SBP GROUP

SBP GROUP

Search This Blog

Total Pageviews

ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ- ਜੋਧਾ ਸਿੰਘ ਮਾਨ

ਕੈਬਨਿਟ ਮੰਤਰੀ ਦੇ ਪਿਤਾ ਨੇੇ ਪਿੰਡ ਦੇ ਵਿਕਾਸ ਲਈ ਕੀਤਾ ਚੈਕ ਭੇਟ

ਖਰੜ,  23 ਫਰਵਰੀ :  ਪੰਜਾਬ ਦੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਦੇ ਪਿਤਾ ਸ. ਜੋਧਾ ਸਿੰਘ ਮਾਨ ਨੇ ਨੇੜਲੇ ਪਿੰਡ ਮਗਰ ਵਿਖੇ ਪਿੰਡ ਦੇ ਵਿਕਾਸ ਕਾਰਜਾਂ ਲਈ ਤਰਲ ਵੇਸਟ ਮੇਨੈਜਮੈਂਟ ਸਕੀਮ ਅਧੀਨ 18 ਲੱਖ 50 ਹਜਾਰ ਰੁਪਏ ਦੀ ਗ੍ਰਾਟ ਦਿੱਤੀ।


                   ਗੱਲਬਾਤ ਕਰਦਿਆਂ ਸ. ਜੋਧਾ ਸਿੰਘ ਮਾਨ ਨੇ ਦੱਸਿਆ ਕਿ ਹਲਕਾ ਖਰੜ ਦੇ ਪਿੰਡ ਮਗਰ ਵਿਖੇ ਤਰਲ ਵੇਸਟ ਮੇਨੈਜਮੈਂਟ ਸਕੀਮ ਅਧੀਨ ਤੇ ਹੋਰ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਪਿੰਡ ਦੇ ਸਰਪੰਚ ਡਾ ਜਤਿੰਦਰ ਸਿੰਘ ਨੂੰ 18 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ। ਜਿਸ ਨਾਲ ਕਿ ਪਿੰਡ ਦਾ ਗੰਦਾ ਪਾਣੀ ਸਾਫ ਕਰਕੇ ਮੁੜ ਤੋਂ ਵਰਤੋਂ ਯੋਗ ਲਿਆਦਾ ਜਾਵੇਗਾ ਤਾਂ ਜੋ ਪਿੰਡ ਵਿੱਚ ਸਫਾਈ ਰਹਿ ਸਕੇ ਅਤੇ ਪਿੰਡ ਬਿਮਾਰੀਆਂ ਤੋਂ ਮੁਕਤ ਹੋ ਸਕਣ।ਉਨਾਂ ਕਿਹਾ ਕਿ ਪੰਜਾਬ ਅੰਦਰ ਚੱਲ ਰਹੇ ਵਿਕਾਸ ਕਾਰਜ ਪੰਜਾਬ ਦੀ ਜਨਤਾ ਲਈ ਆਉਣ ਵਾਲੇ ਸਮੇਂ 'ਚ ਬੇਹੱਦ ਲਾਹੇਵੰਦ ਹੋਣਗੇ। ਸਰਪੰਚ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਧੰਨਵਾਦ ਕੀਤਾ।ਇਸ ਸਮੇਂ ਪਿੰਡ ਝੰਜੇੜੀ, ਰਸਨਹੇੜੀ,ਨਗਲਫੈਜਗੜ,ਮਗਰ, ਤ੍ਰਿਪੜੀ, ਟੋਡਰਮਾਜਰਾ ਪਿੰਡਾਂ ਦੇ ਸਰਪੰਚ ਹਾਜ਼ਰ ਸਨ।
       ਇਸ ਮੌਕੇ ਸੀਨੀਅਰ ਆਗੂ ਹਾਕਮ ਸਿੰਘ ਵਾਲੀਆ, ਬੀਡੀਪੀੳ ਮਹਿੰਦਰ ਸਿੰਘ, ਰਜਿੰਦਰ ਵਜੀਦਪੁਰ, ਮਾਨ ਸਿੰਘ ਪੰਚ, ਕੇਸਰ ਸਿੰਘ ਪੰਚ, ਪਰਮਜੀਤ ਕੌਰ, ਹਰਮਿੰਦਰ ਸਿੰਘ, ਜਗਤ ਸਿੰਘ, ਕਰਨੈਲ ਸਿੰਘ, ਸਰਬਜੀਤ ਟੋਡਰਮਾਜਰਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।
ਕੈਪਸ਼ਨ- ਪਿੰਡ ਮਗਰ ਵਿਖੇ ਸਰਪੰਚ ਨੂੰ ਚੈਕ ਭੇਟ ਕਰਦੇ ਕੈਬਨਿਟ ਮੰਤਰੀ ਦੇ ਪਿਤਾ ਸ. ਜੋਧਾ ਸਿੰਘ ਮਾਨ।

No comments:


Wikipedia

Search results

Powered By Blogger