ਐਸ ਏ ਐਸ ਨਗਰ, 24 ਦਸੰਬਰ : ਪੰਜਾਬ ਸਰਕਾਰ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੜੂੰਆਂ (ਲੜਕੇ ) ਵਿਖੇ ਮਾਪੇ ਅਧਿਆਪਕ ਦਿਵਸ ਆਯੋਜਤ ਕੀਤਾ ਗਿਆ ।ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਹਿਮਾਂਸ਼ੂ ਲਟਾਵਾ ਨੇ ਦੱਸਿਆ ਕਿ ਸਕੂਲ ਵਿੱਚ ਮਾਪੇ ਅਧਿਆਪਕ ਦਿਵਸ ਦੇ ਸਮੇਂ ਸਮਾਜਿਕ ਸਿੱਖਿਆ ਵਿਗਿਆਨ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪ੍ਰਦਰਸ਼ਨੀ ਲਗਾਈ ਗਈ
ਪੰਜਾਬੀ ਸੱਭਿਆਚਾਰ ਪ੍ਰਦਰਸ਼ਨੀ ਵਿੱਚ ਸ੍ਰੀ ਮਤੀ ਸਿਮਰਨਜੀਤ ਕੌਰ ਅਤੇ ਸ੍ਰੀ ਮਤੀ ਸੰਦੀਪ ਕੌਰ ਅਤੇ ਵਿਦਿਆਰਥੀਆਂ ਵੱਲੋਂ ਪੇਂਡੂ ਮਾਹੌਲ ਸਿਰਜਦਿਆਂ ਹੋਇਆ ਲੋਕ ਸਾਹਿਤ ਨੂੰ ਪੜਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ । ਰਾਸ਼ਟਰ ਹਿੱਤ ਵਿਚ ਬੱਚਿਆਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨ ਵਾਸਤੇ ਪੁਸਤਕ ਮੇਲੇ ਦਾ ਆਯੋਜਨ ਲਾਇਬਰੇਰੀਅਨ ਸ੍ਰੀ ਗੁਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ ।
ਇਸ ਮਾਪੇ ਅਧਿਆਪਕ ਮਿਲਣੀ ਵਿੱਚ ਮਾਰਚ 2023 ਦੇ ਨਤੀਜਿਆਂ ਨੂੰ ਸ਼ੱਤ ਪ੍ਰਤੀ ਸ਼ੱਤ ਕਰਨ ਹਿੱਤ ਮਾਪਿਆਂ ਨਾਲ਼ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ|ਇਸ ਮੌਕੇ ਤੇ ਸਟੇਂਟ ਟੀਮ ਤੋਂ ਐਸ ਸੀ ਈ ਆਰ ਟੀ ਪੰਜਾਬ ਤੋਂ ਸ੍ਰੀ ਸੰਜੇ ਸ਼ਰਮਾ ਅਤੇ ਸ੍ਰੀ ਮਾਯੰਕ ਲੋਧਾ ਵੱਲੋਂ ਵਿਜਿਟ ਕੀਤਾ ਗਿਆ ਅਤੇ ਬਚਿਆਂ ਦੇ ਮਾਪਿਆਂ ਨਾਲ਼ ਗੱਲ ਬਾਤ ਕੀਤੀ ਗਈ |ਸ੍ਰੀ ਸ਼ਰਮਾ ਨੇ ਕਿਹਾ ਕਿ ਸਕੂਲ ਪ੍ਰਬੰਧਕਾ ਵੱਲੋਂ ਸਕੂਲ ਬਹੁਤ ਵਧੀਆ ਮੈਂਟੇਨ ਕੀਤਾ ਗਿਆ ਹੈ ਅਤੇ ਅੱਜ ਦੀ ਮਿਲਣੀ ਦਾ ਪ੍ਰਬੰਧ ਸੁਆਯੋਜਿਤ ਸੀ |ਇਸ ਸਮੇਂ ਪਿੰਡ ਦੇ ਮੁਹੱਤਵਰ ਸੱਜਣ ਅਤੇ ਸਮੂਹ ਸਟਾਫ ਹਾਜਰ ਸੀ
No comments:
Post a Comment