ਐਸ.ਏ.ਐਸ ਨਗਰ 30 ਜਨਵਰੀ : ਸ੍ਰੀਮਤੀ ਅਸ਼ਿਕਾ ਜੈਨ ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਦੀ ਰਹਿਨੁਮਾਈ ਹੇਠ ਜਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ ਅਤਿ ਸਰਦੀ ਦੌਰਾਨ ਜਿਲ੍ਹੇ ਦੀਆਂ ਵੱਖ-ਵੱਖ ਦੇ ਸਹਿਯੋਗ ਨਾਲ ਝੁੱਗੀ ਚੋਪੜੀਆਂ ਵਿੱਚ ਰਹਿੰਦੇ ਲੋੜਵੰਦ ਪਰਿਵਾਰਾਂ ਅਤੇ ਪ੍ਰਵਾਸੀ ਲੇਬਰਾਂ ਨੂੰ ਵੱਖ-ਵੱਖ ਥਾਵਾਂ ਤੇ ਹੁਣ ਤੱਕ ਕੁੱਲ 721 ਦੇ ਲਗਭਗ ਕੰਬਲ ਵੰਡੇ ਜਾ ਚੁੱਕੇ ਹਨ। ਇਸ ਨਾਲ ਲੋੜਵੰਦਾਂ ਨੂੰ ਕਾਫੀ ਰਾਹਤ ਮਹਿਸੂਸ ਹੋਈ ਹੈ ਅਤੇ ਉਨ੍ਹਾ ਵੱਲੋ ਜਿਲ੍ਹਾ ਪ੍ਰਸ਼ਾਸਨ ਮੋਹਾਲੀ ਅਤੇ ਰੈਡ ਕਰਾਸ ਸੰਸਥਾਂ ਦੀ ਕਾਫੀ ਸਲਾਘਾ ਕੀਤੀ ਗਈ ਹੈ । ਇਹ ਸ਼ੁਭ ਕਾਰਜ ਮੋਹਾਲੀ ਜਿਲੇ ਵਿੱਚ ਰਹਿੰਦੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ ।
ਇਸ ਮੌਕੇ ਸ੍ਰੀ ਕਮਲੇਸ ਕੁਮਾਰ ਕੋਸ਼ਲ ਸਕੱਤਰ ਰੈਡ ਕਰਾਸ ਸ਼ਾਖਾ ਵੱਲੋ ਚਲਾਈਆਂ ਜਾ ਰਹੀਆਂ ਗਤੀ-ਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ, ਜਿਵੇ ਕਿ ਫਸਟ ਏਡ ਟ੍ਰੇਨਿੰਗ, ਪੇਸੈਂਟ ਕੇਅਰ ਅਟੈਡੈਂਟ ਸਰਵਿਸ, ਜਨ ਅੋਸ਼ਧੀ ਸਟੋਰ ਸਕੀਮ, ਜਿਲੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਜਾ ਰਹੇ ਬਲੱਡ ਡੋਨੇਸ਼ਨ ਅਤੇ ਮੈਡੀਕਲ ਚੈੱਕ ਕੈਂਪ ਅਤੇ ਆਕਸੀਜਨ ਕੰਨਸਨਟ੍ਰੇਟਰ ਬੈਂਕ ਦੀ ਸਹੂਲਤ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ । ਇਸ ਦੇ ਨਾਲ ਹੀ ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਰੈਡ ਕਰਾਸ ਸੰਸਥਾ ਵੱਲੋ ਹਰ ਸਾਲ ਸਰਦੀ ਦੀ ਰੁੱਤ ਵਿੱਚ ਲੋੜਵੰਦ ਪਰਿਵਾਰ ਅਤੇ ਲੇਬਰ ਨੂੰ ਕੰਬਲ ਵੰਡੇ ਜਾਦੇ ਹਨ, ਕਿਉਂ ਕਿ ਰੈਡ ਕਰਾਸ ਦਾ ਮੁੱਖ ਮੰਤਵ ਹੀ ਮਾਨਵਤਾ ਦੀ ਸੇਵਾ ਕਰਨਾ ਹੈ ਅਤੇ ਜਿਲ੍ਹਾ ਰੈਡ ਕਰਾਸ ਸ਼ਾਖਾ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਸਕੱਤਰ, ਜਿਲਾ ਰੈਡ ਕਰਾਸ ਵੱਲੋ ਇਹ ਅਪੀਲ ਕੀਤੀ ਜਾਦੀ ਹੈ ਕਿ ਰੈਡ ਕਰਾਸ ਸ਼ਾਖਾ ਨੂੰ ਵੱਧ ਤੋ ਵੱਧ ਕੈਸ਼ ਐਂਡ ਕਾਇਡ ਵਿੱਚ ਮੱਦਦ ਕੀਤੀ ਜਾਵੇ ਤਾ ਜੋ ਹੋਰ ਵੀ ਲੋੜਵੰਦ ਵਿਅਕਤੀਆਂ ਦੀ ਵੱਧ ਚੜ ਕੇ ਮਦਦ ਹੋ ਸਕੇ। ਰੈਡ ਕਰਾਸ ਵੱਲੋ ਅਜਿਹੇ ਬਜੁਰਗਾਂ ਦੀ ਮਦਦ ਕੀਤੀ ਜਾਦੀ ਹੈ ਜ਼ੋ ਕਿ ਬਿਰਧ ਅਵਸਥਾ ਅਤੇ ਬਿਮਾਰੀ ਤੋ ਪ੍ਰੇਸਾਨ ਹਨ । ਜੇਕਰ ਜਿਲ੍ਹਾ ਵਾਸੀਆ ਦੇ ਧਿਆਨ ਵਿੱਚ ਕੋਈ ਅਜਿਹਾ ਬਜਰੁਗ ਹੋਵੇ ਜਿਸ ਕੋਲ ਦਵਾਈਆਂ ਖਰੀਦਣ ਵਾਸਤੇ ਪੇਸੈ ਨਾ ਹੋਣ ਅਤੇ ਕੋਈ ਇਨਕਮ ਦਾ ਸਾਧਨ ਨਾ ਹੋਵੇ ਉਸਨੂੰ ਜਿਲਾ ਰੈਡ ਕਰਾਸ ਸ਼ਾਖਾ ਵੱਲੋ ਦਵਾਈਆਂ, ਰਾਸ਼ਨ ਅਤੇ ਖਾਣ ਪੀਣ ਵਾਲੀਆ ਵਸਤਾ ਆਦਿ ਮੁਹੱਈਆ ਕਰਵਾਈਆਂ ਜਾਦੀਆ ਹਨ।
No comments:
Post a Comment