SBP GROUP

SBP GROUP

Search This Blog

Total Pageviews

Tuesday, December 6, 2022

ਜਿਲ੍ਹਾ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ {ਸੁਭਾਸ ਅਗਰਵਾਲ}

ਖਰੜ 06 ਦਸੰਬਰ : ਅੱਜ ਜਿਲ੍ਹਾ ਟ੍ਰੇਨਿੰਗ ਸੈਂਟਰ, ਦਫਤਰ ਸਿਵਲ ਸਰਜਨ, ਰੂਪਨਗਰ ਵਿਖੇ ਰਾਸਟਰੀ ਸਵੈ ਇਛੁੱਕ ਖੂਨਦਾਨ ਦਿਵਸ ਨੂੰ ਸਮਰਪਿਤ ਐਨ.ਜੀ.ਓ, ਸਮਾਜ ਸੇਵੀ ਸੰਸਥਾਂਵਾਂ, ਕਲੱਬਾਂ, ਬਲੱਡ ਡੋਨਰ ਮੋਟੀਵੇਟਰ ਆਦਿ ਦਾ ਸਨਮਾਨ ਕਰਨ ਹਿੱਤ ਜਿਲ੍ਹਾ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਡਾ.ਪਰਮਿੰਦਰ ਕੁਮਾਰ (ਸਿਵਲ ਸਰਜਨ, ਰੂਪਨਗਰ) ਵੱਲੋ ਲਾਇਨਜ਼ ਕਲੱਬ ਖਰੜ ਉਮੰਗ ਦੁਆਰਾ ਸਾਲ 2021-22 ਦੋਰਾਨ ਖੂਨਦਾਨ ਖੇਤਰ ਵਿੱਚ ਨਿਭਾਈਆਂ ਗਈਆਂ ਨਿਰਸਵਾਰਥ ਸੇਵਾਵਾਂ ਲਈ ਵਿਸੇਸ ਸਨਮਾਨ ਕੀਤਾ ਗਿਆ।


 ਇਸ ਸਨਮਾਨ ਨੂੰ ਪ੍ਰਾਪਤ ਕਰਨ ਲਈ ਲਾਇਨਜ ਕਲੱਬ ਖਰੜ ਉਮੰਗ ਵੱਲੋ  ਸੁਭਾਸ ਅਗਰਵਾਲ (ਡਾਇਰੈਕਟਰ),  ਅਮਨਦੀਪ (ਵਾਈਸ ਪ੍ਰਧਾਨ 3),  ਨਰੇਸ ਸਿੰਗਲਾ (ਡਾਇਰੈਕਟਰ) ਵਿਸੇਸ ਤੋਰ ਤੇ ਪਹੁੰਚੇ। ਇਸ ਮੌਕੇ ਲਾਇਨਜ ਕਲੱਬ ਖਰੜ ਉਮੰਗ ਦੇ ਡਾਇਰੈਕਟਰ  ਸੁਭਾਸ ਅਗਰਵਾਲ ਵੱਲੋ ਦੱਸਿਆ ਗਿਆ ਕਿ ਉਹਨਾਂ ਦੀ ਸੰਸਥਾਂ ਵੱਲੋ ਬਲੱਡ ਸੈਂਟਰ, ਸਿਵਲ ਹਸਪਤਾਲ ਰੂਪਨਗਰ ਨੂੰ ਅੱਗੇ ਭਵਿੱਖ ਵਿੱਚ ਵੀ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਸਹਿਯੋਗ ਦਿੱਤਾ ਜਾਂਦਾ ਰਹੇਗਾ। ਇਸ ਮੌਕੇ ਡਾ.ਤਰਸੇਮ ਸਿੰਘ (ਸੀਨੀਅਰ ਮੈਡੀਕਲ ਅਫਸਰ, ਇੰ.ਸਿਵਲ ਹਸਪਤਾਲ ਰੂਪਨਗਰ), ਡਾ.ਰਾਜਬੀਰ ਕੌਰ (ਬਲੱਡ ਟਰਾਂਸਫਿਊਜ਼ਨ ਅਫਸਰ, ਇੰ.ਬਲੱਡ ਸੈਂਟਰ, ਸਿਵਲ ਹਸਪਤਾਲ ਰੂਪਨਗਰ), ਡਾ.ਹਰਲੀਨ ਕੌਰ (ਵਧੀਕ ਬੀ.ਟੀ.ਓ), ਅਮਨਦੀਪ (ਟੈਕਨੀਕਲ ਸੁਪਰਵਾਈਜ਼ਰ) ਅਤੇ ਸਮੂਹ ਬਲੱਡ ਸੈਂਟਰ ਸਟਾਫ ਵਿਸੇਸ ਤੋਰ ਤੇ ਮੌਜੂਦ ਰਹੇ।

No comments:


Wikipedia

Search results

Powered By Blogger