SBP GROUP

SBP GROUP

Search This Blog

Total Pageviews

Monday, January 2, 2023

ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਰਿਹਾਇਸ਼ ਤੋਂ ਕੁਝ ਦੂਰੀ 'ਤੇ ਮਿਲਿਆ ਬੰਬ

 ਚੰਡੀਗੜ੍ਹ, 2 ਜਨਵਰੀ : ਚੰਡੀਗੜ੍ਹ ਵਿਚੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੀ ਰਿਹਾਇਸ਼ ਤੋਂ ਕੁਝ ਦੂਰੀ ਉਤੇ ਇਕ ਬੰਬ ਮਿਲਿਆ ਹੈ। ਨਵਾਂਗਾਓਂ ਦੇ ਨਾਲ ਲੱਗਦੇ ਚੰਡੀਗੜ੍ਹ ਦੇ ਸੈਕਟਰ 2 ਸਥਿਤ ਅੰਬਾਂ ਦੇ ਬਾਗ਼ 'ਚ ਬੰਬ ਮਿਲਣ ਦੀ ਸੂਚਨਾ ਤੋਂ ਬਆਦ ਚੰਡੀਗੜ੍ਹ ਤੇ ਪੰਜਾਬ ਦੇ ਪੁਲਿਸ ਵਿਭਾਗਾਂ ਹਫੜਾਦਫੜੀ ਮਚ ਗਈ ਹੈ। ਬੰਬ ਦੀ ਖਬਰ ਮਿਲਦਿਆਂ ਹੀ ਚੰਡੀਗੜ੍ਹ ਅਤੇ ਮੁਹਾਲੀ ਪੁਲਿਸ ਮੌਕੇ ’ਤੇ ਪਹੁੰਚ ਗਈ। ਇਹ ਨਵਾਂ ਗਾਓ, ਕਾਂਸਲ ਦੇ ਟੀ ਪੁਆਇੰਟ ਉਤੇ ਇਹ ਬੰਬ ਮਿਲਿਆ ਹੈ। ਇਹ ਬੰਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਪੇਡ ਦੇ ਕੋਲੋਂ ਮਿਲਿਆ ਹੈ।


 ਦੱਸਿਆ ਜਾ ਰਿਹਾ ਕਿ ਅੰਬਾਂ ਦੇ ਬਾਗ਼ ਦੇ ਅੰਦਰ ਲੱਗੇ ਟਿਊਬਵੈੱਲ ਦੇ ਸੰਚਾਲਕ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਮਗਰੋਂ ਪੁਲਿਸ ਨੇ ਚੰਡੀਗੜ੍ਹ ਦੀ ਬੰਬ ਨਿਰੋਧਕ ਟੀਮ ਨੂੰ ਵੀ ਮੌਕੇ 'ਤੇ ਸੱਦ ਲਿਆ ਹੈ। ਮੌਕੇ 'ਤੇ ਭਾਰੀ ਤਦਾਦ 'ਚ ਪੁਲਿਸ ਬਲ ਨੂੰ ਤਾਇਨਾਤ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਫੌਜ ਨੂੰ ਵੀ ਸੱਦ ਲਿਆ ਗਿਆ ਹੈ। ਕਾਬਲੇਗੌਰ ਹੈ ਕਿ ਘਟਨਾ ਵਾਲੀ ਥਾਂ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਹੀ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਸਰਕਾਰੀ ਰਿਹਾਇਸ਼ ਸਥਿਤ ਹੈ, ਰਾਜਿੰਦਰ ਪਾਰਕ 'ਚ ਵਸੇ ਇਸ ਅੰਬਾਂ ਦੇ ਬਾਗ਼ ਦੇ ਨਾਲ ਹੀ ਤਿੰਨ ਹੈਲੀਪੈਡ ਅਤੇ ਹੋਰ ਅੱਗੇ ਪੰਜਾਬ ਤੇ ਹਰਿਆਣਾ ਦੇ ਸਕੱਤਰੇਤ ਵੀ ਮੌਜੂਦ ਹਨ।

No comments:


Wikipedia

Search results

Powered By Blogger