ਇਸ ਮੋਕੇ ਤੇ ਗੁਰਪ੍ਰੀਤ ਸਿੰਘ, ਬਲਾਕ ਮਿਸ਼ਨ ਮੇਨੈਜਰ ਵੱਲੋ ਸਿਖਿਆਰਥੀਆਂ ਨੂੰ ਵੇਲਕਮ ਕਿੱਟ ਵੰਡਦੇ ਹੋਏ ਉਹਨਾ ਵੱਲੋ ਦੱਸਿਆ ਗਿਆ ਕਿ ਨੋਜਵਾਨ ਲੜਕੇ ਅਤੇ ਲੜਕੀਆਂ ਸਰਕਾਰ ਵੱਲੋ ਸ਼ੁਰੂ ਕੀਤੀਆਂ ਗਈਆਂ ਵੱਖ ਵੱਖ ਸਕੀਮਾਂ ਅਧੀਨ ਟਰੇਨਿੰਗ ਲੈ ਕੇ ਆਪਣੇ ਆਪ ਨੂੰ ਨੋਕਰੀ ਯੋਗ ਬਣਾ ਸਕਦੇ ਹਨ। ਉਹਨਾ ਵੱਲੋ ਇਹ ਵੀ ਦੱਸਿਆ ਗਿਆ ਕਿ ਹੋਰ ਵਧੇਰੇ ਕੋਰਸਾਂ ਅਤੇ ਸਕਿੱਲ ਸੈਂਟਰ ਦੀ ਜਾਣਕਾਰੀ ਲਈ ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ, ਕਮਰਾਂ ਨੰਬਰ - 453 ਵਿਚ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੋਕੇ ਉੱਤੇ ਮਾਨਸੀ ਭਾਂਮਰੀ, ਟਰੇਨਿੰਗ ਅਤੇ ਪਲੈਸਮੈਂਟ ਅਫਸਰ ਅਤੇ ਜਗਪ੍ਰੀਤ ਸਿੰਘ, ਸ਼ੋਸਲ ਮੋਬਾਲੀਜੇਸ਼ਨ ਮੇਨੈਜਰ ਪੰਜਾਬ ਹੁਨਰ ਵਿਕਾਸ ਮਿਸ਼ਨ ਵੀ ਮੋਜੂਦ ਸਨ
SBP GROUP
Search This Blog
Total Pageviews
Monday, February 15, 2021
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੌਜਨਾਂ-3.0 ਦੀ ਅਧੀਨ ਸਕਿੱਲ ਟਰੇਨਿੰਗ ਸੁਰੂ- ਡਿਪਟੀ ਕਮਿਸ਼ਨਰ
ਐਸ.ਏ.ਐਸ.ਨਗਰ, ਗੁਰਪ੍ਰੀਤ ਸਿੰਘ ਕਾਂਸਲ 15 ਫਰਵਰੀ :ਸ੍ਰੀ ਗਿਰੀਸ਼ ਦਿਆਲਨ, ਡਿਪਟੀ ਕਮਿਸ਼ਨਰ, ਐਸ.ਏ.ਐਸ ਨਗਰ ਵੱਲੋ ਦੱਸਿਆ ਗਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਮੁਫਤ ਹੁਨਰ ਟਰੇਨਿੰਗ ਦੇ ਕੇ ਕੁਸ਼ਲ ਕੀਤਾ ਜਾਂਦਾ ਹੈ ਤਾਂ ਜੋ ਉਹ ਸਮੇ ਦੇ ਹਾਣੀ ਬਣ ਸਕਣ ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਦੇ ਹਨ । ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੌਜਨਾਂ-3.0 ਦੇ ਅਧੀਨ ਐਸ.ਏ.ਐਸ ਨਗਰ ਜ਼ਿਲ੍ਹੇ ਵਿਚ ਸਕਿੱਲ ਟਰੇਨਿੰਗ ਦੀ ਸੁਰੂਆਤ ਕਰਦੇ ਹੋਏ ਉਹਨਾ ਵੱਲੋ ਦੱਸਿਆਂ ਗਿਆ ਕਿ ਜੀ ਆਰ ਡੀ ਟੈਕਨੀਕਲ ਐਜੂਕੇਸ਼ਨ ਸੋਸਾਇਟੀ, ਭਾਗੋ ਮਾਜਰਾਂ ਵਿਖੇ ਫੀਲਡ ਟੈਕਨੀਸੀਅਨ ਕੰਮਪਿਉਟਿੰਗ ਐਂਡ ਪੈਰੀਫੀਅਲ ਨਾਮੀ ਜੌਬ ਰੋਲਸ ਅਧੀਨ ਟਰੇਨਿੰਗ ਸੁਰੂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੌਜਨਾਂ-3.0 ਅਧੀਨ ਪੈਂਡੂ ਅਤੇ ਸ਼ਹਿਰੀ ਨੌਜਵਾਨ ਟਰੇਨਿੰਗ ਲੇ ਸਕਦੇ ਹਨ। ਇਸ ਟਰੇਨਿੰਗ ਅਧੀਨ ਸਿਖਿਆਰਥੀਆ ਨੂੰ ਵੇਲਕਮ ਕਿਟ ਦੇ ਨਾਲ ਨਾਲ ਕਿਤਾਬਾਂ ਵੀ ਮੁਫਤ ਦਿੱਤੀਆ ਜਾਣਗੀਆਂ ਅਤੇ ਸਫਲਤਾ ਪੂਰਵਕ ਪਾਸ ਲੜਕੀਆਂ ਨੂੰ ਘਰ ਤੋ ਸੈਂਟਰ ਤੱਕ ਆਉਣ ਜਾਣ ਦਾ ਖਰਚਾਂ ਵੀ ਦਿੱਤਾ ਜਾਂਦਾ ਹੈ ਅਤੇ ਪੋਸਟ ਪਲੈਸਮੈਂਟ ਸੁਪੋਰਟ ਵੀ ਦਿਤੀ ਜਾਵੇਗੀ।
Tags:
PUNJAB NEWS
A GROUP OF NEWS MEDIA SERVICES Since 2011
Subscribe to:
Post Comments (Atom)
Wikipedia
Search results
No comments:
Post a Comment