SBP GROUP

SBP GROUP

Search This Blog

Total Pageviews

ਅਨਮੋਲ ਗਗਨ ਮਾਨ ਵੱਲੋਂ ਪਿੰਡ ਅਭੀਪੁਰ ਵਿਖੇ ਮਾਇਨਿੰਗ ਸਾਈਟ ਤੇ ਅਚਨਚੇਤ ਚੈਕਿੰਗ

ਐਸ.ਏ.ਐਸ ਨਗਰ 29 ਨਵੰਬਰ : ਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਅੱਜ ਜਿਲ੍ਹਾ ਐਸ.ਏ.ਐਸ ਨਗਰ ਹਲਕਾ ਖਰੜ੍ਹ ਦੇ ਪਿੰਡ ਅਭੀਪੁਰ ਵਿਖੇ ਮਾਇਨਿੰਗ ਪਲਾਟ ਦੀ ਅਚਨਚੇਤ ਚੈਕਿੰਗ ਕੀਤੀ । ਇਸ ਮੌਕੇ ਮਾਇਨਿੰਗ ਪਲਾਂਟ ਵਿਖੇ ਵੱਖ-ਵੱਖ ਥਾਂਵਾ ਤੇ ਤਾਜਾ ਮਾਇਨਿੰਗ ਦੇ ਸੰਕੇਂਤ ਮਿਲੇ ਹਨ ਜਿਸ ਤੇ ਮੰਤਰੀ ਵੱਲੋਂ ਸਖ਼ਤ ਨੋਟਿਸ ਲੈਦਿਆ ਮਾਇਨਿੰਗ ਵਿਭਾਗ ਦੇ ਅਫ਼ਸਰਾਂ ਨੂੰ ਇਸ ਮਾਇਨਿੰਗ ਸਬੰਧੀ ਘੋਖ ਕਰਨ ਅਤੇ ਦੋਸ਼ੀ ਪਾਏ ਜਾਣ ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਜ਼ਾਰੀ ਕੀਤੇ ।


   

 

ਵਧੇਰੇ ਜਾਣਕਾਰੀ ਦਿੰਦਿਆ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਖਬ਼ਰ ਮਿਲੀ ਸੀ ਕਿ ਪਿੰਡ ਅਭੀਪੁਰ ਵਿਖੇ ਨਜ਼ਾਇੰਜ ਮਾਇਨਿੰਗ ਦਾ ਕੰਮ ਚੱਲ ਰਿਹਾ ਹੈ ਜਿਸ ਤੇ ਉਨ੍ਹਾਂ ਨੇ ਫੌਰੀ ਤੌਰ ਤੇ ਕਾਰਵਾਈ ਕਰਦਿਆ ਮਾਇਨਿੰਗ ਅਧਿਕਾਰੀ ਅਤੇ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕਿ ਮਾਇਨਿੰਗ ਸਾਇਟ ਦੀ ਚੈਕਿੰਗ ਕੀਤੀ ਉਨ੍ਹਾਂ ਦੱਸਿਆ ਕਿ ਇਸ ਮੌਕੇ ਮਾਇਨਿੰਗ ਪਲਾਂਟ ਨਾਲ ਸਬੰਧਿਤ ਕੁਝ ਮਸ਼ੀਨਰੀ ਉਪਲੱਬਧ ਪਾਈ ਗਈ ਅਤੇ ਤਾਜ਼ਾ ਮਾਇਨਿੰਗ ਦੇ ਸੰਕੇਂਤ ਮਿਲੇ ਹਨ । ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਇਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਰਿਪੋਰਟ ਤਿਆਰ ਕਰਕੇ ਪੇਸ਼ ਕਰਨ ਲਈ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਂਣ ਤੇ ਜੇਕਰ ਕੋਈ ਦੋਸ਼ੀ ਪਾਇਆ ਜਾਦਾ ਹੈ ਤਾਂ ਉਸਨੂੰ ਕਾਨੂੰਨ ਦੇ ਦਾਇਰੇ  ਵਿੱਚ ਲਿਆ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ ।  


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਫ਼ ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਮਾਇਨਿੰਗ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਨਜ਼ਾਇਜ ਮਾਇਨਿੰਗ ਕਰਨ ਵਾਲੇ ਦੋਸ਼ੀ ਭਾਵੇ ਕਿੰਨੇ ਵੀ ਰਸੂਖ ਵਾਲੇ ਕਿਉ ਨਾ ਹੋਣ, ਉਨ੍ਹਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਗੈਰ ਕਾਨੂੰਨੀ ਮਾਇਨਿੰਗ ਵਿੱਚ ਸ਼ਾਮਲ ਪਾਇਆ ਜਾਦਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। 


ਇਸ ਮੌਕੇ ਮਾਇਨਿੰਗ ਵਿਭਾਗ ਦੇ ਐਕਸ਼ੀਅਨ ਰਾਜਿੰਦਰ ਘਈ, ਐਸ.ਡੀ.ਓ ਜੀਵਨਜੋਤ ਸਿੰਘ, ਮਾਜ਼ਰੀ ਦੇ ਨਾਇਬ ਤਹਿਸਲਦਾਰ ਮਨੀਸ਼ ਕੁਮਾਰ ਸੋਲ, ਜੇ.ਈ ਹਰਪ੍ਰੀਤ ਸਿੰਘ, ਮਾਜ਼ਰੀ ਤੋਂ ਐਸ.ਐਚ.ਓ ਹਿੰਮਤ ਸਿੰਘ ਹਾਜ਼ਰ ਸਨ 

No comments:


Wikipedia

Search results

Powered By Blogger