਟਿਕਸ ਖੇਡ ਮੁਕਾਬਲਿਆਂ ਵਿਚ ਅੰਡਰ 14 ਅਤੇ 17 ਦੀਆਂ ਖੇਡਾਂ 15 ਤੋਂ 18 ਅਕਤੂਬਰ 2022 ਅਤੇ ਅੰਡਰ 21 ਅਤੇ 21 ਤੋਂ 40 ਸਾਲ ਦੀਆਂ ਖੇਡਾਂ 18 ਤੋਂ 21 ਅਕਤੂਬਰ 2022 ਤੱਕ ਦੀਆਂ ਖੇਡਾਂ ਖੇਡ ਭਵਨ ਸੈਕਟਰ 78 ਮੋਹਾਲੀ ਵਿਖੇ ਹੋਣਗੀਆਂ।
ਲਾਅਨ ਟੈਨਿਸ ਖੇਡ ਮੁਕਾਬਲਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੰਡਰ 14, 17, ਅਤੇ 21 ਸਾਲ ਦੀਆ ਖੇਡਾਂ 15 ਤੋਂ 18 ਅਕਤੂਬਰ 2022 ਅਤੇ ਅੰਡਰ 21 ਤੋਂ 40, 41 ਤੋਂ 50 ਅਤੇ 50 ਸਾਲ ਤੋਂ ਉਪਰ ਦੀਆਂ ਖੇਡਾਂ 19 ਤੋਂ 22 ਅਕਤੂਬਰ 2022 ਤੱਕ ਦੀਆਂ ਖੇਡਾਂ ਸ਼ੈਮਰਾਕ ਸਪੋਰਟਸ ਐਰੀਨਾ ਸੈਕਟਰ 69, ਪੈਰਾਗਨ ਸਕੂਲ,ਸੈਕਟਰ 69 ਅਤੇ ਐਨੀਜ਼ ਸਕੂਲ ਸੈਕਟਰ 69 ਵਿਖੇ ਹੋਣਗੀਆਂ।
ਇਸੇ ਤਰ੍ਹਾਂ ਉਨ੍ਹਾਂ ਤੈਰਾਕੀ ਖੇਡ ਮੁਕਾਬਲਿਆਂ ਬਾਰੇ ਦੱਸਿਆ ਕਿ ਅੰਡਰ 14,17, 21 ਅਤੇ 21 ਤੋਂ 40 ਸਾਲ ਦੀਆਂ ਖੇਡਾਂ 15 ਤੋਂ 18 ਅਕਤੂਬਰ 2022 ਤੱਕ ਖੇਡ ਭਵਨ ਸੈਕਟਰ 63 ਮੋਹਾਲੀ ਵਿਖੇ ਹੋਣਗੀਆਂ।
No comments:
Post a Comment