ਐੱਸ ਏ ਐੱਸ ਨਗਰ 08 ਦਸੰਬਰ : ਵਿਧਾਨ ਸਭਾ ਚੋਣ ਹਲਕਾ 53 ਐਸ.ਏ.ਐਸ ਨਗਰ ਦੀ ਆਮ ਜਨਤਾ ਲਈ ਸ਼੍ਰੀ ਉਰਵਿੰਦਰ ਸਿੰਘ, ਬਾਜਵਾ, ਸੁਪਰਵਾਈਜਰ ਅਤੇ ਮਿਤੇਸ਼ ਜੋਹਰ, ਸਵੀਪ ਨੋਡਲ ਅਫ਼ਸਰ ਐਸ.ਏ.ਐਸ ਨਗਰ ਦੀ ਪ੍ਰਧਾਨਗੀ ਹੇਠ ਸਰਕਾਰੀ ਕਾਲਜ ਫੇਜ਼-6, ਮੋਹਾਲੀ ਵਿਖੇ ਸਪੈਸ਼ਲ ਕੈਂਪ ਲਗਾਇਆ ਗਿਆ। ਇਸ ਦੌਰਾਨ ਜਿਹਨਾਂ ਦੀ ਉਮਰ ਮਿਤੀ 1 ਜਨਵਰੀ 2023 ਨੂੰ 17 ਸਾਲ ਜਾਂ ਇਸ ਤੋਂ ਵੱਧ ਹੈ, ਉਹਨਾਂ ਦੇ ਫਾਰਮ ਨੰ. 6 ਭਰਵਾਏ ਗਏ। ਇਸ ਨਾਲ ਹੀ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਵੋਟ ਬਣਾਉਣ ਲਈ
ਐਨ.ਵੀ.ਐਸ.ਪੀ.ਡਾਟ ਇੰਨ ਜਾਂ ਵੋਟਰ ਹੈਲਪਲਾਈਨ ਐਪ ਜਾਂ ਤੇ ਫਾਰਮ ਨੰ.6 ਭਰੇ ਜਾ ਸਕਦੇ ਹਨ। ਇਸਦੇ ਨਾਲ ਹੀ ਫਾਰਮ ਨੰ. 7 ਵੋਟ ਕੱਟਵਾਉਣ ਲਈ, ਫਾਰਮ ਨੰ.8 ਵੋਟਰ ਕਾਰਡ ਵਿੱਚ ਸੋਧ ਕਰਵਾਉਣ ਲਈ/ਡੁਪਲੀਕੇਟ ਵੋਟਰ ਕਾਰਡ ਲੈਣ ਲਈ/ਪਤਾ ਬਦਲਵਾਉਣ ਲਈ ਅਤੇ ਪੀ.ਡਬਲਯੂ.ਡੀ ਵੋਟਰ ਮਾਰਕ ਕਰਵਾਉਣ ਲਈ, ਅਤੇ ਫਾਰਮ ਨੰ.6B ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਭਰੇ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment