SBP GROUP

SBP GROUP

Search This Blog

Total Pageviews

ਲਗਾਤਾਰ 6ਵੀਂ ਵਾਰ ਪੰਜਾਬ ਦੀ ਟੀਮ ਪਹਿਲੇ ਸਥਾਨ ਤੇ ਦਿੱਲੀ ਦੀ ਟੀਮ ਦੂਜੇ ਸਥਾਨ ਅਤੇ ਚੰਡੀਗੜ੍ਹ ਦੀ ਟੀਮ ਤੀਜੇ ਸਥਾਨ ਤੇ ਰਹੀ।

 6ਵੀਂ ਨੈਸ਼ਨਲ ਓਪਨ ਗਤਕਾ ਚੈਂਪੀਅਨਸ਼ਿਪ 2022 ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ

ਮੋਹਾਲੀ, 28 ਦਸੰਬਰ : ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ 6ਵੀਂ ਨੈਸ਼ਨਲ ਓਪਨ ਗਤਕਾ ਚੈਂਪੀਅਨਸ਼ਿਪ 2022 ਪੂਰੀ ਸ਼ਾਨੋ ਸ਼ੌਕਤ ਨਾਲ ਨਵੀਂ ਦਿੱਲੀ ਵਿਖੇ ਸੰਪੰਨ ਹੋਈ। ਓਵਰਆਲ ਨਤੀਜਿਆਂ ਵਿੱਚ ਲਗਾਤਾਰ 6ਵੀਂ ਵਾਰ ਪੰਜਾਬ ਗਤਕਾ ਐਸੋਸੀਏਸ਼ਨ ਦੀ ਟੀਮ ਪਹਿਲੇ ਸਥਾਨ ਰਹੀ। ਦਿੱਲੀ ਗਤਕਾ ਐਸੋਸੀਏਸ਼ਨ ਦੀ ਟੀਮ ਦੂਜੇ ਸਥਾਨ ਅਤੇ ਚੰਡੀਗੜ੍ਹ ਗਤਕਾ ਐਸੋਸੀਏਸ਼ਨ ਦੀ ਟੀਮ ਤੀਜੇ ਸਥਾਨ ਤੇ ਰਹੀ।



ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈਪੀਐਸ ਨੇ ਉਚੇਚੇ ਤੌਰ ਤੇ ਪਹੁੰਚ ਕੇ ਦੂਜੇ ਦਿਨ ਦੇ ਮੈਚਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਮੈਡਲ ਵੰਡੇ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।


ਵਧੇਰੇ ਜਾਣਕਾਰੀ ਦਿੰਦਿਆਂ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਕਾਰਜਕਾਰੀ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਅਤੇ ਜਰਨਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਮੋਹਾਲੀ ਵਿਖੇ ਦੱਸਿਆ ਕਿ ਇਸ ਦੋ ਦਿਨਾਂ ਚੈਂਪੀਅਨਸ਼ਿਪ ਵਿੱਚ ਇਕ ਪਾਸੇ ਜਿਥੇ ਦੇਸ਼ ਭਰ ਦੇ 21 ਰਾਜਾਂ ਤੋਂ ਆਏ 534 ਖਿਡਾਰੀਆਂ ਨੇ ਭਾਗ ਲਿਆ ਉਥੇ ਨਾਲ ਹੀ ਏਥੋਂ 'ਖ਼ੇਲੋ ਇੰਡੀਆਂ' ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਜੇਤੂ ਖਿਡਾਰੀਆਂ ਦੀ ਚੋਣ ਵੀ ਕੀਤੀ ਗਈ।


ਉਨ੍ਹਾਂ ਸਾਰੇ ਖਿਡਾਰੀਆਂ ਅਤੇ ਕੋਚ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਤਕਾ ਫੈਡਰੇਸ਼ਨ ਆਫ ਇੰਡੀਆ ਇਸ ਵਿਰਾਸਤੀ ਖੇਡ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਲੈ ਕੇ ਜਾਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। 


ਜਿਕਰਯੋਗ ਹੈ ਕਿ ਦੇਸ਼ ਭਰ ਤੋਂ ਕੁੱਲ 21 ਰਾਜਾਂ ਦੀਆਂ ਟੀਮਾਂ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈ ਰਹੀਆਂ ਹਨ। ਭਾਗ ਲੈਣ ਵਾਲੀਆਂ ਟੀਮਾਂ ਵਿੱਚ ਪੰਜਾਬ, ਆਂਧਰਾ ਪ੍ਰਦੇਸ਼, ਆਸਾਮ, ਹਿਮਾਚਲ ਪ੍ਰਦੇਸ਼, ਬਿਹਾਰ, ਹਰਿਆਣਾ, ਚੰਡੀਗੜ੍ਹ, ਛੱਤੀਸਗੜ੍ਹ, ਮਣੀਪੁਰ, ਤੇਲੰਗਾਨਾ, ਗੁਜਰਾਤ, ਗੋਆ, ਤਾਮਿਲਨਾਡੂ,  ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਝਾਰਖੰਡ, ਕਰਨਾਟਕਾ, ਕੇਰਲ ਸ਼ਾਮਲ ਹਨ। ਕੁੱਲ 534 ਖਿਡਾਰੀ ਇਸ ਮੌਕੇ ਆਪੋ ਆਪਣੇ ਰਾਜਾਂ ਦੀ ਪ੍ਰਤੀਨਿਧਤਾ ਕਰ ਰਹੇ ਸਨ। 35 ਤੋਂ ਵੱਧ ਰੈਫਰੀ ਅਤੇ ਜੱਜ ਸਾਹਿਬਾਨ ਇਸ ਚੈਂਪੀਅਨਸ਼ਿਪ ਦੌਰਾਨ ਕਰਵਾਏ ਜਾ ਰਹੇ ਮੈਚਾਂ ਦੀ ਨਿਗਰਾਨੀ ਕਰ ਰਹੇ ਸਨ।


ਇਸ ਮੌਕੇ ਦਿੱਲੀ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਰਾਣਾ, ਜਪ ਜਾਪ ਸੇਵਾ ਸੋਸਾਇਟੀ ਦੇ ਚੇਅਰਮੈਨ ਹਰਜੀਤ ਸਿੰਘ, ਸਤਨਾਮ ਸਿੰਘ, ਜਗਦੀਪ ਸਿੰਘ ਸਾਬਕਾ ਵਿਧਾਇਕ, ਪ੍ਰਭਮੀਤ ਸਿੰਘ ਮੀਡੀਆ ਇੰਚਾਰਜ, ਜਗਕਿਰਨ ਕੌਰ ਵੜੈਚ ਸੰਯੁਕਤ ਸਕੱਤਰ, ਦਲੀਪ ਕੁਮਾਰ ਸਿੰਘ ਨੈਸ਼ਨਲ ਕੋਆਰਡੀਨੇਟਰ ਮਨਵਿੰਦਰ ਸਿੰਘ ਤਕਨੀਕੀ ਇੰਚਾਰਜ ਜਗਦੀਸ਼ ਸਿੰਘ ਕੁਰਾਲੀ ਪੰਜਾਬ ਕੋਅਰਡੀਨੇਟਰ, ਗੁਰਲਾਲ ਸਿੰਘ, ਰਘਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜਰ ਸਨ।

No comments:


Wikipedia

Search results

Powered By Blogger