SBP GROUP

SBP GROUP

Search This Blog

Total Pageviews

Sunday, February 12, 2023

ਖੇੜਾ ਦੇਵੀ ਨਗਰ ਵਿੱਚ ਸਾਲਾਨਾ ਹਵਨ ਅਤੇ ਲੰਗਰ ਲਗਾਇਆ ਗਿਆ

ਨਿਊ ਚੰਡੀਗੜ੍ਹ, 12 ਫਰਵਰੀ : ਮੁੱਲਾਂਪੁਰ ਨੇੜੇ ਖੇੜਾ ਦੇਵੀ ਨਗਰ, ਨਿਊ ਚੰਡੀਗੜ੍ਹ ਵਿਖੇ ਐਤਵਾਰ ਨੂੰ ਸਾਲਾਨਾ ਹਵਨ ਅਤੇ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਮੁੱਲਾਂਪੁਰ, ਈਕੋ ਸਿਟੀ ਵਨ, ਡੀ.ਐਲ.ਐਫ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਪੂੜੀਆਂ, ਛੋਲਿਆਂ ਅਤੇ ਜਲੇਬੀ ਦੇ ਲੰਗਰ ਦਾ ਆਨੰਦ ਮਾਣਿਆ। ਦੱਸਿਆ ਜਾਂਦਾ ਹੈ ਕਿ ਇੱਥੇ ਸਦੀਆਂ ਤੋਂ ਹਵਨ, ਯੱਗ, ਲੰਗਰ ਅਤੇ ਹੋਰ ਧਾਰਮਿਕ ਰਸਮਾਂ ਹੁੰਦੀਆਂ ਆ ਰਹੀਆਂ ਹਨ, ਜੋ ਮੁੱਖ ਤੌਰ 'ਤੇ ਮੁੱਲਾਂਪੁਰ ਦੇ ਵਸਨੀਕ ਕਰਦੇ ਹਨ। 


ਇਸ ਸਾਲਾਨਾ ਪ੍ਰੋਗਰਾਮ ਅਤੇ ਲੰਗਰ ਪ੍ਰਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਰਵਿੰਦਰ ਗੁਪਤਾ, ਭੂਸ਼ਣ ਗੁਪਤਾ, ਅਜੈ ਗੁਪਤਾ, ਅਨੀਸ਼ ਗੁਪਤਾ (ਰਿੰਕੂ), ਮੋਹਨ ਲਾਲ ਗੁਪਤਾ, ਦਰਸ਼ਨ ਸਿੰਘ, ਸ਼ਿਆਮ ਲਾਲ ਗੁਪਤਾ, ਜਗਦੀਸ਼ ਪਠਾਨੀਆ, ਦਵਿੰਦਰ ਸਿੰਘ, ਪਿੰਦਰ ਸਿੰਘ ਅਤੇ ਜਰਨੈਲ ਸਿੰਘ ਦੇ ਅਹਿਮ ਯੋਗਦਾਨ ਤੋਂ ਇਲਾਵਾ ਵਿਸ਼ੇਸ਼ ਸਹਿਯੋਗ ਹੇਮੰਤ ਚੌਹਾਨ ਨੇ ਪਾਇਆ।

No comments:


Wikipedia

Search results

Powered By Blogger