SBP GROUP

SBP GROUP

Search This Blog

Total Pageviews

ਇੰਟਰਨੈਸ਼ਨਲ ਮਨੁੱਖੀ ਤਸਕਰਾ ਅਤੇ ਕਿੱਡਨੈਪਰਾ ਦੇ ਖਿਲਾਫ ਅਗਲੀ ਤਫਤੀਸ਼ ਆਰੰਭਦਿਆ ਹੋਇਆ 8 ਲੱਖ ਕੈਸ਼, 2 ਕਾਰਾ ਅਤੇ ਮੋਟਰਸਾਇਕਲ ਹੋਏ ਬ੍ਰਾਮਦ

 ਐਸ ਏ ਐਸ ਨਗਰ 28 ਮਾਰਚ : ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੁੱਝ ਵਿਅਕਤੀ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਭੋਲੇ ਭਾਲੇ ਲੋਕਾ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਹਨਾ ਨੂੰ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿਖੇ ਕਿੱਡਨੈਪ ਕਰਕੇ ਤਸ਼ੱਦਤ ਢਾਹ ਕੇ ਸ਼ਰੀਰਕ ਸ਼ੋਸ਼ਣ ਕਰਦੇ ਸਨ ਅਤੇ ਗੰਨ ਪੁਆਇੰਟ ਤੇ ਡਰਾ-ਧਮਕਾ ਕੇ ਵਿਅਕਤੀਆ ਪਾਸੋ ਘਰਦਿਆ ਨੂੰ ਫੌਨ ਕਰਵਾ ਕੇ ਫਰੋਤੀ ਦੀ ਮੰਗ ਕਰਦੇ ਹਨ। ਜਿਸ ਸਬੰਧੀ ਮੁਕੱਦਮਾ ਨੰਬਰ 08 ਮਿਤੀ 06-01-2023 ਅ/ਧ 406,420,470,386 ਆਈ ਪੀ ਸੀ, 13 ਪੀ ਟੀ ਪੀ (ਆਰ) ਐਕਟ 2014 ਥਾਣਾ ਸਦਰ ਖਰੜ ਮੋਹਾਲੀ ਅਤੇ ਮੁਕੱਦਮਾ ਨੰਬਰ 03 ਮਿਤੀ 03-01-2023 ਅ/ਧ 364ਅ,370,386, 120ਬੀ ਆਈ ਪੀ ਸੀ ਥਾਣਾ ਬਲੋਗੀ ਦਰਜ ਰਜਿਸਟਰ ਕੀਤੇ ਗਏ ਹਨ। 


ਮੁਕੱਦਮਾ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਧਿਆਨ ਵਿੱਚ ਰੱਖ ਦੇ ਹੋਏ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ. ਸ਼ਿਵ ਕੁਮਾਰ, ਇੰਚਾਰਜ, ਸੀ.ਆਈ.ਏ ਸਟਾਫ, ਮੋਹਾਲੀ ਦੀ ਟੀਮ ਵੱਲੋ ਮੁਕੱਦਮਿਆ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਮੁਕੱਦਮਾ ਦੀ ਮੁੱਢਲੀ ਤਫਤੀਸ਼ ਦੋਰਾਨ 05 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਬ੍ਰਾਮਦਗੀ ਕੀਤੀ ਗਈ ਸੀ। 


ਮੁਕੱਦਮਾ ਨੰਬਰ 03 ਮਿਤੀ 03-01-2023 ਅ/ਧ 364 ਏ,370,386,120ਬੀ ਆਈ ਪੀ ਸੀ ਥਾਣਾ ਬਲੋਗੀ, ਐਸ.ਏ.ਐਸ ਨਗਰ


ਬ੍ਰਾਮਦਗੀ :-

1) 08 ਲੱਖ ਰੁਪਏ

2) ਇੱਕ ਕਾਰ ਮਾਰਕਾ Harrier ਨੰਬਰ PB08-FC-0480 ਰੰਗ ਕਾਲਾ (ਕੀਮਤ:- 23,00,000/-)

3) ਇੱਕ ਕਾਰ ਮਾਰਕਾ Datsun Go ਨੰਬਰ PB-08-EG-3480 ਰੰਗ ਚਿੱਟਾ (ਕੀਮਤ:- 3,00,000/-)

4) ਇੱਕ ਮੋਟਰਸਾਇਕਲ ਮਾਰਕਾ bullet ਨੰਬਰ PB 08-ES-3727 ਰੰਗ ਭੂਰਾ (ਕੀਮਤ:- 2,00,000/-)

5) ਇਲੈਕਟ੍ਰੋਨਿੱਕ ