ਐਸ.ਏ.ਐਸ ਨਗਰ 14 ਫਰਵਰੀ : ਡਿਪਟੀ ਕਮਿਸ਼ਨਰ ਦੀਆਂ ਹਦਾਇਤਾ ਉੱਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਜਿਲ੍ਹੇ ਦੇ ਬੇਰੋਜ਼ਗਾਰ ਨੋਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮੁੱਹਈਆ ਕਰਵਾਉਣ ਲਈ ਹਰ ਵੀਰਵਾਰ ਰੋਜ਼ਗਾਰ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ । ਇਹ ਕੈਂਪ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ. 461 ਤੀਜੀ ਮਜਿੰਲ ਡੀ.ਸੀ.ਕੰਪਲੈਕਸ ਸੈਕਟਰ-76 ਐਸ.ਏ.ਐਸ ਨਗਰ ਵਿਖੇ ਲਾਇਆ ਜਾਵੇਗਾ । ਇਸ ਵਿੱਚ ਅਠਵੀਂ/ਦਸਵੀਂ/ਬਾਰਵੀਂ/ਗੈਜੂਏਟ ਅਤੇ ਪੋਸਟ ਗੈਜੁਏਟ (ਕੋਈ ਵੀ ਸਟਰੀਮ ਵਿੱਚ) ਵਿਦਿਅਕ ਯੋਗਤਾ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ। ਇਸੇ ਤਰਜ਼ ਤੇ 16ਫਰਵਰੀ ਨੂੰ ਸਵੇਰੇ 10:00 ਵਜੇ ਜਿਲ੍ਹਾ ਰੋਜ਼਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੇਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਐਕਸਿਸ ਬੈਂਕ, ਐਲੀਨਾ ਆਟੋ, ਐਮ.ਜੀ.ਬੇਕਰ (ਨਿੱਕ ਬੇਕਰ) ਅਤੇ ਕੋਆਡਰੈਂਟ ਟੈਲੀਵੈਂਚਰ ਕੰਪਨੀਆਂ ਦੇ ਨੁਮਾਇੰਦਿਆਂ ਵਲੋਂ ਸਮੂਲੀਅਤ ਕੀਤੀ ਜਾਵੇਗੀ। ਇਸ ਪਲੇਸਮੈਂਟ ਕੈਂਪ ਵਿੱਚ ਕੁਆਲਟੀ ਆਡੀਟਰ,ਅਕਾਊਂਟੈਂਟ, ਕੁੱਕ, ਵੇਟਰ, ਕਾਊਂਟਰ ਸਰਵਿਸ, ਰਿਲੇਸ਼ਨਸ਼ਿਪ ਅਫਸਰ, ਕਸਟਮਰ ਕੇਅਰ ਐਗਜੈਗਿਟਿਵ ਆਦਿ ਆਸਾਮੀਆਂ ਦੀ ਪਲੇਸਮੈਂਟ ਕੀਤੀ ਜਾਵੇਗੀ। ਜਿਸ ਵਿੱਚ ਮੈਟ੍ਰਿਕ, ਬਾਰਵੀਂ, ਗ੍ਰੈਜੂਏਟ(ਕਿਸੇ ਵੀ ਸਟਰੀਮ ਵਿੱਚ) ਅਤੇ ਹੋਟਲ ਮੈਨੇਜਮੈਂਟ, ਆਈ.ਟੀ.ਆਈ.(ਫਿਟਰ/ਟਰਨਰ/ਮਕੈਨੀਸਿਟ/ ਫੂਡ ਪ੍ਰੋਡਕਸ਼ਨ/ਬੇਕਰੀ) ਆਦਿ ਭਾਗ ਲੈ ਸਕਦੇ ਹਨ।
Menu Footer Widget
SBP GROUP
Search This Blog
Total Pageviews
Tuesday, February 14, 2023
ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਉੱਤੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਹਰ ਵੀਰਵਾਰ ਨੂੰ ਰੋਜ਼ਗਾਰ ਕੈਂਪ ਲਗਾਉਣ ਦਾ ਫੈਸਲਾ*
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ ਸ੍ਰੀਮਤੀ ਆਸ਼ਿਕਾ ਜੈਨ ਵੱਲੋ ਦੱਸਿਆ ਗਿਆ ਕਿ ਇਹਨਾਂ ਪਲੇਸਮੈਂਟ ਕੈਂਪਸ ਅਧੀਨ ਜ਼ਿਲ੍ਹੇ ਦੇ ਵੱਖ-ਵੱਖ ਅਦਾਰੇ ਜਿਵੇ ਕਿ ਬੈਕ,ਇੰਨਸੋਰੈਸ ਕੰਪਨੀਆਂ, ਆਟੋ-ਮੋਬਾਇਲ ਕੰਪਨੀਆਂ ,ਮੈਨੂਫੈਕਚਰਿੰਗ ਅਤੇ ਲੋਗਿਸਟਿਕ ਕੰਪਨੀਆਂ ਰਿਟੇਲ/ਮਾਲਸ/ ਬੀ.ਪੀ.ਓ/ਆਈ.ਟੀ ਆਦਿ ਸੈਕਟਰ ਦੀਆਂ ਕੰਪਨੀਆਂ ਭਾਗ ਲੈਣਗੀਆਂ ਅਤੇ ਯੋਗ ਪ੍ਰਾਰਥੀਆਂ ਦੀ ਮੌਕੇ ਤੇ ਹੀ ਚੋਣ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਦਫਤਰ ਵਲੋਂ ਸਕਿੱਲ਼ ਕੈਂਪਾਂ ਆਦਿ ਦਾ ਆਯੋਜਨ ਸਮੇਂ-ਸਮੇਂ ਤੇ ਕੀਤਾ ਜਾਂਦਾ ਹੈ ਤਾਂ ਜੋ ਜ਼ਿਲ੍ਹੇ ਦੇ ਬੇਰੋਜ਼ਗਾਰ ਨੋਜਵਾਨਾਂ ਨੂੰ ਵੱਧ ਤੋਂ ਵੱਧ ਰੋਜਗਾਰ ਦੇ ਅਵਸਰ ਮੁਹੱਇਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮਨਿਰਭਰ ਬਣਾਇਆ ਜਾ ਸਕੇ। ਉਨਾਂ ਜਿਲ੍ਹੇ ਦੇ ਬੇਰੁਜ਼ਗਾਰ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੋੜੀਂਦੇ ਦਸਤਾਵੇਜ ਅਤੇ ਰਿਜੀਊਮ ਨਾਲ ਲੈ ਕੇ ਉਕਤ ਪਲੇਸਮੈਂਟ ਕੈਂਪ ਵਿੱਚ ਨਿਰਧਾਰਿਤ ਸਥਾਨ ਤੇ ਸਮੇਂ ਸਿਰ ਪਹੁੰਚਣ ਅਤੇ ਇਸ ਵਾਕ ਇੰਨ ਇੰਟਰਵਿਊ ਦਾ ਵੱਧ ਤੋਂ ਵੱਧ ਲਾਭ ਲੈਣ ।
ਵੀਰਵਾਰ ਪਲੇਸਮੈਂਟ ਕੈਂਪ ਵਿੱਚ ਹਿੱਸਾ ਲੈਣ ਲਈ ਯੋਗ ਪ੍ਰਾਰਥੀ http://surl.li/ewafo ਤੇ ਰਜਿਸਟਰ ਕਰ ਸਕਦੇ ਹਨ ਜਾਂ ਸਿੱਧੇ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਦਫਤਰ ਹਰ ਵੀਰਵਾਰ ਸਵੇਰੇ 10:00 ਵਜੇ ਪਹੁੰਚ ਕੇ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ।
Subscribe to:
Post Comments (Atom)
Wikipedia
Search results
No comments:
Post a Comment