SBP GROUP

SBP GROUP

Search This Blog

Total Pageviews

ਕੌਸਲ ਪ੍ਰਧਾਨ ਵਿਰੁੱਧ ਬੇ-ਭਰੋਸਗੀ ਮਤੇ ਸੰਬੰਧੀ ਰਖੀ ਮੀਟਿੰਗ ਪ੍ਰਸ਼ਾਸ਼ਨ ਵੱਲੋਂ ਰੱਦ ਕਰ ਦੇਣ ਤੇ ਆਪਣਾ ਕਮਰਾ ਬੰਦ ਪਾਏ ਜਾਣ ਤੇ ਪ੍ਰਧਾਨ ਨੇ ਜਮੀਨ ਉਤੇ ਬੈਠ ਕੇ ਕੀਤੀ ਮੀਟਿੰਗ

ਖਰੜ 06 ਫਰਵਰੀ : ਸਥਾਨਕ ਨਗਰ ਕੌਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੋਗੀਆਂ ਵੱਲੋਂ ਅੱਜ ਉਨ੍ਹਾਂ ਵਿਰੁੱਧ ਕੌਸਲ ਦੇ 18 ਮੈਂਬਰਾਂ ਵੱਲੋਂ ਦਿੱਤੇ ਗਏ ਬੇ-ਭਰੋਸਗੀ ਦੇ ਮਤੇ ਤੇ ਵਿਚਾਰ ਕਰਨ ਲਈ  ਵਿਸ਼ੇਸ਼ ਮੀਟਿੰਗ ਬੁਲਾਈ ਗਈ ਸੀ ਪਰ ਜਦੋਂ ਉਨ੍ਹਾਂ ਦਾ ਕਮਰਾ ਬੰਦ ਪਾਇਆ ਗਿਆ ਤਾਂ ਉਨ੍ਹਾਂ ਵੱਲੋਂ ਸਾਥੀ ਮੈਂਬਰਾਂ ਦੇ ਨਾਲ ਫਰਸ ਤੇ ਬੈਠ ਕੇ ਵਿਸ਼ੇਸ਼ ਮੀਟਿੰਗ ਦੀ ਕਾਰਵਾਈ ਚਲਾਈ ਅਤੇ ਇਸ ਬੇ-ਭਰੋਸਗੀ ਦੇ ਮਤੇ ਨੂੰ ਰੱਦ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪਹਿਲਾ ਇਹ ਮੀਟਿੰਗ 20 ਜਨਵਰੀ ਨੂੰ ਬੁਲਾਈ ਗਈ ਸੀ ਪਰ ਉਸ ਦਿਨ  ਮੀਟਿੰਗ ਵਿੱਚ ਸਿਰਫ 2 ਮੈਂਬਰ ਹੀ ਹਾਜਰ ਸਨ ਅਤੇ ਪ੍ਰਸ਼ਾਸ਼ਨ ਵੱਲੋਂ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਸੀ ਅੱਜ ਪ੍ਰਧਾਨ ਵੱਲੋਂ ਇਸ ਮਤੇ ਤੇ ਵਿਚਾਰ ਕਰਨ ਲਈ ਦੁਬਾਰਾ ਇਹ ਮੀਟਿੰਗ ਅੱਜ ਲਈ ਰਖੀ ਗਈ ਸੀ ਅੱਜ ਜਦੋਂ ਪ੍ਰਧਾਨ ਅਤੇ ਉਨ੍ਹਾਂ ਦੇ ਸਾਥੀ ਮੀਟਿੰਗ ਕਰਨ ਲਈ ਕੌਸਲ ਦੇ ਦਫਤਰ ਵਿੱਚ ਪਹੁੰਚੇ ਤਾਂ ਪ੍ਰਧਾਨ ਦਾ ਕਮਰਾ ਬੰਦ ਮਿਲਿਆ ।


