ਐਸ ਏ ਐਸ ਨਗਰ 10 ਜਨਵਰੀ : ਹਾੜੀ ਦੇ ਸੀਜਨ ਦੌਰਾਨ ਆਲੂ ਦੀ ਫਸਲ ਤੋਂ ਬਾਅਦ ਸੂਰਜਮੁਖੀ ਪੰਜਾਬ ਦੀ ਇੱਕ ਅਹਿਮ ਫਸਲ ਹੈ। ਤੇਲਬੀਜ ਫਸਲਾਂ ਦੇ ਚੰਗੇ ਮੁੱਲ ਮਿਲਣ ਕਾਰਨ ਡੇਰਾਬੱਸੀ ਦੇ ਕਿਸਾਨਾ ਵਿੱਚ ਕਾਫੀ ਉਤਸ਼ਾਹ ਹੈ । ਇਸ ਮੌਕੇ ਗੱਲਬਾਤ ਕਰਦਿਆਂ ਖੇਤੀਬਾੜੀ ਅਫਸਰ, ਡੇਰਾਬਸੀ ਡਾ. ਹਰਸੰਗੀਤ ਸਿੰਘ ਦੱਸਿਆ ਕਿ ਬਲਾਕ ਡੇਰਾਬਸੀ ਵਿਖੇ ਪਿਛਲੇ ਸਾਲ ਲਗਭਗ 300 ਹੈਕ: ਰਕਬਾ ਬੀਜਿਆ ਗਿਆ ਸੀ ਅਤੇ ਇਸ ਸਾਲ ਇਸ ਦੇ ਰਕਬੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ । ਜਨਵਰੀ ਦਾ ਮਹੀਨਾ ਇਸ ਫਸਲ ਦੀ ਬਿਜਾਈ ਲਈ ਬਿਲਕੁਲ ਢੁਕਵਾਂ ਹੈ ਅਤੇ ਇਸ ਸਮੇਂ ਦੀ ਬੀਜੀ ਫਸਲ ਲਈ ਪਾਣੀ ਦੀ ਬਚਤ ਵੀ ਹੁੰਦੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸਾਨ ਵੀਰ ਫਰਵਰੀ ਦੇ ਪਹਿਲੇ ਹਫਤੇ ਤੱਕ ਫਸਲ ਦੀ ਬਿਜਾਈ ਕਰ ਸਕਦੇ ਹਨ ।
ਇਸ ਦੀਆ ਕਿਸਮਾਂ ਜਿਵੇਂ ਕਿ PSH-2080, PSH-1962, DK-3849, PSH-996, PSH-569,ਅਤੇ PSFH-118 ਦੀ ਬਿਜਾਈ ਫਰਵਰੀ ਦੇ ਪਹਿਲੇ ਹਫਤੇ ਤੱਕ ਹੋ ਸਕਦੀ ਹੈ ਪ੍ਰੰਤੂ SH-3322 ਕਿਸਮ ਜਨਵਰੀ ਵਿੱਚ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ। ਖੇਤੀਬਾੜੀ ਅਫਸਰ ਦੁਆਰਾ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਸੂਰਜਮੁਖੀ ਦਾ ਬੀਜ ਸਿਰਫ ਪੰਜਾਬ ਸਰਕਾਰ ਲਾਈਸੈਂਸੀ ਡੀਲਰਾਂ ਤੋਂ ਹੀ ਲੈਣ ਅਤੇ ਇਸ ਦਾ ਬਿੱਲ ਜਰੂਰ ਲੈਣ।ਕਿਸਾਨ ਵੀਰ ਬੀਜ ਬੀਜਣ ਤੋਂ ਪਹਿਲਾਂ ਇਸ ਦੇ ਬੀਜ ਨੂੰ 6 ਗ੍ਰਾਮ ਟੈਗਰਨ 35DC (ਐਟਾਲੇਕਸਲ) ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਜਰੂਰ ਸੋਧ ਕੇ ਬੀਜਣ।
No comments:
Post a Comment