SBP GROUP

SBP GROUP

Search This Blog

Total Pageviews

ਕਣਕ ਦੀ ਫਸਲ ਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਕੀਟਨਾਸ਼ਕ/ਉਲੀਨਾਸ਼ਕ ਦੀ ਸਪਰੇਅ ਕਰਨ ਕਿਸਾਨ:- ਮੁੱਖ ਖੇਤੀਬਾੜੀ ਅਫ਼ਸਰ0

ਐਸ.ਏ.ਐਸ.ਨਗਰ, 17 ਮਾਰਚ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵੱਲੋ ਕਣਕ ਦੀ ਫਸਲ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਕਿ ਤਾਪਮਾਨ ਦੇ ਵੱਧਣ ਕਾਰਨ ਕਣਕ ਦੇ ਝਾੜ ਤੇ ਕੋਈ ਅਸਰ ਪੈਣ ਦੀ ਸੰਭਵਨਾ ਹੈ ਕਿ ਨਹੀ। ਪਿੰਡ ਸਤਾਬਗੜ ਵਿਖੇ ਕਿਸਾਨ ਦੀਦਾਰ ਸਿੰਘ ਵੱਲੋ ਬੀਜੀ ਕਣਕ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਤਾਪਮਾਨ ਦੇ ਵੱਧਣ ਤੇ ਖੇਤੀ ਮਾਹਿਰਾਂ ਵੱਲੋ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਨਿਰੰਤਰ ਕਣਕ ਦੀ ਫਸਲ ਦਾ ਨਿਰੀਖਣ ਕੀਤਾ ਜਾਵੇ ਅਤੇ ਲੋੜ ਅਨੁਸਾਰ ਮੌਸਮ ਨੂੰ ਵੇਖ ਕੇ ਹਲਕਾ ਪਾਣੀ ਲਗਾਇਆ ਜਾਵੇ ਤਾਂ ਜੋ ਸੋਕੇ ਕਾਰਨ ਝਾੜ ਤੇ ਕੋਈ ਮਾੜਾ ਅਸਰ ਨਾ ਪਵੇ।


 ਇਸ ਮੌਕੇ ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਦੀ ਹਾਲਤ ਨਾਰਮਲ ਹੈ,ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਫਸਲ ਤੇ ਨਹੀ ਹੈ। ਕੁੱਝ ਕਿਸਾਨਾਂ ਵੱਲੋ ਫਸਲ ਦੇ ਸਿੱਟਿਆਂ ਤੇ ਜਾਮਣੀ ਭੂਰੇ ਰੰਗ ਦੇ ਦਾਗ ਧੱਬੇ ਪੈ ਜਾਣ ਬਾਰੇ ਦੱਸਣ ਤੇ ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਇਹ ਕੋਈ ਉਲੀ ਰੋਗ ਬਿਮਾਰੀ ਦਾ ਹਮਲਾ ਨਹੀ ਹੈ, ਇਹ ਮੌਸਮ ਵਿੱਚ ਇਕ ਦਮ ਆਈ ਤਬਦੀਲੀ ਅਤੇ ਵੱਧ ਤਾਪਮਾਨ ਹੋ ਜਾਣ ਕਰਕੇ ਹੈ,ਜੋ ਕਣਕ ਦੇ ਦਾਣਿਆ ਨੂੰ ਪ੍ਰਭਾਵਿਤ ਨਹੀ ਕਰੇਗਾ, ਕਿਸਾਨਾਂ ਨੂੰ ਡਰਨ ਦੀ ਕੋਈ ਲੋੜ ਨਹੀ, ਕਿਉਂ ਕਿ ਅੰਦਰੋਂ ਦਾਣਾ ਠੀਕ ਹੋਵੇਗਾ। ਇਹ ਮੇਨ ਮੌਸਮ ਦੇ ਚੇਂਜ ਹੋਣ ਕਰਕੇ ਹੋਏ ਹਨ ਨਾ ਕਿ ਕੋਈ ਬਿਮਾਰੀ ਕਰਕੇ, ਇਸ ਤੇ ਹੁਣ ਕਿਸੇ ਵੀ ਕਿਸਮ ਦੀ ਖੇਤੀ ਰਸਾਇਣ ਦੀ ਸਪਰੇਅ ਵਗੈਰਾ ਨਾ ਕੀਤੀ ਜਾਏ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਰੱਖਕੇ ਹੀ ਮਾਹਿਰਾਂ ਦੀ ਸਲਾਹ ਅਨੁਸਾਰ ਕੋਈ ਸਪਰੇਅ ਵਗੈਰਾ ਕੀਤੀ ਜਾਵੇ। ਇਸ ਮੌਕੇ ਕਿਸਾਨ ਦੀਦਾਰ ਸਿੰਘ,ਪ੍ਰੇਮ ਸਿੰਘ ਪ੍ਰਭਜੋਤ ਸਿੰਘ ਅਤੇ ਵਿਭਾਗ ਦੇ ਕਮਲਦੀਪ ਸਿੰਘ ਏ.ਟੀ.ਐਮ ਵਗੈਰਾਂ ਹਾਜ਼ਰ ਸਨ।

No comments:


Wikipedia

Search results

Powered By Blogger