ਐਸ.ਏ.ਐਸ. ਨਗਰ, 07 ਨਵੰਬਰ : ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਨੇ ਅੱਜ ਇੱਥੇ ਧਿਆਨ ਫਾਊਂਡੇਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਸਰਕਾਰੀ ਗਊਸ਼ਾਲਾ ਮਗਰਾ (ਲਾਲੜੂ) ਵਿੱਚ ਗਊਧਨ ਦੇ ਰੱਖ-ਰਖਾਓ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਮੀਟਿੰਗ ਵਿੱਚ ਸੀਈਓ ਰਵਿਕਾਂਤ, ਬੀ ਡੀ ਪੀ ਓ ਡੇਰਾਬੱਸੀ ਰਵਨੀਤ ਕੌਰ, ਹਰਿੰਦਰ ਸਿੰਘ ਨਾਇਬ ਤਹਿਸੀਲਦਾਰ ਡੇਰਾਬੱਸੀ ਸਮੇਤ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਧਿਆਨ ਫਾਊਂਡੇਸ਼ਨ ਦੇ ਨੁਮਾਇੰਦੇ ਹਾਜ਼ਰ ਸਨ।
ਮੀਟਿੰਗ ਦੌਰਾਨ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਸਰਕਾਰੀ ਗਊਸ਼ਾਲਾ ਵਿੱਚ ਪਸ਼ੂਆਂ ਦੀ ਸੰਭਾਲ ਸਬੰਧੀ ਕੀਤੇ ਜਾਂਦੇ ਪ੍ਰਬੰਧਾਂ ਦੀ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਕਿਹਾ ਕਿ ਗਊਸ਼ਾਲਾ ਪਸ਼ੂਆਂ ਦੇ ਰੱਖ ਰਖਾਵ ਲਈ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਨਕਲੀ ਦੁੱਧ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਚੇਅਰਮੈਨ ਵੱਲੋਂ ਹਦਾਇਤ ਕੀਤੀ ਗਈ ਕਿ ਗਊਧਨ ਨੂੰ ਠੰਢ ਤੋਂ ਬਚਾਉਣ ਲਈ ਵੀ ਯੋਗ ਪ੍ਰਬੰਧ ਕੀਤੇ ਜਾਣ। ਗਊਧਨ ਨੂੰ ਪੂਰੀ ਮਾਤਰਾ ਵਿੱਚ ਹਰਾ ਚਾਰਾ ਉਪਲਬਧ ਕਰਵਾਇਆ ਜਾਵੇ। ਗਊਸ਼ਾਲਾ ਦੇ ਕੰਮ-ਕਾਜ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਸਥਾਨਕ ਪੱਧਰ ’ਤੇ ਕਮੇਟੀ ਬਣਾ ਕੇ ਕੈਟਲ ਪਾਊਂਡ ਦੇ ਕੰਮ-ਕਾਜ ਦੀ ਰੋਜ਼ਾਨਾ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਲੋਕਲ ਬਾਡੀਜ਼ ਦੀ ਮਦਦ ਨਾਲ ਗਊਸ਼ਾਲਾ ਵਿੱਚ ਹੋਰ ਸ਼ੈੱਡ ਬਣਾਏ ਜਾਣ। ਸਾਨ੍ਹਾਂ ਅਤੇ ਹੋਰ ਬੁੱਢੇ ਬਿਮਾਰ ਪਸ਼ੂਆਂ ਲਈ ਵੱਖੋ-ਵੱਖਰੇ ਵਾੜੇ ਬਣਾਏ ਜਾਣ ਅਤੇ ਹਰੇ ਚਾਰੇ ਦੀ ਘਾਟ ਪੂਰੀ ਕਰਨ ਲਈ ਗਊਸ਼ਾਲਾ ਦੀ ਵਿਹਲੀ ਪਈ ਜ਼ਮੀਨ ਵਿੱਚ ਖੇਤੀਬਾੜੀ ਵਿਭਾਗ ਤੋਂ ਸਲਾਹ ਲੈ ਕੇ ਵੱਧ ਤੋਂ ਵੱਧ ਹਰਾ ਚਾਰਾ ਉਗਾਇਆ ਜਾਵੇ। ਫਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਭਰੋਸਾ ਦਿੱਤਾ ਕਿ ਗਊਸ਼ਾਲਾ ਵਿੱਚ ਗਊਧਨ ਦੀ ਸਾਂਭ-ਸੰਭਾਲ ਸਬੰਧੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਗਊਸ਼ਾਲਾ ਵਿੱਚ ਗਊਧਨ ਦੇ ਅਰਾਮ ਅਤੇ ਹਰੇ ਚਾਰੇ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ।
No comments:
Post a Comment