ਐਸ.ਏ.ਐਸ.ਨਗਰ, 10 ਜਨਵਰੀ : ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਨਾਲ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਦੀ ਅਗਵਾਈ ਹੇਠ ਡਾ. ਬਲਜਿੰਦਰ ਸਿੰਘ ਜਿਲ੍ਹਾ ਸਿਖਲਾਈ ਅਫਸਰ ਵੱਲੋਂ ਆਤਮਾ ਸਕੀਮ ਅਧੀਨ ਜਿਲ੍ਹਾ ਆਤਮਾ ਮਨੈਜਮੈਂਟ ਕਮੇਟੀ ਦੀ ਮੀਟਿੰਗ ਕਰਵਾਈ ਗਈ । ਇਸ ਮੀਟਿੰਗ ਦੇ ਵਿੱਚ ਕਿਸਾਨ ਮੈਂਬਰ ਅਤੇ ਅਲਾਇਡ ਵਿਭਾਗਾਂ ਦੇ ਅਫਸਰ ਨੇ ਸ਼ਿਰਕਤ ਕੀਤੀ । ਇਸ ਮੀਟਿੰਗ ਵਿੱਚ ਆਤਮਾ ਸਕੀਮ ਅਧੀਨ ਸਾਲ 2022-23 ਦੌਰਾਨ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਸਾਲ 2023-24 ਦੇ ਐਕਸ਼ਨ ਪਲਾਨ ਬਾਰੇ ਵਿਚਾਰ ਵਟਾਂਦਰਾਂ ਕੀਤਾ ਗਿਆ । ਡਾ. ਜਗਦੀਸ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਸਾਲ 2022-23 ਦੌਰਾਨ ਆਤਮਾ ਸਕੀਮ ਅਧੀਨ ਘਰੇਲੂ ਬਗੀਚੀ, ਮਸਰੂਮ ਦੀ ਟ੍ਰੇਨਿੰਗ ਲਗਾਉਣ ਅਤੇ ਖੂੰਬਾ ਦੇ ਪ੍ਰਦਰਸ਼ਨੀ ਪਲਾਟ ਕਿਸਾਨਾਂ ਨੂੰ ਦਿੱਤੇ ਗਏ ਹਨ ਅਤੇ ਉਨਾਂ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਦੀ ਮੰਗ ਅਨੁਸਾਰ ਸਾਲ 2023-24 ਦੌਰਾਨ ਵਧੀਆ ਕਿਸਮ ਦੇ ਫਲਦਾਰ ਬੂਟੇ ਵੀ ਦਿੱਤੇ ਜਾਂਣਗੇ । ਸ੍ਰੀ ਭੁਪਿੰਦਰ ਸਿੰਘ , ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਦੱਸਿਆ ਕਿ ਨੈਸ਼ਨਲ ਮੈਡੀਸਨਲ ਪਲਾਟ ਬੋਰਡ ਤੋਂ ਕਿਸਾਨਾਂ ਨੂੰ ਮੈਡੀਸਨਲ ਪਲਾਟ ਦੀ ਟੇ੍ਰਨਿੰਗ ਦਵਾਈ ਜਾਵੇਗੀ ਅਤੇ ਸ੍ਰੀਮਤੀ ਸਿਖਾ ਸਿੰਗਲਾ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਕਿਸਾਨਾਂ ਅਤੇ ਅਲਾਇਡ ਵਿਭਾਗਾ ਤੋਂ ਆਏ ਅਧਿਕਾਰੀਆਂ ਨੂੰ ਆਤਮਾ ਸਕੀਮ ਅਧੀਨ ਸਾਲ 2022-23 ਦੌਰਾਨ ਕੀਤੇ ਗਏ ਕੰਮਾਂ ਅਤੇ ਸਾਲ 2023-24 ਦੌਰਾਨ ਕੀਤੇ ਜਾਣ ਵਾਲੇ ਕੰਮਾ ਬਾਰੇ ਵਿਸਥਾਰ ਵਿੱਚ ਵਿਚਾਰ ਵਟਾਂਦਰਾਂ ਕੀਤਾ ।
ਡਾ. ਰਾਜੇਸ ਨਾਰੰਗ ਸੀਨੀਅਰ ਪਸੂ ਪਾਲਣ ਅਫਸਰ ਨੇ ਦੱਸਿਆ ਕਿ ਪਟਿਆਲਾ ਵਿਖੇ ਬੱਕਰੀ ਪਾਲਣ ਦੀ ਤਿੰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨਾਂ ਨੇ ਕਿਹਾ ਕਿ ਆਤਮਾ ਸਕੀਮ ਅਧੀਨ ਚਾਹਵਾਨ ਕਿਸਾਨਾਂ ਨੂੰ ਬੱਕਰੀ ਪਾਲਣ ਦੀ ਟ੍ਰੇਨਿੰਗ ਕਰਵਾਈ ਜਾਵੇਗੀ। ਸ੍ਰੀ ਕਸਮੀਰ ਸਿੰਘ ਡੇਅਰੀ ਇੰਸਪੈਕਟਰ ਨੇ ਦੱਸਿਆ ਕਿ 10 ਕਿਸਾਨਾਂ ਨੂੰ ਦੁੱਧ ਤੋਂ ਬਨਣ ਵਾਲੇ ਉਤਪਾਦਨ ਦੀ ਟ੍ਰੇਨਿੰਗ ਦਿਵਾਉਣੀ ਹੈ ਅਤੇ ਕਿਸਾਨਾਂ ਨੇ ਉਨਾਂ ਨੂੰ ਕਿਹਾਂ ਕੇ ਆਤਮਾ ਸਕੀਮ ਅਧੀਨ ਡੇਅਰੀ ਵਿਭਾਗ ਦੇ ਸਹਿਯੋਗ ਨਾਲ ਸਾਇਲਜ ਦੀਆਂ ਗੱਠਾਂ ਦੀਆਂ ਪ੍ਰਦਰਸ਼ਨੀਆਂ ਦਿੱਤੀਆ ਜਾਣ ।
ਡਾ. ਅਨਿਲ ਕੁਮਾਰ ਬਾਨਾ ਭੂਮੀ ਰੱਖਿਆ ਅਫਸਰ ਨੇ ਆਪਣੇ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਜਿਵੇਂ ਕਿ ਸੈਲਫ ਹੈਲਪ ਗਰੁੱਪ, ਟੋਬਿਆਂ ਦਾ ਰੱਖ ਰਖਾਵ, ਵਾਟਰਸੈਂਡ ਮਨੈਜਮੈਂਟ ਅਤੇ ਸੀਡ ਪ੍ਰੋਡੈਕਸਨ) ਬਾਰੇ ਹਾਊਸ ਨੂੰ ਜਾਣੂੰ ਕਰਵਾਇਆ। ਕਿਸਾਨ ਸ੍ਰੀ ਰਾਜਵੀਰ ਸਿੰਘ ਪਿੰਡ ਨੰਗਲਫੈਜਗੜ੍ਹ ਨੇ ਕਿਹਾ ਕਿ ਸਾਡੇ ਪਿੰਡ ਦੇ ਟੋਬੇ ਦਾ ਦੌਰਾ ਕਰਕੇ ਇਨ੍ਹਾਂ ਟੋਬਿਆਂ ਨੂੰ ਸਿੰਚਾਈ ਲਈ ਵਰਤਣ ਯੋਗ ਬਣਾਉਣ ਲਈ ਮੁਕੰਮਲ ਜਾਣਕਾਰੀ ਦਿੱਤੀ ਜਾਵੇ।
No comments:
Post a Comment