ਕਰਨੈਲ ਸਿੰਘ ਪੀਰਮੁਹੰਮਦ, ਜਸਬੀਰ ਸਿੰਘ ਮੋਹਾਲੀ ਵੱਲੋ ਐਲਾਨ
ਮੁਹਾਲੀ, 17 ਫਰਵਰੀ : 15 ਫਰਵਰੀ ਤੋਂ 19 ਫਰਵਰੀ ਤੱਕ ਚੱਲ ਰਹੇ ਸਿੱਖ ਕੇਸਾਧਾਰੀ ਹਾਕੀ ਗੋਲਡ ਕੱਪ ਟੂਰਨਾਮੈਂਟ ਸ੍ਰ ਬਲਵੀਰ ਸਿੰਘ ਇੰਟਰਨੈਸ਼ਨਲ ਹਾਕੀ ਸਟੇਡੀਅਮ ਮੁਹਾਲੀ ਵਿਖੇ ਚੱਲ ਰਿਹਾ। ਜਿਸ ਵਿਚ ਪੂਰੇ ਭਾਰਤ ਵਿਚੋਂ ਨਾਮਵਰ 8 ਟੀਮਾਂ ਨੇ ਭਾਗ ਲਿਆ, ਇਹ ਖਿਡਾਰੀ ਵੱਖ ਵੱਖ ਪ੍ਰਸਿੱਧ ਹਾਕੀ ਅਕੈਡਮੀਆਂ ਨਾਲ ਸਬੰਧਿਤ ਹਨ। ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆ ਟੀਮਾ ਦਾ ਫਸਵਾ ਮੈਚ ਦੇਖਿਆ ਤੇ ਇਹਨਾ ਟੀਮਾ ਨਾਲ ਜਾਣ ਪਹਿਚਾਣ ਕੀਤੀ ਉਹਨਾ ਹਾਕੀ ਖਿਡਾਰੀਆ ਨੂੰ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋ ਕੇਸਰੀ ਦਸਤਾਰਾ ਦੇਕੇ ਸਨਮਾਨਿਤ ਕੀਤਾ ਇਸ ਮੌਕੇ ਵਿਦਿਆਰਥੀ ਆਗੂ ਸ੍ਰ ਮਨਵਿੰਦਰ ਸਿੰਘ ਕੰਗ ਹਜੂਰੀ ਰਾਗੀ ਭਾਈ ਮੱਖਣ ਸਿੰਘ ਭੁਪਿੰਦਰ ਸਿੰਘ ਮਾਨ ਜਗਦੀਸ਼ ਸਿੰਘ ਸਰਪਾਲ ਵੀ ਹਾਜਰ ਸਨ ।
ਇਸ ਹਾਕੀ ਗੋਲਡ ਕੱਪ ਦੀਆਂ ਟੀਮਾਂ ਨੂੰ ਵਿਸ਼ੇਸ਼ ਪਰਿਵਾਰਾਂ ਅਤੇ ਸੰਸਥਾਵਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਇਹਨਾਂ ਟੀਮਾਂ ਨੂੰ ਮਿਸਲਾਂ ਦੇ ਨਾਮ ਹੇਠ ਖੇਡ ਮੈਦਾਨ ਵਿਚ ਉਤਾਰਿਆ ਗਿਆ। ਅੱਜ 3 ਦਿਨ 17 ਫਰਵਰੀ ਨੂੰ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਦੇ ਡਾਇਰੈਕਟਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਸ੍ਰ ਜਸਵੀਰ ਸਿੰਘ ਮੁਹਾਲੀ ਨੇ ਵਿਸ਼ੇਸ਼ ਐਲਾਨ ਕੀਤਾ ਕਿ ਸਪਾਂਸਰ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ 19 ਫਰਵਰੀ ਫਾਈਨਲ ਤੇ ਸਨਮਾਨਿਤ ਕੀਤਾ ਜਾਏਗਾ।
ਵਿਸ਼ੇਸ਼ ਸਹਿਯੋਗ:- ਰਾਜ ਉਲੰਪੀਅਨ ਟੀਮ ਰਾਜ ਉਲੰਪੀਅਨ ਦੀ ਗੱਲ ਕਰੀਏ ਤਾਂ ਇਹ ਪਰਿਵਾਰ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀ ਇਹ ਉਹ ਪਰਿਵਾਰ ਹੈ ਜੋ ਖੁਦ ਹਾਕੀ ਵਿਚ ਸਟਾਰ ਬਣਕੇ ਉਭਰਿਆ ਹੈ। ਸ੍ਰੀ ਗੁਨਦੀਪ ਕੁਮਾਰ ਦੇ ਪਿਤਾ ਜੀ ਜਿਹਨਾਂ ਨੂੰ ਬਾਬੂ ਰਾਜ ਕੁਮਾਰ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ 