SBP GROUP

SBP GROUP

Search This Blog

Total Pageviews

Tuesday, December 6, 2022

ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ 3ਬੀ2, ਮੋਹਾਲੀ ਵਿਖੇ ਲਗਾਇਆ ਸਪੈਸ਼ਲ ਕੈਂਪ

 ਐਸ.ਏ.ਐਸ.ਨਗਰ, 6 ਦਸੰਬਰ : ਵਿਧਾਨ ਸਭਾ ਚੋਣ ਹਲਕਾ 53 ਐਸ.ਏ.ਐਸ ਨਗਰ ਦੀ ਆਮ ਜਨਤਾ ਲਈ ਸ਼੍ਰੀ ਉਰਵਿੰਦਰ ਸਿੰਘ, ਬਾਜਵਾ, ਸੁਪਰਵਾਈਜਰ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਫੇਜ਼-3ਬੀ2, ਮੋਹਾਲੀ ਵਿਖੇ ਸਪੈਸ਼ਲ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਜਿਹਨਾਂ ਦੀ ਉਮਰ ਮਿਤੀ 01.01.2023 ਨੂੰ 17 ਸਾਲ ਜਾਂ ਇਸ ਤੋਂ ਵੱਧ ਹੈ, ਉਹਨਾਂ ਦੇ ਫਾਰਮ ਨੰ. 6 ਭਰਵਾਏ ਗਏ। ਇਸ ਨਾਲ ਹੀ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਵੋਟ ਬਣਾਉਣ ਲਈ ਐਨ.ਵੀ.ਐਸ.ਪੀ.ਡਾਟ ਇੰਨ ਜਾਂ ਵੋਟਰ ਹੈਲਪਲਾਈਨ ਐਪ ਤੇ ਫਾਰਮ ਨੰ.6 ਭਰੇ ਜਾ ਸਕਦੇ ਹਨ।


ਇਸਦੇ ਨਾਲ ਹੀ ਫਾਰਮ ਨੰ. 6ਏ ਪ੍ਰਵਾਸੀ ਭਾਰਤੀਆਂ ਦੀ ਵੋਟ ਬਣਾਉਣ ਲਈ, ਫਾਰਮ ਨੰ. 7 ਵੋਟ ਕੱਟਵਾਉਣ ਲਈ, ਫਾਰਮ ਨੰ.8 ਵੋਟਰ ਕਾਰਡ ਵਿੱਚ ਸੋਧ ਕਰਵਾਉਣ ਲਈ/ਡੁਪਲੀਕੇਟ ਵੋਟਰ ਕਾਰਡ ਲੈਣ ਲਈ/ਪਤਾ ਬਦਲਵਾਉਣ ਲਈ ਅਤੇ ਪੀ.ਡਬਲਯੂ.ਡੀ ਵੋਟਰ ਮਾਰਕ ਕਰਵਾਉਣ ਲਈ, ਅਤੇ ਫਾਰਮ ਨੰ.6B ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਭਰੇ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਸਪੰਰਕ ਕੀਤਾ ਜਾ ਸਕਦਾ ਹੈ।


--

No comments:


Wikipedia

Search results

Powered By Blogger