ਖਰੜ, 24 ਸਤੰਬਰ : ਸਥਾਨਕ ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ ਦੇ ਪ੍ਰਿੰਸੀਪਲ ਰਾਜੀਵ ਪੁਰੀ ਨੂੰ ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਵੱਜੋਂ ਪਦ ਉਨਤ ਕੀਤਾ ਗਿਆ ਹੈ। ਸ੍ਰੀ ਰਾਜੀਵ ਪੁਰੀ ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਦੇ ਨਾਲ ਨਾਲ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਦੇ ਪ੍ਰਿੰਸੀਪਲ ਦਾ ਕਾਰਜ ਵੀ ਦੇਖਣਗੇ। ਅੱਜ ਕਾਲਜ ਵਿਚ ਸਮੂਹ ਸਟਾਫ ਵੱਲੋਂ ਰਾਜੀਵ ਪੁਰੀ ਦੇ ਵਧੀਕ ਡਾਇਰੈਕਟਰ ਨਿਯੁਕਤ ਹੋਣ ਉਪਰ ਇੱਕ ਸਨਮਾਨ ਸਮਾਰੋਹ ਕੀਤਾ ਗਿਆ। ਕਾਲਜ ਦੇ ਅਫਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਰਾਜੀਵ ਪੁਰੀ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਰਜਿਸਟਰਾਰ ਵੱਜੋਂ ਵੀ ਕਾਰਜਸ਼ੀਲ ਰਹੇ ਹਨ।
ਜਿਕਰਯੋਗ ਹੈ ਕਿ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਪ੍ਰਿੰਸੀਪਲ ਰਾਜੀਵ ਪੁਰੀ ਦੀ ਅਗਵਾਈ ਵਿਚ ਵਿਦਿਅਕ ਖੇਤਰ ਵਿੱਚ ਵਧੀਆ ਸੇਵਾਵਾਂ ਦੇ ਨਾਲ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵੀ ਚੋਣਾਂ ਅਤੇ ਸਮਾਜ ਸੇਵੀ ਕਾਰਜਾਂ ਵਿੱਚ ਪੂਰਨ ਸਹਿਯੋਗ ਦੇ ਰਿਹਾ ਹੈ। ਅੱਜ ਕਾਲਜ ਪਹੁੰਚਣ ਉਪਰ ਸਮੂਹ ਸਟਾਫ ਮੈਂਬਰਾਂ ਰਵਿੰਦਰ ਸਿੰਘ ਵਾਲੀਆ, ਸੰਜੀਵ ਜਿੰਦਲ, ਅੰਸ਼ੂ ਸ਼ਰਮਾ, ਕਵਿਤਾ ਮੌਂਗਾ, ਗੁਰਮੇਲ ਸਿੰਘ, ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ( ਵੱਖ ਵੱਖ ਵਿਭਾਗਾਂ ਦੇ ਮੁਖੀ), ਕੁਲਦੀਪ ਰਾਏ ਵਰਕਸ਼ਾਪ ਸੁਪਰਡੰਟ ਅਤੇ ਪੂਨਮ ਦਫਤਰ ਸੁਪਰਡੰਟ ਨੇ ਨਵ ਨਿਯੁਕਤ ਵਧੀਕ ਡਾਇਰੈਕਟਰ ਦਾ ਫੁਲਾਂ ਨਾਲ ਕਾਲਜ ਵਿਚ ਸਵਾਗਤ ਕੀਤਾ।
ਕੈਪਸ਼ਨ: ਨਵ ਨਿਯੁਕਤ ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਰਾਜੀਵ ਪੁਰੀ ਦਾ ਸਨਮਾਨ ਕਰਦੇ ਹੋਏ ਸਟਾਫ ਮੈਂਬਰ।
No comments:
Post a Comment