 ਕੌਸਲ ਦੇ ਸਮੂਹ ਕਰਮਚਾਰੀ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਹੜਤਾਲ ਤੇ ਬੈਠੇ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਜਿਹੜੇ ਮੈਂਬਰਾਂ ਨੂੰ ਬੇ-ਭਰੋਸ਼ਗੀ ਦਾ ਮਤਾ ਦਿੱਤਾ ਸੀ ਉਨ੍ਹਾਂ ਲਈ ਹੀ  ਅੱਜ ਦੀ ਮੀਟਿੰਗ ਦਾ ਆਖਰੀ ਮੌਕਾ ਸੀ। ਉਨ੍ਹਾਂ ਕਿਹਾ ਕਿ ਸਾਜ਼ਿਸਾਂ ਅਧੀਨ ਹੀ  ਉਨ੍ਹਾਂ ਦੇ ਖੁੱਦ ਦੇ ਕਮਰੇ ਨੂੰ ਲਾਕ ਲਗਾ ਦਿੱਤਾ ਗਿਆ ਹੈ ਅਤੇ ਇਹ ਬਤਮੀਜ਼ੀ ਦੀ ਹੱਦ ਹੈ । ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਐਸ.ਡੀ.ਐਮ ਵੱਲੋਂ ਕਾਨੂੰਨ ਵਿਵਸਥਾ ਦਾ ਜ਼ਿਕਰ ਕਰਦੇ ਹੋਏ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਐਸ.ਡੀ.ਐਮ ਨੂੰ ਮੀਟਿੰਗ ਰੱਦ ਕਰਨ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਮੀਟਿੰਗ ਦਾ ਏਜੰਡਾ ਪ੍ਰਧਾਨ ਖੁਦ ਸਾਈਨ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਕੇਸ ਸੁਪਰਡੈਂਟ ਵਿਰੁੱਧ ਦਰਜ਼ ਕੀਤਾ ਗਿਆ ਹੈ ਉਹ ਵੀ ਗਲਤ ਹੈ ਕਿਉਂਕਿ ਜਦੋਂ ਕਾਰਜ ਸਾਧਕ ਅਫਸਰ ਨਹੀਂ ਹੁੰਦਾ ਤਾਂ ਸੁਪਰਡੈਂਟ ਹੀ ਕਾਰਜ ਸਾਧਕ ਅਫਸਰ ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਵਾਈਆਂ ਤੋਂ ਪਤਾ ਚੱਲਦਾ ਹੈ ਕਿ ਆਮ ਆਦਮੀ ਦੀ ਸਰਕਾਰ ਕਿਸ ਹੱਦ ਤੱਕ ਗਿਰ ਸਕਦੀ ਹੈ ਅਤੇ ਸਿਆਸੀ ਦਬਾਓ ਹੇਠ ਅਧਿਕਾਰੀ ਕੰਮ ਕਰ ਰਹੇ ਹਨ।

ਇਸ ਉਪਰੰਤ ਉਨ੍ਹਾਂ ਨੇ ਆਪਣੇ ਕਮਰੇ ਦੇ ਬਾਹਰ ਹੀ ਫਰਸ਼ ਉਤੇ ਬੈਠ ਕੇ ਹਾਜਰੀ ਰਜਿਸਟਰ ਵਿੱਚ ਸਾਈਨ ਕੀਤੇ ਅਤੇ ਉਨ੍ਹਾਂ ਵਿਰੁੱਧ ਦਿੱਤਾ ਬੇ-ਭਰੋਸ਼ਗੀ ਦਾ ਮਤਾ ਰੱਦ ਕਰ ਦਿੱਤਾ ਗਿਆ। ਇਸੇ ਦੌਰਾਨ ਪ੍ਰਧਾਨ ਵਿਰੋਧੀ ਗਰੁੱਪ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਮੀਟਿੰਗ ਵਿੱਚ ਤਾਂ ਨਹੀਂ ਗਏ ਕਿਉਂਕਿ ਪ੍ਰਸ਼ਾਸ਼ਨ ਵੱਲੋਂ ਕਾਨੂੰਨ ਵਿਵਸਥਾ ਨੂੰ ਦੇਖਦੇ ਹੋਏ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਸੀ। ਮੈਂਬਰਾਨ ਰਾਮ ਸਰੂਪ ਸ਼ਰਮਾ,  ਰਾਜਬੀਰ ਸਿੰਘ ਰਾਜੀ, ਐਚ.ਐਸ ਜੋਲੀ ਆਦਿ ਨੇ ਕਿਹਾ ਕਿ ਮੀਟਿੰਗ ਨੂੰ ਰੱਦ ਕਰਨ ਸੰਬੰਧੀ ਉਨ੍ਹਾਂ ਨੂੰ ਨਗਰ ਕੌਸਲ ਵੱਲੋਂ ਪਹਿਲਾ ਹੀ ਚਿੱਠੀ ਰਾਹੀਂ ਸੂਚਿਤ ਕਰ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਖਰੜ ਨਗਰ ਕੌਸਲ ਉਤੇ ਸ੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ ਅਤੇ ਵਿਰੋਧੀ ਗਰੁੱਪ ਦੇ ਮੈਂਬਰ ਜੋ ਆਮ ਆਦਮੀ ਪਾਰਟੀ ਦੇ ਸਹਿਯੋਗੀ ਬਣ ਚੁੱਕੇ ਹਨ ਉਨ੍ਹਾਂ ਨੂੰ ਅਹੁਦੇ ਤੋਂ ਲਾਹ ਦੇਣਾ ਚਾਹੁੰਦੇ ਹਨ। ਇਸੇ ਦੌਰਾਨ ਸ੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ਼ ਰਣਜੀਤ ਸਿੰਘ ਗਿੱਲ ਨੇ ਦੋਸ਼ ਲਗਾਇਆ ਹੈ ਕਿ ਅੱਜ ਲੋਕਤੰਤਰ ਦਾ ਘਾਣ ਹੋਇਆ ਅਤੇ ਪ੍ਰਸ਼ਾਸ਼ਨ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ।


No comments:


Wikipedia

Search results

Powered By Blogger