ਐੱਸ ਏ ਐੱਸ ਨਗਰ ਮਿਤੀ 16 ਨਵੰਬਰ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਇੱਥੇ ਸਪੋਰਟਸ ਕੰਪਲੈਕਸ ਸੈਕਟਰ 78 ਮੁਹਾਲੀ ਵਿਖੇ ਦੂਜੇ ਦਿਨ ਦੀਆਂ ਖੇਡਾਂ ਸੰਪੰਨ ਹੋਈਆਂ। ਇਨ੍ਹਾਂ ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸ਼ੁਸ਼ੀਲ ਨਾਥ ਨੇ ਦੱਸਿਆ ਕਿ ਅੱਜ ਇਹਨਾਂ ਖੇਡਾਂ ਵਿੱਚ ਕਬੱਡੀ, ਖੋ-ਖੋ, ਫੁੱਟਬਾਲ, ਬੈਡਮਿੰਟਨ, ਸਕੇਟਿੰਗ, ਤੈਰਾਕੀ, ਸਕਿੱਪਿੰਗ, ਜਿਮਨਾਸਟਿਕ, ਕ੍ਰਿਕਟ ਅਤੇ ਕਰਾਟੇ ਦੇ ਮੈਚ ਕਰਵਾਏ ਗਏ।
ਜ਼ਿਲ੍ਹਾ ਸਪੋਰਟਸ ਅਫ਼ਸਰ ਗੁਰਦੀਪ ਕੌਰ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕਬੱਡੀ ਅਤੇ ਖੋ ਖੋ ਦੇ ਮੈਚ ਸ਼ੁਰੂ ਕਰਵਾਏ ਗਏ। ਇਸ ਤੋਂ ਇਲਾਵਾ ਜ਼ਿਲ੍ਹਾ ਮੈਂਟਰ ਸਪੋਰਟਸ ਪਰਮਵੀਰ ਕੌਰ ਨੇ ਦੱਸਿਆ ਕਿ ਅੱਜ ਦੂਜੇ ਦਿਨ ਚੈਂਪੀਅਨ ਅਕੈਡਮੀ ਚਪੜਚਿੜੀ ਐਸ.ਏ.ਐਸ ਨਗਰ ਵਿਖੇ ਅੰਡਰ 17 ਕ੍ਰਿਕਟ ਦੇ ਮੈਚ ਕਰਵਾਏ ਗਏ ਜਿਨ੍ਹਾਂ ਦਾ ਨਤੀਜਾ ਅੰਮ੍ਰਿਤਸਰ ਨੇ ਗੁਰਦਾਸਪੁਰ ਨੂੰ, ਪਟਿਆਲਾ ਨੇਂ ਬਠਿੰਡਾ ਨੂੰ, ਮੁਹਾਲੀ ਨੇ ਨਵਾਂ ਸ਼ਹਿਰ ਨੂੰ, ਫਾਜ਼ਿਲਕਾ ਨੇ ਤਰਨਤਾਰਨ ਨੂੰ ਹਰਾਇਆ,ਇਹ ਮੈਚ ਨਾਕ ਆਊਟ ਹਨ। ਜਦ ਕਿ ਮਾਨਸਾ ਤੇ ਫ਼ਤਹਿਗੜ੍ਹ ਦਾ ਮੈਚ ਜਾਰੀ ਸੀ।
ਉਨ੍ਹਾਂ ਹੋਰ ਮੈਚਾਂ ਦੇ ਨਤੀਜਿਆ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਦੱਸਿਆ ਕਿ ਫੁੱਟਬਾਲ (ਮ) ਵਿੱਚ ਬਲਾਕ ਕੁਰਾਲੀ, ਬੈਡਮਿੰਟਨ (ਮ) ਵਿੱਚ ਖਰੜ-3 ਅਤੇ ਬੈਡਮਿੰਟਨ(ਕ) ਬਨੂੜ ਇਹਨਾਂ ਖੇਡਾਂ ਵਿੱਚ ਖਿਡਾਰੀਆਂ ਲਈ ਅੱਜ ਦੀ ਰਿਫਰੈਸ਼ਮੈਂਟ ਦਾ ਖ਼ਾਸ ਪ੍ਰਬੰਧ ਖੇਡਾਂ ਵਿੱਚ ਪਹੁੰਚੇ ਵਿਸ਼ੇਸ਼ ਮਹਿਮਾਨ ਡਾ.ਕਰਨਵੀਰ ਸਿੰਘ ਸਰਾਂ,ਹਰਜੋਤ ਸਿੰਘ ਗੱਬਰ (ਅੰਤਰਰਾਸ਼ਟਰੀ ਕਬੱਡੀ ਖਿਡਾਰੀ) ਅਤੇ ਸੁਖਵਿੰਦਰ ਸਿੰਘ ਗਿੱਲ ਵੱਲੋਂ ਕੀਤਾ ਗਿਆ ਜਿਨ੍ਹਾਂ ਨੂੰ ਮੌਕੇ ਤੇ ਖੇਡ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਮੁਹਾਲੀ ਦੇ ਪ੍ਰਿੰਸੀਪਲ ਸਲਿੰਦਰ ਸਿੰਘ ਦੁਆਰਾ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਸਵਾਗਤੀ ਕਮੇਟੀ ਵਿੱਚ ਬੀਪੀਈਓ ਨੀਨਾ ਰਾਣੀ, ਕਮਲਜੀਤ ਸਿੰਘ,ਜਤਿਨ ਮਿਗਲਾਨੀ, ਜ਼ਿਲ੍ਹਾ ਖੇਡ ਕੋਆਰਡੀਨੇਟਰ ਬਲਜੀਤ ਸਿੰਘ ਸਨੇਟਾ ਸਹਾਇਕ ਅਵਰਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ,ਜ਼ਿਲ੍ਹਾ ਪਪਪਪ ਕੋਆਰਡੀਨੇਟਰ ਖੁਸ਼ਪ੍ਰੀਤ ਸਿੰਘ ਡਿਊਟੀ ਦੇਣ ਵਾਲੇ ਅਧਿਆਪਕਾਂ ਵਿੱਚ ਲਖਵੀਰ ਸਿੰਘ ਪਲਹੇੜੀ, ਅੰਮ੍ਰਿਤਪਾਲ ਸਿੰਘ,ਰਾਜੇਸ਼ ਜੋਗੀ,ਮੱਖਣ ਸਿੰਘ, ਰੁਪਿੰਦਰ ਸਿੰਘ,ਜਗਦੀਪ ਸਿੰਘ,ਪ੍ਰੀਤ ਇੰਦਰ ਕੌਰ, ਹਰਪ੍ਰੀਤ ਕੌਰ,ਬਲਜੀਤ ਸਿੰਘ ਸਮੇਤ ਬੱਚਿਆਂ ਨਾਲ਼ ਪਹੁੰਚੇ ਅਧਿਆਪਕ ਤੇ ਮਾਪੇ ਹਾਜ਼ਰ ਸਨ।

No comments:
Post a Comment