ਐਸ.ਏ.ਐਸ ਨਗਰ 6 ਦਸੰਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਐਸ.ਏ.ਐਸ ਨਗਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾਂ ਗੁਰਬਚਨ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ ਸੰਦੀਪ ਕੁਮਾਰ ਰਿਣਵਾ ਦੀ ਅਗਵਾਈ ਹੇਠ ਬਲਾਕ ਖਰੜ ਦੀ ਟੀਮ ਵੱਲੋ ਕਣਕ ਦੀ ਫਸਲ ਤੇ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਦਾ ਨਿਰੀਖਣ ਕਰਨ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਪਿੰਡ ਮਨੋਲੀ ਸੂਰਤ ਵਿਖੇ ਕਣਕ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਡਾਂ ਸੁਚਾ ਸਿੰਘ ਸਿੱਧੂ ਖੇਤੀਬੜੀ ਵਿਸਥਾਰ ਅਫਸਰ ਨੇ ਕਿਸਾਨਾਂ ਨੂੰ ਦੱਸਿਆ ਕਿ ਆਮ ਤੌਰ ਤੇ ਇਹ ਗੁਲਾਬੀ ਸੁੰਡੀ ਦਾ ਹਮਲਾ ਹੈਪੀ ਸੀਡਰ,ਸੁਪਰ ਸੀਡਰ ਨਾਲ ਬੀਜੀ ਕਣਕ ਵਿਚ ਜਿਆਦਾ ਆਉਂਦਾ ਹੈ। ਪਰ ਇਹ ਖੇਤ ਜਿਸ ਦੀ ਬਿਜਾਈ ਰੋਟਾਵੇਟਰ ਨਾਲ ਕੀਤੀ ਹੋਈ ਹੈ, ਵਿੱਚ ਵੇਖਿਆ ਗਿਆ ਹੈ।
ਇਸ ਮੌਕੇ ਡਾਂ ਜਗਦੀਪ ਸਿੰਘ ਪੱਡਾ ਬਲਾਕ ਟੈਕਨੋਲਜੀ ਮੈਨਜਰ ਨੇ ਦੱਸਿਆ ਕਿ ਇਸ ਦੀਆਂ ਸੁੰਡੀਆਂ ਛੋਟੇ ਬੂਟਿਆਂ ਦੇ ਤਣਿਆ ਵਿੱਚ ਮੋਰੀਆਂ ਕਰਕੇ ਅੰਦਰ ਚਲੀਆ ਜਾਂਦੀਆ ਹਨ ਤੇ ਅੰਦਰਲਾ ਮਾਦਾ ਖਾਂਦੀਆ ਹਨ ਜਿਸ ਨਾਲ ਬੂਟੇ ਪੀਲੇ ਪੈ ਜਾਂਦੇ ਹਨ। ਇਸ ਦੀ ਰੋਕਥਾਮ ਲਈ ਦਿਨ ਸਮੇਂ ਪਾਣੀ ਲਗਾਉਣ ਨੂੰ ਤਰਜੀਹ ਦੇਵੋ ਤਾਂ ਕਿ ਪੰਛੀ ਵੱਧ ਤੋਂ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ।
ਜੇਕਰ ਹਮਲਾ ਜਿਆਦਾ ਦਿਖੇ ਤਾਂ ਇਕ ਲੀਟਰ ਕਲੋਰਪਾਈਰੀਫਾਸ 20 ਈ.ਸੀ ਦਵਾਈ ਨੂੰ 20 ਕਿਲੋ ਗਿਲੇ ਰੇਤੇ ਵਿੱਚ ਮਿਲਾਕੇ ਛੱਟਾ ਦਿੱਤਾ ਜਾਵੇ।ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਕਣਕ ਦੀ ਫਸਲ ਦਾ ਨਿਰੰਤਰ ਸਰਵੇ ਕਰਦੇ ਰਹੋ ਜੇਕਰ ਕੋਈ ਸੁੰਡੀ ਦਾ ਹਮਲਾ ਨਜ਼ਰ ਆਵੇ ਤਾਂ ਵਿਭਾਗ ਨਾਲ ਤਾਲਮੇਲ ਕੀਤਾ ਜਾਵੇ। ਇਸ ਮੌਕੇ ਆਤਮਾ ਸਕੀਮ ਅਧੀਨ ਬਿਜਵਾਏ ਗਏ ਸਰੋਂ ਦੇ ਪ੍ਰਦਰਸ਼ਨੀ ਪਲਾਟ ਦਾ ਸਰਵੇਖਣ ਕੀਤਾ | ਇਸ ਮੌਕੇ ਕਿਸਾਨ ਰਾਮ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਵੀ ਕਿਸਾਨ ਹਾਜਰ ਸਨ |
No comments:
Post a Comment