SBP GROUP

SBP GROUP

Search This Blog

Total Pageviews

Tuesday, December 27, 2022

ਸਰਕਾਰੀ ਹਸਪਤਾਲ ਦੇ ਨੇੜੇ ਗੋਲੀ ਚੱਲਣ ਕਾਰਨ ਇਕ ਦੀ ਮੌਤ, ਇਕ ਜ਼ਖਮੀ

 ਅੰਮ੍ਰਿਤਸਰ, 27 ਦਸੰਬਰ : ਬੀਤੇ ਦੇਰ ਰਾਤ ਗੋਲੀ ਚੱਲਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬੀਤੇ ਰਾਤ ਨੂੰ ਮਾਨਾਂਵਾਲਾ ਦੇ ਨਜ਼ਦੀਕ ਕੌਮੀ ਮਾਰਗ ਉਤੇ ਸਰਕਾਰੀ ਹਸਪਤਾਲ ਦੇ ਨੇੜੇ ਮੋਟਰਸਾਈਕਲ ਉਤੇ ਸਵਾਰ ਤਿੰਨ ਵਿਅਕਤੀਆਂ ਵੱਲੋਂ ਚਲਾਈ ਗਈ ਗੋਲੀ ਵਿੱਚ ਇਕ ਦੀ ਮੌਤ ਹੋ ਗਈ 


ਅਤੇ ਇਕ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਵਡਾਲੀ ਡੋਗਰਾ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਉਰਫ ਸ਼ੇਰਾ ਅਤੇ ਉਸਦਾ ਭਰਾ ਪਰਮਿੰਦਰ ਸਿੰਘ ਬੱਬੂ ਆਪਣੇ ਮੋਟਰਸਾਈਕਲ ਉਤੇ ਮਾਨਾਂਵਾਲਾ ਤੋਂ ਪਿੰਡ ਨੂੰ ਜਾ ਰਹੇ ਸਨ। ਅਚਾਨਕ ਪਲਸਰ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਉਤੇ ਗੋਲੀਆਂ ਚਲਾ ਦਿੱਤੀਆਂ। ਲਖਵਿੰਦਰ ਸਿੰਘ ਦੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਦੋਂ ਕਿ ਪਰਮਿੰਦਰ ਸਿੰਘ ਦੇ ਲੱਤ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ, ਜਿਸ ਦਾ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

No comments:


Wikipedia

Search results

Powered By Blogger