ਖਰੜ ਫਰਵਰੀ 12 : ਨਗਰ ਕੌਂਸਲ ਦੀ ਪ੍ਰਧਾਨ ਆਪ ਖੁਦ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਉਲਟਾ ਸਰਕਾਰ ’ਤੇ ਕੰਮ ਨਾ ਕਰਨ ਦੇ ਝੂਠੇ ਦੋਸ਼ ਲਗਾ ਰਹੀ ਹੈ। ਇਨ੍ਹਾਂ ਸਬਦਾਂ ਦਾ ਪ੍ਰfਗਟਾਵਾ ਕਰਦਿਆਂ ਸੀਨੀcਅਰ ਆਪ ਆਗੂ ਅਤੇ ਵਾਰਡ ਨੰਬਰ 24 ਦੇ ਕੌਂਸਲਰ ਰਾਮ ਸਰੂਪ ਸ਼ਰਮਾ ਨੇ ਕਿਹਾ ਕਿ ਜਿਸ ਕੰਮ ਨੂੰ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਕੰਮ ਮਤੇ ਵਿਚ ਪਾਓ ਉਸ ਕੰਮ ਨੂੰ ਕੌਂਸਲ ਪ੍ਰਧਾਨ ਵੱਲੋਂ ਤਰਜੀਹ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਭਲੇ ਲਈ 3 ਗਰਿੱਡ ਬਣਾਉਣ ਲਈ ਸਰਕਾਰ ਵੱਲੋਂ ਕੌਂਸਲ ਪ੍ਰਧਾਨ ਨੂੰ ਕਿਹਾ ਗਿਆ ਸੀ ਜਿਸ ਨਾਲ ਸ਼ਹਿਰ ’ਚ ਬਿਜਲੀ ਦੀ ਸਮੱਸਿਆ ਦਾ ਵੱਡੇ ਪੱਧਰ ਤੇ ਹੱਲ ਹੋ ਜਾਣਾ ਸੀ ਅਤੇ ਇਸ ਨਾਲ ਪਾਣੀ ਦੀ ਸਮੱਸਿਆ ਵੀ ਹੱਲ ਹੋ ਜਾਣੀ ਸੀ, ਪਰ ਕੌਂਸਲ ਪ੍ਰਧਾਨ ਵੱਲੋਂ ਜਾਣਬੁਝ ਕੇ ਇਸ ਕੰਮ ਲਈ ਮਤਾ ਮੀਟਿੰਗ ਵਿਚ ਨਹੀਂ ਲਿਆਂਦਾ ਗਿਆ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 14 ਨੰਬਰ ਵਾਰਡ ਵਿਚ ਇਕ ਪਾਰਕ ਦਾ ਨਾਮ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਰੱਖਿਆ ਜਾਣਾ ਸੀ ਉਸ ਲਈ ਵੀ ਪ੍ਰਧਾਨ ਵੱਲੋਂ ਮਤਾ ਨਹੀਂ ਲਿਆਂਦਾ ਗਿਆ ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਾਰ ਵਾਰ ਕਹਿਣ ’ਤੇ ਵੀ ਪ੍ਰਧਾਨ ਵੱਲੋਂ ਇਹ ਕੰਮ ਲਈ ਮਤਾ ਨਹੀਂ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਨੂੰ ਸ਼ਹਿਰ ਦੇ ਵਿਕਾਸ ਨਾਲ, ਭਲੇ ਨਾਲ ਕੋਈ ਮਤਲਬ ਨਹੀਂ ਪ੍ਰਧਾਨ ਨੂੰ ਸਿਰਫ਼ ਆਪਣੀ ਕੁਰਸੀ ਬਚਾਉਣ ਦੀ ਲੱਗੀ ਹੋਈ ਹੈ ਅਤੇ ਪ੍ਰਧਾਨ ਸਰਕਾਰ ਨਾਲ ਨਾ ਚੱਲ ਕੇ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ।
No comments:
Post a Comment