SBP GROUP

SBP GROUP

Search This Blog

Total Pageviews

Thursday, December 15, 2022

ਡੀ.ਬੀ.ਟੀ ਸਕੀਮ ਅਧੀਨ ਉਸਾਰੀ ਕਿਰਤੀਆਂ ਦੇ ਬੈਂਕ ਖਾਤਿਆ ਵਿੱਚ ਕੀਤੀ ਜਾਵੇਗੀ ਸਿੱਧੀ ਅਦਾਇਗੀ

 ਐਸ.ਏ.ਐਸ ਨਗਰ, 15 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਰਤੀ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਲਈ ਲਗਾਤਾਰ ਯਤਨਸ਼ੀਲ ਹੈ । ਇਸੇ ਮੰਤਵ ਤਹਿਤ ਪੰਜਾਬ ਦੇ ਲੇਬਰ, ਸੈਰ-ਸਪਾਟਾ ਅਤੇ ਸੱਭਿਆਚਰਾਕ ਮਾਮਲੇ,ਨਿਵੇਸ਼ ਪ੍ਰੋਤਸਾਹਨ ਅਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਦੇ ਦਿਸ਼ਾ ਨਿਰਦੇਸ਼ਾ ਹੇਠ ਐਸ.ਡੀ.ਐਮ ਖਰੜ੍ਹ ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਦੀ ਸਬ-ਡਵੀਜਨ ਕਮੇਟੀ ਦੀ ਮੀਟਿੰਗ ਸੱਦੀ ਗਈ । ਇਸ ਮੀਟਿੰਗ ਦੌਰਾਨ 225 ਲਾਭਪਾਤਰੀ ਉਸਾਰੀ ਕਿਰਤੀਆਂ ਨੂੰ ਵੱਖ ਵੱਖ ਕਿਰਤੀ ਭਲਾਈ ਸਕੀਮਾਂ ਅਧੀਨ ਵਿੱਤੀ ਲਾਭ ਦਾ ਫੈਸਲਾ ਕੀਤਾ ਗਿਆ। ਵਿੱਤੀ ਲਾਭ ਦੀ ਰਕਮ ਲਾਭਪਾਤਰੀ ਕਿਰਤੀਆਂ ਨੂੰ ਡੀ.ਬੀ.ਟੀ ਸਕੀਮ ਰਾਹੀਂ ਸਿੱਧੇ ਤੌਰ ਤੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ ।



       ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਲਾਭਪਾਤਰੀ ਉਸਾਰੀ ਕਿਰਤੀਆਂ ਨੂੰ ਵੱਖ-ਵੱਖ ਸਕੀਮਾਂ ਅਧੀਨ ਵਿੱਤੀ ਲਾਭ ਦੇਣ ਲਈ ਐਸ.ਡੀ.ਐਮ ਖਰੜ੍ਹ ਰਵਿੰਦਰ ਸਿੰਘ ਦੀ ਪ੍ਰਧਾਨਗੀ ਅਧੀਨ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਦੀ ਸਬ-ਡਵੀਜਨ ਕਮੇਟੀ ਦੀ ਮੀਟਿੰਗ ਸੱਦੀ ਗਈ । ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ 225 ਲਾਭਪਾਤਰੀ ਉਸਾਰੀ ਕਿਰਤੀਆਂ ਨੂੰ 48,69,000/- ਰੁਪਏ ਦਾ ਵਿੱਤੀ ਲਾਭ ਦੇਣ ਫੈਸਲਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਹ ਰਕਮ ਲਾਭਪਾਤਰੀ ਕਿਰਤੀਆਂ ਨੂੰ ਡੀ.ਬੀ.ਟੀ ਸਕੀਮ ਰਾਹੀਂ ਸਿੱਧੇ ਤੌਰ ਤੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ । ਉਨ੍ਹਾਂ ਲੇਬਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲਾਭਪਾਤਰੀ ਕਿਰਤੀਆਂ ਨੂੰ ਬਿਨਾਂ ਕਿਸੇ ਪ੍ਰਸ਼ਾਨਿਕ ਦੇਰੀ ਤੋਂ ਜਲਦੀ ਤੋਂ ਜਲਦੀ ਇਹ ਰਕਮ ਕਿਰਤੀਆਂ ਦੇ ਖਾਤਿਆਂ ਵਿੱਚ ਭੇਜੀ ਜਾਵੇ ।  


           ਇਸ ਤੋਂ ਇਲਾਵਾ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਦੀ ਸਬ-ਡਵੀਜਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ, ਖਰੜ ਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਜਿਵੇਂ ਕਿ ਵਜੀਫਾ ਸਕੀਮ, ਸ਼ਗੂਨ ਸਕੀਮ, ਐਕਸਗ੍ਰੇਸ਼ੀਆ ਸਕੀਮ, ਬਾਲੜੀ ਤੋਹਫਾ ਸਕੀਮ, ਐਲ.ਟੀ.ਸੀ ਸਕੀਮ, ਪੈਨਸ਼ਨ ਆਦਿ ਸਕੀਮਾਂ ਅਧੀਨ 225 ਲਾਭਪਾਤਰੀ ਕਿਰਤੀਆਂ ਨੂੰ ਵਿੱਤੀ ਲਾਭ ਦੇਣ ਦਾ ਫੈਸਲਾ ਕੀਤਾ ਗਿਆ ਹੈ ।  


          ਇਸ ਮੀਟਿੰਗ ਦੌਰਾਨ ਸਹਾਇਕ ਕਿਰਤ ਕਮਿਸ਼ਨਰ ਹਰਪ੍ਰੀਤ ਸਿੰਘ, ਕਿਰਤ ਇੰਨਸਪੈਕਟਰ ਖਰੜ ਰਾਮ ਸਿੰਘ ਰਾਣਾ, ਦਫਤਰ ਨਗਰ ਕੌਂਸਲ ਖਰੜ ਤੋਂ ਭਗਵੰਤ ਸਿੰਘ, ਅਤੇ ਬੀ.ਡੀ.ਪੀ.ਓ ਦਫਤਰ ਦੇ ਅਧੀਕਾਰੀ ਹਾਜ਼ਰ ਸਨ ।

No comments:


Wikipedia

Search results

Powered By Blogger