ਐਸ.ਏ.ਐਸ ਨਗਰ, 09 ਫਰਵਰੀ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਨਿਯਮਾਂ ਦੀ ਉਲੰਘਣਾ ਕਰਕੇ ਤਿੰਨ ਵੀਜ਼ਾ ਅਤੇ ਕੰਸਲਟੈਂਟ ਫਰਮਾਂ ਦੇ ਲਾਇਸੰਸ ਰੱਦ ਕਰ ਦਿੱਤੇ ਹਨ। ਸ੍ਰੀਮਤੀ ਬਰਾੜ ਨੇ ਦੱਸਿਆ ਕਿ ਇਹ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (ਜੀ) ਤਹਿਤ ਰੱਦ ਕੀਤੇ ਗਏ ਹਨ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ ਐਂਡ ਆਊਟ ਟਰੈਵਲਜ਼ ਐਸ.ਸੀ.ਓ ਨੰ.07 ਪਹਿਲੀ ਮੰਜ਼ਿਲ, ਨੇੜੇ ਸਵਿੱਤਰੀ ਹਾਈਟਜ਼-2, ਵੀ.ਆਈ.ਪੀ.ਰੋਡ, ਜ਼ੀਰਕਪੁਰ ਜ਼ਿਲ੍ਹਾ ਐਸ.ਏ.ਐਸ ਨਗਰ ਫਰਮ ਨੂੰ ਟਰੈਵਲ ਏਜੰਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ । ਜਿਸ ਦੀ ਮਿਆਦ 21 ਮਾਰਚ 2021 ਤੱਕ ਸੀ । ਲਾਇਸੰਸ ਦੀ ਮਿਆਦ ਖ਼ਤਮ ਹੋਣ ਉਪਰੰਤ ਲਾਇਸੰਸ ਧਾਰਕ ਵੱਲੋਂ ਨੋਟਿਸ ਤਮੀਲ ਹੋਣ ਦੇ ਬਾਵਜੂਦ ਅਤੇ ਕਾਫ਼ੀ ਸਮਾਂ ਬੀਤ ਜਾਣ ਉਪਰੰਤ ਵੀ ਲਾਇਸੰਸ ਨੂੰ ਬਹਾਲ ਕਰਾਉਂਣ ਬਾਬਤ ਕੋਈ ਕਾਰਵਾਈ ਨਹੀਂ ਕੀਤੀ ਗਈ । ਇਸ ਲਈ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ ।
ਉਨ੍ਹਾ ਦੱਸਿਆ ਕਿ ਸੁਖਾਨੰਦ ਵੀਜ਼ਾ ਕੰਸਲਟੈਂਟ ਐਸ.ਸੀ.ਐਫ ਨੰ-63 ਪਹਿਲੀ ਮੰਜ਼ਿਲ,ਫੇਜ਼-11, ਐਸ.ਏ.ਐਸ ਨਗਰ ਨੂੰ ਵੀ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 15 ਅਕਤੂਬਰ 2022 ਤੱਕ ਸੀ । ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ 26 ਜੂਨ 2022 ਰਾਹੀ ਲਾਇਸੰਸੀ ਦੇ ਦਫਤਰੀ ਪਤੇ ਤੇ ਪੱਤਰ ਜਾਰੀ ਕਰਦੇ ਹੋਏ ਐਕਟ/ਰੂਲਜ਼ ਤਹਿਤ ਨਿਰਧਾਰਤ ਪ੍ਰਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ਼ ਕੀਤੀ ਗਈ ਫੀਸ ਦੀ ਜਾਣਕਾਰੀ, ਜਿਨ੍ਹਾਂ ਨੂੰ ਫਰਮ ਵੱਲੋਂ ਸਰਵਿਸ ਦਿੱਤੀ ਹੈ ਬਾਰੇ ਰਿਪੋਰਟ ਭੇਜ਼ਣ ਅਤੇ ਫਰਮ ਵੱਲੋਂ ਕੀਤੇ ਜਾਣ ਵਾਲੇ ਇਸ਼ਤਿਹਾਰ/ਸੈਮੀਨਰ ਆਦਿ ਸਬੰਧੀ ਜਾਣਕਾਰੀ ਦੀ ਮੰਗ ਕੀਤੀ ਗਈ। ਜਿਸ ਵੱਲੋ ਸੂਚਿਤ ਕੀਤਾ ਗਿਆ ਕਿ ਲਾਇਸੰਸ ਜਾਰੀ ਹੋਣ ਤੋਂ ਹੁਣ ਤੱਕ ਫਰਮ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਸ ਫਰਮ ਦਾ ਲਾਇਸੰਸ ਜਾਰੀ ਕਰਨ ਦੀ ਮਿਤੀ 16 ਅਤੂਬਰ 2017 ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ ਅਤੇ ਲਾਇਸੰਸ ਦੀ ਮਿਆਦ ਖ਼ਤਮ ਹੋਣ ਕਾਰਨ ਫਰਮ ਸਬੰਧੀ ਕੇਸ ਦਾਖਲ ਦਫ਼ਤਰ ਕੀਤਾ ਜਾਂਦਾ ਹੈ ।
ਫਲਾਈਵੇਅ ਓਵਰਸੀਜ਼ ਪ੍ਰਾਈਵੇਟ ਲਿਮਟਿਡ ਐਸ.ਸੀ.ਐਫ ਨੰ. 67,ਦੂਜੀ ਮੰਜ਼ਿਲ, ਫੇਜ਼-3-ਬੀ-2 ਐਸ.ਏ.ਐਸ ਨਗਰ ਨੂੰ ਵੀ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ । ਜਿਸ ਦੀ ਮਿਆਦ 17 ਅਗਸਤ 2022 ਤੱਕ ਸੀ । ਸ੍ਰੀਮਤੀ ਬਰਾੜ ਨੇ ਦੱਸਿਆ ਕਿ ਕੰਪਨੀ ਵੱਲੋਂ ਆਪਣਾ ਕੰਮ ਤਕਰੀਬਨ ਇੱਕ ਸਾਲ ਤੋਂ ਬੰਦ ਕੀਤਾ ਹੋਇਆ ਹੈ ਅਤੇ ਇਸ ਲਾਇਸੰਸ ਦੀ ਮਿਆਦ ਵੀ ਖਤਮ ਹੋ ਚੁੱਕੀ ਹੈ । ਇਸ ਲਈ ਇਸ ਫਰਮ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਗਿਆ ਹੈ ।
ਸ੍ਰੀਮਤੀ ਬਰਾੜ ਨੇ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ/ਫਰਮ ਦਾ ਪ੍ਰੋਪਰਾਈਟਰ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।
No comments:
Post a Comment