Monday, November 21, 2022

ਪੰਜਾਬੀ ਮਾ ਬੋਲੀ ਬਾਰੇ ਸਰਕਾਰ ਨੂੰ ਸਖਤ ਹੋਣ ਦੀ ਅਪੀਲ

 ਮੋਰਿੰਡਾ , 21 ਨਵੰਬਰ :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ   ਸਮੂਹ ਪੰਜਾਬੀਆਂ ਨੂੰ ਫਰਵਰੀ 2023 ਤੱਕ ਸਾਰੇ ਸਕੂਲ, ਵਪਾਰਿਕ ਅਦਾਰੇ ਅਤੇ ਦੁਕਾਨਾਂ ਦੇ ਬੋਰਡ ਪੰਜਾਬੀ ਭਾਸ਼ਾ ਵਿਚ ਲਿਖੇ ਜਾਣ  ਸਬੰਧੀ ਕੀਤੀ ਅਪੀਲ ਦਾ  ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬੀਆਂ ਨੂੰ ਅਪੀਲ ਕਰਨ ਦੇ ਨਾਲ ਸਬੰਧਤ ਅਦਾਰਿਆਂ ਨੂੰ ਸਖਤ ਅਦੇਸ਼ ਵੀ  ਜਾਰੀ ਕਰਨ ਅਤੇ ਸਮਾਂ ਨਿਰਧਾਰਤ ਕਰਕੇ ਪੂਰੇ ਪੰਜਾਬ ਅੰਦਰ ਸ਼ੁੱਧ ਪੰਜਾਬੀ ਭਾਸ਼ਾ ਵਿਚ ਬੋਰਡ ਲਗਾਏ ਜਾਣ ।


 ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਹ  ਕਹਿਣਾ  ਕਿ ਦੂਜੇ ਤੀਜੇ ਨੰਬਰ ਤੇ ਕੋਈ ਵੀ ਭਾਸ਼ਾ ਲਿਖਵਾਈ ਜਾ ਸਕਦੀ ਹੈ, ਪਰ ਸਰਕਾਰ ਦੀ ਸਖਤੀ ਨਾਲ ਨਹੀਂ ਸਗੋਂ ਸਮੂਹ ਪੰਜਾਬੀ ਆਪਣੀ ਜਿੰਮੇਵਾਰੀ ਸਮਝਦਿਆਂ ਪੰਜਾਬੀ ਨੂੰ ਤਰਜੀਹ ਭਾਸ਼ਾ ਵਜੋਂ ਉੱਪਰ ਲਿਖਣ ਵਾਲੀ ਗੱਲ ਬਹੁਤ ਹੈਰਾਨੀਜਨਕ ਹੈ, ਕਿਉਂਕਿ ਜਿਹੜੇ ਸਰਕਾਰੀ ਜਾ ਗੈਰ ਸਰਕਾਰੀ ਅਦਾਰੇ ਜਾਣਬੁੱਝ ਕੇ ਪੰਜਾਬੀ ਦੀ ਥਾਂ ਹਿੰਦੀ ਜਾ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦਿੰਦੇ ਹਨ , ਉਨ੍ਹਾਂ ਤੇ ਸਖਤੀ ਕਰਨੀ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਹੈ । ਸ੍ਰੀ ਪੀਰਮੁਹੰਮਦ ਨੇ ਕਿਹਾ ਕਿ ਉਨ੍ਹਾਂ ਆਪਣੇ ਸਾਥੀਆਂ ਡਾ ਕਾਰਜ ਸਿੰਘ, ਗੁਰਮੁੱਖ ਸਿੰਘ, ਗੁਰਬਖਸ਼ ਸਿੰਘ ਅਤੇ ਡਾ ਨਿਰਵੈਰ ਸਿੰਘ ਹੋਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਸਮੇਤ  ਸੜਕਾਂ ਤੇ ਲਿਖੇ ਸਾਈਨ ਬੋਰਡਾਂ ਤੇ ਵੀ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ ਤੇ ਲਿਖਣ ਲਿਖਾਉਣ ਦਾ ਫੈਸਲਾ ਕੀਤਾ ਹੈ । 

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger