ਐਸ.ਏ.ਐਸ. ਨਗਰ 17 ਜਨਵਰੀ : ਪੰਜਾਬ ਸਰਕਾਰ ਦੀਆ ਹਦਾਇਤਾ ਅਤੇ ਮੁੱਖ ਖੇਤਬਾੜੀ ਅਫਸਰ , ਐਸ ਏ ਐਸ ਨਗਰ, ਡਾ.ਗੁਰਬਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਡੇਰਾਬੱਸੀ ਡਾ. ਹਰਸੰਗੀਤ ਸਿੰਘ ਦੀ ਅਗਵਾਈ ਤਹਿਤ ਪਿੰਡ ਕਾਰਕੌਰ ਕਿਸਾਨ ਜਾਗਰੂਕ ਕੈਂਪ ਲਗਾਇਆ ਗਿਆ| ਇਸ ਦੌਰਾਨ ਉਨਾ ਕਿਸਾਨਾ ਨੂੰ ਪੀਲੀ ਕੁੰਗੀ ਦੇ ਹੋਣ ਵਾਲੇ ਸੰਭਾਵੀ ਹਮਲੇ ਦੇ ਖ਼ਤਰੇ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ, ਕਿਉਂਕਿ ਇਸ ਬਿਮਾਰੀ ਦਾ ਹਮਲਾ ਨੀਮ ਪਹਾੜੀ ਇਲਾਕੇ( ਕੰਢੀ ਦਾ ਏਰੀਆ) ਜਦੋਂ ਰਾਤ ਦਾ ਤਾਪਮਾਨ 7 ਡਿਗਰੀ ਤੋਂ 13 ਡਿਗਰੀ ਸੈਲਸੀਅਸ ਅਤੇ ਦਿਨ ਦਾ ਤਾਪਮਾਨ 15 ਤੋਂ 24 ਡਿਗਰੀ ਸੈਲਸੀਅਸ ਨਮੀ 85-100% ਤੱਕ ਹੁੰਦੀ ਹੈ ਤਾਂ ਇਸ ਬਿਮਾਰੀ ਦੇ ਵਾਧੇ ਲਈ ਬਹੁਤ ਢੁਕਵਾਂ ਹੁੰਦਾ ਹੈ |
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਵੇਲੇ ਵੀ ਇਸ ਬੀਮਾਰੀ ਨੂੰ ਟਾਕਰਾ ਕਰਨ ਵਾਲੀਆਂ ਕਿਸਮਾਂ ਬੀਜਣ ਲਈ ਕਿਹਾ ਜਾਂਦਾ ਹੈ| ਪਰੰਤੂ ਕਈ ਕਿਸਾਨ ਵੀਰ ਫਿਰ ਵੀ ਇਸ ਇਲਾਕੇ ਵਿੱਚ HD -2967 ਅਤੇ DBW -222 ਕਿਸਮਾਂ ਬੀਜ ਦਿੰਦੇ ਹਨ ਅਤੇ ਇਹਨਾਂ ਕਿਸਮਾ ਨੂੰ ਇਹ ਬੀਮਾਰੀ ਸਭ ਤੋਂ ਪਹਿਲਾਂ ਆਉਂਦੀ ਹੈ ਉਨ੍ਹਾਂ ਕਿਸਾਨ ਵੀਰਾਂ ਨੂੰ ਕਿਹਾ ਕਿ ਉਹ ਆਪਣੀਆਂ ਫਸਲਾਂ ਦਾ ਨਿਰਖਣ ਲਗਾਤਾਰ ਕਰਦੇ ਰਹਿਣ ਕਿਉਂਕਿ ਬਿਮਾਰੀ ਪਹਿਲਾਂ ਖੇਤ ਦੇ ਚਾਰ ਚੁਫੇਰੇ ਆਉਂਦੀ ਹੈ| ਇਸ ਲਈ ਕਿਸਾਨ ਪਹਿਲਾਂ ਖੇਤ ਦਾ ਚਾਰ ਚੁਫ਼ੇਰਾ ਹੀ ਚੈੱਕ ਕਰਨ, ਜੇਕਰ ਇਸ ਬੀਮਾਰੀ ਦੇ ਲੱਛਣ ਜਿਵੇਂ ਕਿ ਪੱਤਿਆਂ ਉਪਰ ਹਲਦੀ ਨੁਮਾ ਧੂੜਾ ਨਜ਼ਰ ਆਉਂਦਾ ਹੈ ਤਾਂ ਉਹ ਤੁਰੰਤ ਉਸ ਪ੍ਰਭਾਵਿਤ ਰਕਬੇ ਵਿੱਚ ਸਪਰੇਅ ਕਰਨ ਅਤੇ ਇਸ ਸਮੇਂ ਸਾਰੇ ਖੇਤ ਵਿੱਚ ਸਪਰੇ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਜੇਕਰ ਹਮਲਾ ਜ਼ਿਆਦਾ ਹੋ ਜਾਵੇ ਤਾਂ ਸਾਰੇ ਖੇਤ ਵਿੱਚ ਇਸ ਦੀ ਰੋਕਥਾਮ ਲਈ ਉਲੀਨਾਸ਼ਕ ਦਵਾਈਆਂ ਜਿਵੇਂ ਕਿ ਨਟੀਵੋ 120 ਗ੍ਰਾਮ, ਜਾਂ ਟਿਲਟ ਜਾਂ ਮਾਰਕਜੋਲ 200 ml ਜਾਂ ਟਬੁਕੋਣਾਜ਼ੋਲ ਦਵਾਈ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਵਰਤੋਂ ਕੀਤੀ ਜਾ ਸਕਦੀ ਹੈ ।
ਇਸ ਮੌਕੇ ਸ੍ਰੀ ਪੁਨੀਤ ਗੁਪਤਾ ਬਲਾਕ ਟੈਕਨੋਲੋਜੀ ਮੈਨੇਜਰ, ਸ੍ਰੀ ਗੁਲਸ਼ਨ ਕੁਮਾਰ ਖੇਤੀਬਾੜੀ ਉਪ ਨਿਰਖਕ , ਸ੍ਰੀ ਮਨਜੀਤ ਸਿੰਘ ਸਹਾਇਕ ਟੈਕਨੋਲੋਜੀ ਮੈਨੇਜਰ ਅਤੇ ਪਿੰਡ ਦੇ ਕਿਸਾਨ ਹਾਜਰ ਸਨ।
ਇਸ ਮੌਕੇ ਸ੍ਰੀ ਪੁਨੀਤ ਗੁਪਤਾ ਬਲਾਕ ਟੈਕਨੋਲੋਜੀ ਮੈਨੇਜਰ, ਸ੍ਰੀ ਗੁਲਸ਼ਨ ਕੁਮਾਰ ਖੇਤੀਬਾੜੀ ਉਪ ਨਿਰਖਕ , ਸ੍ਰੀ ਮਨਜੀਤ ਸਿੰਘ ਸਹਾਇਕ ਟੈਕਨੋਲੋਜੀ ਮੈਨੇਜਰ ਅਤੇ ਪਿੰਡ ਦੇ ਕਿਸਾਨ ਹਾਜਰ ਸਨ।
No comments:
Post a Comment