ਐਸ.ਏ.ਐਸ.ਨਗਰ, 17 ਮਾਰਚ : ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਵਲੋਂ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੋਰਿਆ ਚੱਕਰ)ਸਰਕਾਰੀ ਕਾਲਜ ਮੋਹਾਲੀ ਅਤੇ ਸਰਕਾਰੀ ਕਾਲਜ, ਡੇਰਾਬਸੀ ਨਾਲ ਮਿਲ ਕੇ ਇੰਡੀਅਨ ਆਰਮੀ ਵਿੱਚ ਅਗਨੀਵੀਰ ਦੀ ਭਰਤੀ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਆਰਮੀ ਰਿਕਰੂਟਿੰਗ ਦਫਤਰ, ਲੁਧਿਆਣਾ ਤੋਂ ਨਾਇਬ ਸੂਬੇਦਾਰ.ਵੇਂਕਾਟੇਸ਼ਨ ਅਤੇ ਹਵਲਦਾਰ ਬੀ.ਚੌਧਰੀ ਵਲੋਂ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਕੈਂਪ ਵਿੱਚ ਸਾਢੇ ਸਤਾਰਾ ਸਾਲ ਤੋਂ 21 ਸਾਲ ਤੱਕ ਦੇ ਨੌਜਵਾਨਾਂ ਨੂੰ ਇੰਡੀਅਨ ਆਰਮੀ ਵਿੱਚ ਭਰਤੀ ਹੋਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇੰਡੀਅਨ ਆਰਮੀ ਵਲੋਂ ਅਗਨੀਵੀਰ (ਜਨਰਲ ਡਿਊਟੀ), ਅਗਨੀਵੀਰ (ਜਨਰਲ ਡਿਊਟੀ) ਵੂਮੈਨ ਮਿਲਟਰੀ ਪੁਲਿਸ, ਅਗਨੀਵੀਰ (ਟੈਕਨੀਕਲ), ਅਗਨੀਵੀਰ ਕਲਰਕ/ਸਟੋਰਕੀਪਰ ਟੈਕਨੀਕਲ, ਅਗਨੀਵੀਰ ਟਰੇਡਸਮੈਨ ਆਦਿ ਦੀਆਂ ਆਸਾਮੀਆਂ ਲਈ ਮਿਤੀ 20 ਮਾਰਚ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਜਿਸ ਵਿੱਚ ਨੌਜਵਾਨ ਜੋ ਲੋੜੀਂਦੀਆਂ ਵਿਦਿਅਕ ਯੋਗਤਾਵਾਂ ਅਤੇ ਉਮਰ ਸੀਮਾ ਪੂਰੀ ਕਰਦੇ ਹੋਣ, ਆਨਲਾਈਨ www.joinindianarmy.nic.in ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਉਕਤ ਸੈਮੀਨਾਰ ਵਿੱਚ ਸਰਕਾਰੀ ਕਾਲਜ ਫੇਜ-6 ਤੋਂ ਪ੍ਰਿੰਸੀਪਲ ਸ੍ਰੀਮਤੀ ਹਰਜੀਤ ਗੁਜਰਾਲ, ਜਿਲ੍ਹਾ ਰੋਜ਼਼ਗਾਰ ਤੇ ਕਾਰੋਬਾਰ ਬਿਊਰੋ ਤੋਂ ਸ੍ਰੀ ਹਰਪ੍ਰੀਤ ਸਿੱਧੂ ਰੋਜ਼ਗਾਰ ਅਫਸਰ ਅਤੇ ਸ੍ਰੀਮਤੀ ਕਾਮਨਾ ਗੁਪਤਾ ਪ੍ਰਿੰਸੀਪਲ, ਸਰਕਾਰੀ ਕਾਲਜ ਡੇਰਾ ਬੱਸੀ ਵਲੋਂ ਵਿਸੇਸ਼ ਤੌਰ ਤੇ ਸੈਮੀਨਾਰ ਵਿੱਚ ਪੁੱਜੇ ਪ੍ਰਾਰਥੀਆਂ ਨੂੰ ਉਕਤ ਆਸਾਮੀਆਂ ਲਈ ਅਪਲਾਈ ਕਰਨ ਲਈ ਪ੍ਰੇਰਿਤ ਕਰਦੇ ਹੋਏ ਇੰਡੀਅਨ ਆਰਮੀ ਵਿੱਚ ਭਰਤੀ ਹੋ ਕੇ ਦੇਸ਼ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਸ੍ਰੀ ਹਰਪ੍ਰੀਤ ਸਿੱਧੂ, ਰੋਜ਼ਗਾਰ ਅਫਸਰ ਵਲੋਂ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਐਸ.ਏ.ਐਸ. ਨਗਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਗਈ ਅਤੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਤੀਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਐਸ.ਏ.ਐਸ. ਨਗਰ ਵਿਖੇ ਆ ਕੇ ਆਪਣਾ ਨਾਮ ਦਰਜ਼ ਕਰਵਾਉਣ ਲਈ ਵੀ ਕਿਹਾ ਗਿਆ ਤਾਂ ਜੋ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਸਮੇਂ ਸਮੇਂ ਸਿਰ ਨਿਕਲਦੀਆਂ ਭਰਤੀਆਂ ਸਬੰਧੀ ਸੂਚਨਾ ਮੁਹੱਈਆ ਕਰਵਾਈ ਜਾ ਸਕੇ।p Ltd
No comments:
Post a Comment