1964 ਵਿਚ ਭਾਰਤ ਵੱਲੋਂ ਉਲੰਪਿਕ ਖੇਡੀ ਅਤੇ ਨਾਲ ਹੀ ਗੁਨਦੀਪ ਕੁਮਾਰ ਜੀ ਦੇ ਵੱਡੇ ਭਰਾਤਾ ਸ੍ਰੀ ਚਰਨਜੀਤ ਕੁਮਾਰ ਵੀ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀ ਉਹਨਾਂ ਨੇ ਵੀ ਭਾਰਤੀ ਹਾਕੀ 1980, 84 ਦੀਆਂ ਉਲੰਪਿਕ ਤੋਂ ਇਲਾਵਾ 1982 ਦਾ ਏਸ਼ੀਆ ਕੱਪ ਵੀ ਖੇਡਿਆ ਹੈ। ਇਸ ਤੋਂ ਇਲਾਵਾ ਸ੍ਰੀ ਗੁਨਦੀਪ ਕੁਮਾਰ ਜੀ ਦੀ ਗੱਲ ਕਰੀਏ ਉਹਨਾਂ ਨੇ ਵੀ ਆਪਣੀ ਪਰਿਵਾਰਿਕ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਹੋਇਆ 1985 ਦੇ ਜੂਨੀਅਰ ਵਰਲਡ ਕੱਪ 'ਚ ਭਾਰਤ ਦੀ ਕਪਤਾਨੀ ਕੀਤੀ।ਜਿਥੇ ਉਹਨਾਂ ਨੇ 1988 ਦੇ ਉਲੰਪਿਕ ਵਿਚ ਵੀ ਜੌਹਰ ਦਿਖਾਏ ਉਥੇ ਉਹਨਾਂ ਨੇ 1985 ਵਿਚ ਏਸ਼ੀਆਈ ਕੱਪ ਜੋ ਢਾਕਾ ( ਬੰਗਲਾ ਦੇਸ਼) ਵਿਖੇ ਹੋਇਆ ਉਸ ਲੜੀ ਨੂੰ ਅੱਗੇ ਵਧਾਉਂਦਿਆਂ 1990 ਬੀਜਿੰਗ ਏਸ਼ੀਅਨ ਖੇਡਾਂ ਵਿਚ ਆਪਣੀ ਭਰਵੀਂ ਹਾਜਰੀ ਲਵਾਈ। ਇਸ ਤੋਂ ਇਲਾਵਾ ਮੇਜਰ ਧਿਆਨ ਚੰਦ ਐਵਾਰਡ ਭਾਰਤ ਸਰਕਾਰ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਪੰਜਾਬ ਸਰਕਾਰ ਵੱਲੋਂ ਨਿਵਾਜਿਆ। ਸ੍ਰੀ ਗੁਨਦੀਪ ਕੁਮਾਰ ਜੀ ਨੇ ਰਾਜ ਉਲੰਪੀਅਨ ਟੀਮ ਨੂੰ ਵਿਸ਼ੇਸ਼ ਸਹਿਯੋਗ ਦੇ ਕੇ ਸਪਾਂਸਰ ਕੀਤਾ।
2 ਪ੍ਰਾਈਡ ਕੈਟਲਜ ਟੀਮ (ਮਿਸਲ ਆਹਲੂਵਾਲੀਆ) ਨੂੰ ਸ੍ਰ ਗੁਰਮੀਤ ਸਿੰਘ ਵਾਲੀਆ ਜੀ ਨੇ ਸਿੱਖੀ ਜਜ਼ਬਾਤਾਂ ਨੂੰ ਸਮਝਦੇ ਹੋਏ ਇਸ ਟੀਮ ਨੂੰ ਸਪਾਂਸਰ ਕੀਤਾ ਹੈ। ਸ੍ਰ ਗੁਰਮੀਤ ਸਿੰਘ ਵਾਲੀਆ ਇਕ ਉਘੇ ਕਾਰੋਬਾਰੀ ਵਪਾਰੀ ਕਰਕੇ ਜਾਣੇ ਜਾਂਦੇ ਹਨ।
3 ਗਲੋਬਲ ਖਾਲਸਾ ਟੀਮ ਨੂੰ ਸ੍ਰ ਜਗਦੀਪ ਸਿੰਘ ਕਨੇਡਾ ਵਿਸ਼ੇਸ਼ ਸਹਿਯੋਗ ਨਾਲ ਇਸ ਟੀਮ ਨੂੰ ਸਪਾਂਸਰ ਕਰ ਰਹੇ ਹਨ। ਜੇਕਰ ਸ੍ਰ ਜਗਦੀਪ ਸਿੰਘ ਜੀ ਦੀ ਗੱਲ ਕਰੀਏ ਤਾਂ ਉਹ ਖੁਦ ਗੁਰਸਿੱਖ ਸਰੂਪ ਚ ਹੋਣ ਕਰਕੇ ਸਿੱਖੀ ਚ ਕੇਸਾਂ ਦੀ ਮਹੱਹਤਾ ਸਮਝਦੇ ਹੋਏ। ਕੇਸਾਧਾਰੀ ਖਿਡਾਰੀਆਂ ਨੂੰ ਅੱਗੇ ਵਧਾਉਣ ਲਈ ਵਿਸ਼ੇਸ਼ ਸਹਿਯੋਗ ਕੀਤਾ।
