ਬਠਿੰਡਾ, 14 ਨਵੰਬਰ : ਅੱਜ ਵਿਸ਼ਵ ਸ਼ੂਗਰ ਦਿਵਸ ਮੌਕੇ ਮੈਕਸ ਹਸਪਤਾਲ ਬਠਿੰਡਾ ਵਿਖੇ ਸੀ-ਡੌਟ ਫੋਰਮ ਦੇ ਸਹਿਯੋਗ ਨਾਲ ਲਗਾਏ ਗਏ ਡਾਇਬਟੀਜ਼ ਸਿਹਤ ਮੇਲੇ ਦੌਰਾਨ 500 ਤੋਂ ਵੱਧ ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਗਏ। ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕੀਤਾ। ਇਸ ਮੌਕੇ ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ ਅਤੇ ਸੰਦੀਪ ਸਿੰਘ ਜੀ.ਐਮ ਆਪ੍ਰੇਸ਼ਨ ਮੈਕਸ ਵੀ ਹਾਜ਼ਰ ਸਨ |
ਡਾ: ਸੁਸ਼ੀਲ ਕੋਟਰੂ ਹੈੱਡ ਐਂਡੋਕਰੀਨ ਡਾਇਬਟੀਜ਼ ਐਂਡ ਓਬਸਿਟੀ ਕੇਅਰ ਸੈਂਟਰ ਬਠਿੰਡਾ ਨੇ ਦੱਸਿਆ ਕਿ ਮੇਲੇ ਵਿੱਚ ਟਾਈਪ 1 ਡਾਇਬਟੀਜ਼ ਵਾਲੇ 30 ਬੱਚਿਆਂ ਨੂੰ ਇਨਸੁਲਿਨ ਕਾਰਡ ਵੰਡੇ ਗਏ। ਮੇਲੇ ਵਿੱਚ HbA1c, ਬਲੱਡ ਸ਼ੂਗਰ, ਸ਼ੂਗਰ ਦੇ ਮਰੀਜਾਂ ਲਈ ਪੈਰਾਂ ਦਾ ਟੈਸਟ, ਮੋਟਾਪਾ ਟੈਸਟ, TSH ਟੈਸਟ ਵੀ ਮੁਫਤ ਕੀਤਾ ਗਿਆ।
No comments:
Post a Comment