SBP GROUP

SBP GROUP

Search This Blog

Total Pageviews

ਕਿਤਾਬ ‘ਸਪਤ-ਸਿੰਧੂ ਪੰਜਾਬ’ ’ਤੇ ਗੋਸ਼ਟੀ

ਐੱਸ. ਏ. ਐੱਸ. ਨਗਰ, 13 ਫਰਵਰੀ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਬੀਤੇ ਦਿਨ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਦੁਆਰਾ ਸੰਪਾਦਿਤ ਪੁਸਤਕ ‘ਸਪਤ-ਸਿੰਧੂ ਪੰਜਾਬ’ ’ਤੇ ਵਿਚਾਰ ਚਰਚਾ ਕਰਵਾਈ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਸੁਰਜੀਤ ਸਿੰਘ ਭੱਟੀ, ਸਾਬਕਾ ਪ੍ਰੋ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕੀਤੀ ਗਈ। ਡਾ. ਅਮਰਜੀਤ ਸਿੰਘ, ਡਾ. ਹਰਜੀਤ ਸਿੰਘ ਅਤੇ ਡਾ. ਧਰਮਿੰਦਰ ਸਿੰਘ ਵੱਲੋਂ ਪੁਸਤਕ 'ਤੇ ਪਰਚੇ ਪੜ੍ਹੇ ਗਏ।



ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਵੱਲੋਂ ‘ਸਪਤ-ਸਿੰਧੂ ਪੰਜਾਬ’ ਦੇ ਸੰਪਾਦਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਇਸ ਪੁਸਤਕ ਨੂੰ ਪੜ੍ਹਨਯੋਗ ਅਤੇ ਸਾਂਭਣਯੋਗ ਦਸਤਾਵੇਜ਼ ਆਖਿਆ ਗਿਆ। ਪ੍ਰਧਾਨਗੀ ਮੰਡਲ ਵੱਲੋਂ ‘ਸਪਤ-ਸਿੰਧੂ ਪੰਜਾਬ’ ਪੁਸਤਕ ਨੂੰ ਲੋਕ ਅਰਪਣ ਵੀ ਕੀਤਾ ਗਿਆ।

ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਸੁਰਜੀਤ ਸਿੰਘ ਭੱਟੀ ਨੇ ਇਸ ਵਿਲੱਖਣ ਪੁਸਤਕ ਲਈ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਹ ਪੁਸਤਕ ਸਪਤ-ਸਿੰਧੂ ਤੋਂ ਪੰਜਾਬ ਦਾ ਸਫ਼ਰ ਤੈਅ ਕਰਨ ਵਾਲੇ ਖਿੱਤੇ ਦੇ ਬਹੁਪਰਤੀ ਅਤੇ ਬਹੁਆਯਾਮੀ ਇਤਿਹਾਸ ਦੀ ਜਾਣਕਾਰੀ ਦਾ ਇੱਕ ਵੱਡਾ ਸੋਮਾ ਹੈ।

ਡਾ. ਅਮਰਜੀਤ ਸਿੰਘ ਵੱਲੋਂ ਆਪਣੇ ਪਰਚੇ ਵਿੱਚ ਆਖਿਆ ਗਿਆ ਕਿ ਇਹ ਕਿਤਾਬ ਪੰਜਾਬ ਦੀ ਧੁਰ ਆਤਮਾ ਦੇ ਦਰਸ਼ਨ ਕਰਾਉਂਦੀ ਹੈ। ਡਾ. ਹਰਜੀਤ ਸਿੰਘ ਵੱਲੋਂ 'ਸਪਤ-ਸਿੰਧੂ ਪੰਜਾਬ ਦੀ ਆਲੋਚਨਾਤਮਕ ਪੜ੍ਹਤ' ਵਿਸ਼ੇ 'ਤੇ ਪਰਚਾ ਪੜ੍ਹਦਿਆਂ ਆਖਿਆ ਗਿਆ ਕਿ ਇਹ ਪੁਸਤਕ ਦੇ ਸਾਰੇ ਅਧਿਐਨ ਭੂਗੋਲ ਤੋਂ ਅਰਥ ਸ਼ਾਸਤਰ ਤੇ ਅਰਥ ਸ਼ਾਸਤਰ ਤੋਂ ਰਾਜਨੀਤਕ ਤੇ ਰਾਜਨੀਤਕ ਤੋਂ ਸੱਭਿਆਚਾਰਕ ਪਹਿਲੂਆਂ ਨੂੰ ਖੰਘਾਲਦੀ ਹੋਈ ਪੰਜਾਬੀਅਤ ਨੂੰ ਗਤੀਸ਼ੀਲ ਰੂਪ ਵਿੱਚ ਉਭਾਰਦੀ ਹੈ ਅਤੇ ਸਥਾਪਿਤ ਪ੍ਰਵਚਨਾਂ ਨੂੰ ਤੋੜਨ ਦਾ ਯਤਨ ਕਰਦੀ ਹੈ।

--

No comments:


Wikipedia

Search results

Powered By Blogger