4 ਬਰਜਿੰਦਰ ਸਿੰਘ ਹੁਸੈਨਪੁਰ ਜੋ ਕਿ ਉੱਘਾ ਪੰਥਕ ਪਰਿਵਾਰ ਹੋਣ ਦੇ ਨਾਲ ਉਹਨਾਂ ਦੇ ਪਿਤਾ ਸ੍ਰ ਮਹਿੰਦਰ ਸਿੰਘ sgpc ਮੈਂਬਰ ਹਨ। ਸ੍ਰ ਬਰਜਿੰਦਰ ਸਿੰਘ ਜੀ ਨਰੋਆ ਪੰਜਾਬ ਨਾਮ ਦੀ ਸੰਸਥਾ ਚਲਾ ਰਹੇ ਹਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਨਰੋਆ ਬਣਾਇਆ ਜਾ ਸਕੇ। ਉਹਨਾਂ ਪੰਜਾਬ ਨੂੰ ਨਰੋਆ ਬਣਾਉਣ ਲਈ ਖੇਡਾਂ ਨੂੰ ਜਰੂਰੀ ਸਮਝਦੇ ਹੋਏ ਇਸ ਹਾਕੀ ਗੋਲਡ ਕੱਪ ਨੂੰ ਸਪਾਂਸਰ ਕਰ ਰਹੇ ਹਨ।
5 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਜਿਹਨਾਂ ਦਾ ਇਹ ਸ਼ਹੀਦੀ ਅਸਥਾਨ ਹੈ। ਉਥੋ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਕੇਸਾਧਾਰੀ ਖਿਡਾਰੀਆਂ ਦੀ ਮਹੱਹਤਾ ਨੂੰ ਸਮਝਦੇ ਹੋਏ ਮਿਸਲ ਸ਼ਹੀਦਾਂ ਦੇ ਨਾਮ ਤੇ ਇਕ ਟੀਮ ਨੂੰ ਸਪਾਂਸਰ ਕੀਤਾ ਹੈ।
6 ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਟੀਮ ਨੂੰ ਸ੍ਰ ਗੁਰਦੇਵ ਸਿੰਘ ਕੰਗ ਯੂ ਐਸ ਏ ਨੇ ਸ੍ਰ ਕੰਵਰਚੜਤ ਸਿੰਘ ਜੋ ਕਿ ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲੇ ਦੇ ਪੋਤਰੇ ਅਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਭਤੀਜਾ ਅਤੇ ਭਾਈ ਮਨਜੀਤ ਜੀ ਦੇ ਸਪੁੱਤਰ ਹਨ ਰਾਹੀਂ ਇਕ ਲੱਖ ਰੁਪਏ ਦੀ ਮਾਇਕ ਮਦਦ ਨਾਲ ਟੀਮ ਨੂੰ ਸਪਾਂਸਰ ਕੀਤਾ।
7 ਸ੍ਰ ਗੁਰਦੀਪ ਸਿੰਘ ਜਸਵਾਲ USA ਜੋ ਕਿ ਸ਼ੁਰੂ ਤੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਸੇਵਾਵਾਂ ਨਿਭਾ ਰਹੇ ਸਨ ਅਤੇ ਹੁਣ ਅਮਰੀਕਾ ਵਿਚ ਇਕ ਉਘੇ ਕਾਰੋਬਾਰੀ ਵਪਾਰੀ ਹਨ ਅਤੇ ਨਾਲ ਨਾਲ ਪੰਥਕ ਸੇਵਾਵਾਂ ਦੇ ਰਹੇ ਹਨ। ਆਪਣੀ ਹੋਂਦ ਨੂੰ ਪਿਆਰ ਕਰਦੇ ਹੋਏ ਉਹਨਾਂ ਜਸਵਾਲ ਸੰਨਜ ਦੇ ਨਾਮ ਤੇ ਮਿਸਲ ਸੁਕਰਚੱਕੀਆਂ ਜੋ SGPC ਦੀ ਟੀਮ ਹੈ ਉਸਨੂੰ ਸਪਾਂਸਰ ਕੀਤਾ।
8 ਇੰਟਰਨੈਸ਼ਨਲ ਸਿੱਖ ਸਪੋਰਟਸ ਕਲੱਬ ਵੱਲੋਂ ਜਿਸਦੇ ਡਾਇਰੈਕਟਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਜੀ ਅਤੇ ਪ੍ਰਧਾਨ ਸ੍ਰ ਜਸਵੀਰ ਸਿੰਘ ਜੀ ਮੁਹਾਲੀ ਅਤੇ ਕਲੱਬ ਦੀ ਪੂਰੀ ਮੈਨਜਮੈਂਟ ਕਮੇਟੀ ਵੱਲੋਂ ਇਕ ਟੀਮ ਨੂੰ ਸਪਾਂਸਰ ਕਰਕੇ ਇਕ ਟੀਮ ਇਸ ਟੂਰਨਾਮੈਂਟ ਵਿਚ ਖਿਡਾਈ ਜਾ ਰਹੀ ਹੈ।
No comments:
Post a Comment