Monday, February 13, 2023

ਡਾ: ਇੰਦੂ ਬਾਲਾ ਨੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਾ ਅਹੁਦਾ ਸੰਭਾਲਿਆ

ਐਸ.ਏ.ਐਸ.ਨਗਰ, 13 ਫਰਵਰੀ : ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਣ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਿੱਖਿਆ ਵਿਭਾਗ, ਪੰਜਾਬ ਵਲੋਂ ਹਰੇਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨਿਯੁਕਤ ਕੀਤੇ ਜਾ ਰਹੇ ਹਨ। ਇਸੇ ਤਹਿਤ ਡਾ: ਇੰਦੂ ਬਾਲਾ ਨੇ  ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਾ ਅਹੁਦਾ ਸੰਭਾਲਿਆ।


ਇਸ ਮੌਕੇ ਡਾ: ਇੰਦੂ ਬਾਲਾ ਨੇ ਕਿਹਾ ਕਿ ਜ਼ਿਲ੍ਹਾ ਐਸ.ਏ.ਐਸ.ਨਗਰ ਨੂੰ ਖੇਡਾਂ ਦੇ ਖੇਤਰ ਵਿੱਚ ਬੇਹਤਰੀਨ ਬਣਾਉਣ ਵਿੱਚ ਕੋਈ ਕਸਰ ਨਹੀ ਛੱਡਣਗੇ।

ਇਸ ਮੌਕੇ ਸ੍ਰੀ ਬਲਜਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਾਲ ਸ੍ਰੀ ਰਾਜੀਵ ਕੁਮਾਰ ਸੁਪਰਡੰਟ, ਸ੍ਰੀ ਜਸਵੀਰ ਸਿੰਘ, ਸ੍ਰੀ ਕਿਰਨ ਪ੍ਰਾਸ਼ਰ, ਸ੍ਰੀ ਗੁਰਚਰਨ ਸਿੰਘ, ਸ੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਗਗਨਦੀਪ ਕੌਰ, ਸ਼ ਮਨਜੀਤ ਸਿੰਘ, ਜਸਵੀਰ ਕੌਰ, ਅਧਿਆਤਮ ਪ੍ਰਕਾਸ਼ ਤਿਊੜ, ਬਲਰਾਜ ਸਿੰਘ ,ਸੁਖਵਿੰਦਰ ਸਿੰਘ, ਸਮਸ਼ੇਰ ਸਿੰਘ, ਭੁਪਿੰਦਰ ਸਿੰਘ, ਅਮਰੀਕ ਸਿੰਘ, ਕੁਲਵਿੰਦਰ ਕੌਰ, ਅਮਨਪ੍ਰੀਤ ਕੌਰ, ਕੁਲਜੀਤ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ, ਪਵਨਪ੍ਰੀਤ ਕੌਰ, ਆਦਿ ਹਾਜ਼ਰ ਸਨ।
        
ਇਸ ਮੌਕੇ ਡਾ: ਇੰਦੂ ਬਾਲਾ ਨੇ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਆਏ ਜ਼ਿਲ੍ਹੇ ਦੇ  ਅਧਿਆਪਕਾਂ ਦਾ ਧਨਵਾਦ ਕੀਤਾ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger