ਮੁਹਾਲੀ, 05 ਦਸੰਬਰ : ਸ਼ਹਿਰ ਦੀਆਂ ਸਮੁੱਚੀਆਂ ਸਮੱਸਿਆਵਾਂ ਦਾ ਪੜਾਅ- ਦਰ -ਪੜਾਅ ਹੱਲ ਕੀਤਾ ਜਾ ਰਿਹਾ ਹੈ , ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ,,ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜੀ ਵੱਲੋ ਜੋ- ਜੋ ਗਰੰਟੀਆਂ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ, ਇਹ ਗੱਲ ਅੱਜ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀl
ਅੱਜ ਮੁਹਾਲੀ ਸ਼ਹਿਰ ਫੇਸ- 7 ਦੇ ਵਿੱਚ ਮੋਟਰ ਮਕੈਨਿਕ ਦੀ ਮੁਲਾਕਾਤ ਅੱਜ ਮੋਹਾਲੀ ਵਿਧਾਇਕ ਕੁਲਵੰਤ ਸਿੰਘ ਨਾਲ ਹੋਈ, ਮੋਟਰ ਮਕੈਨਿਕ ਦੇ ਇਸ ਵਫਦ ਨੇ ਵਿਧਾਇਕ-ਕੁਲਵੰਤ ਸਿੰਘ ਨੂੰ ਦੱਸਿਆ ਕਿ ਕਾਰ ਅਤੇ ਸਕੂਟਰ ਮਕੈਨਿਕਾਂ ਦਾ ਸਾਮਾਨ ਚੁੱਕਣ ਸਬੰਧੀ ਮਾਮਲਾ ਸਾਹਮਣੇ ਆਇਆ ਹੈ I ਮੋਹਾਲੀ ਫੇਸ- 7 ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਮੋਟਰ ਮਕੈਨਿਕ ਆਪਣਾ ਕੰਮ ਕਰਦੇ ਆ ਰਹੇ ਹਨ, ਪਿਛਲੇ ਸਮੇਂ ਵਿੱਚ ਗਮਾਡਾ ਵੱਲੋਂ ਸ਼ਹਿਰ ਦਾ ਸਰਵੇ ਕਰਵਾ ਕੇ ਦੁਕਾਨਾਂ ਦੀ ਥਾਂ ਅਲਾਟ ਕਰ ਦਿੱਤੀ ਗਈ ਸੀ ,ਜਿਨ੍ਹਾਂ ਦੇ ਉਨ੍ਹਾਂ ਵੱਲੋਂ ਪੈਸੇ ਵੀ ਜਮ੍ਹਾਂ ਕਰਵਾਏ ਹੋਏ ਸਨ I ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਵਾਰ-ਵਾਰ ਗਮਾਡਾ ਵਿਖੇ ਚੱਕਰ ਲਗਾਏ , ਪਰ ਹੁਣ ਤਕ ਸਾਨੂੰ ਕੋਈ ਕਬਜ਼ਾ ਨਹੀਂ ਮਿਲਿਆ I ਉਹਨਾਂ ਨੇ ਕਿਹਾ ਕਿ ਸਾਨੂੰ ਦੁਕਾਨਾਂ ਦਾ ਕਬਜ਼ਾ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੇ ਪੱਕੇ ਤੌਰ ਤੇ ਇੱਕ ਥਾਂ ਬੈਠ ਕੇ ਕੰਮ ਕਰ ਸਕੀਏ ਅਤੇ ਜਦੋਂ ਤੱਕ ਥਾਂ ਨਹੀਂ ਮਿਲ ਜਾਂਦੀ ਉਦੋਂ ਤੱਕ ਸਾਨੂੰ ਇੱਥੇ ਕੰਮ ਕਰਨ ਦਿੱਤਾ ਜਾਵੇ I ਮੁਹਾਲੀ ਵਿਧਾਇਕ ਕੁਲਵੰਤ ਸਿੰਘ ਨੇ ਮੋਟਰ ਮਕੈਨਿਕ ਨੂੰ ਇਹ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ , ਤਾਂ ਜੋ ਉਨ੍ਹਾਂ ਨੂੰ ਕੰਮ ਕਰਨ ਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਸਕੇ I
ਇਸ ਮੌਕੇ ਤੇ ਪ੍ਰਧਾਨ ਕਰਮ ਚੰਦ ਸ਼ਰਮਾ, ਸਤਨਾਮ ਸਿੰਘ ਸੈਣੀ, ਅਸ਼ੋਕ ਕੁਮਾਰ ,ਕੁਲਵੰਤ ਸਿੰਘ ,ਸਤੀਸ਼ ਕੁਮਾਰ, ਦਵਿੰਦਰ ਸਿੰਘ, ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਸਾਬਕਾ ਕੌਂਸਲਰ ਫੂਲਰਾਜ ਸਿੰਘ, ਆਪ ਨੇਤਾ ਅਕਵਿੰਦਰ ਸਿੰਘ ਗੋਸਲ ਅਤੇ ਹੋਰ ਮੈਂਬਰ ਹਾਜ਼ਰ ਸਨ l
No comments:
Post a Comment