ਚੰਡੀਗੜ੍ਹ, 9 ਦਸੰਬਰ : ਪੰਜਾਬ ਵਿੱਚ ਗਰੁੱਪ ਸੀ ਵਿੱਚ ਨੌਕਰੀਆਂ ਲੈਣ ਦੇ ਲਈ ਹੁਣ ਪੰਜਾਬੀ ਦਾ ਇਕ ਵੱਖਰਾ ਟੈਸਟ ਪਾਸ ਕਰਨਾ ਪਵੇਗਾ, ਜੇਕਰ ਇਸ ਟੈਸਟ ਨੂੰ 50 ਫੀਸਦੀ ਨੰਬਰ ਨਾਲ ਪਾਸ ਨਾ ਕੀਤਾ ਤਾਂ ਨੌਕਰੀ ਨਹੀਂ ਮਿਲੇਗੀ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਨੂੰ ਜਾਰੀ ਕਰਦੇ ਹੋਏ ਸਾਰੇ ਵਿਭਾਗਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਸਿੱਖਿਆ ਵਿਭਾਗ ਵੱਲੋਂ ਵੀ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬੈਂਕਾਂ ਨੇ ਗ੍ਰਾਹਕਾਂ ਨੂੰ ਦਿੱਤਾ ਝਟਕਾ
ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਗਰੁੱਪ-ਸੀ ਨਾਲ ਸਬੰਧਤ ਭਰਤੀ ਵਾਸਤੇ ਕਿਸੇ ਵੀ ਉਮੀਦਵਾਰ ਨੂੰ ਭਾਸ਼ਾਈ/ਗਿਆਨ ਵਾਲੀ ਪ੍ਰੀਖਿਆ ਲਏ ਬਿਨਾਂ ਭਰਤੀ ਨਹੀਂ ਕੀਤਾ ਜਾ ਸਕੇਗਾ। ਨਵੇਂ ਨਿਯਮਾਂ ਅਨੁਸਾਰ ਉਮੀਦਵਾਰ ਨੂੰ ਦਸਵੀਂ ਪੱਧਰ ’ਤੇ ‘ਪੰਜਾਬੀ ਭਾਸ਼ਾ’ ਦੇ ਟੈਸਟ ’ਚ 50 ਫ਼ੀਸਦੀ ਅੰਕ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ। ਇਮਤਿਹਾਨ ’ਚ ਨਿਰਧਾਰਤ ਕੀਤੇ ਅੰਕ ਪ੍ਰਾਪਤ ਨਾ ਕਰਨ ਵਾਲੇ ਉਮੀਦਵਾਰ ਨੂੰ ਅਯੋਗ ਐਲਾਨ ਦਿੱਤਾ ਜਾਵੇਗਾ, ਬੇਸ਼ੱਕ ਪ੍ਰਤੀਯੋਗਤਾ ਪ੍ਰੀਖਿਆ ’ਚ ਉਹ ਪਾਸ ਹੀ ਕਿਉਂ ਨਾ ਹੋਵੇ। ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਪੰਜਾਬ ’ਚ ਕਲਰਕਾਂ, ਡਾਟਾ ਐਂਟਰੀ ਆਪ੍ਰੇਟਰਜ਼, ਸਟੈਨੋਗ੍ਰਾਫਰ, ਮਾਸਟਰ ਕਾਡਰ, ਈਟੀਟੀ ਅਧਿਆਪਕਾਂ ਵਰਗੀਆਂ ਅਸਾਮੀਆਂ ਦੇ ਇਮਤਿਹਾਨਾਂ ਵਾਸਤੇ ਪੰਜਾਬੀ ਵਿਸ਼ੇ ਦਾ ਟੈਸਟ ਪਾਸ ਕਰਨਾ ਜ਼ਰੂਰੀ ਹੋਵੇਗਾ।
No comments:
Post a Comment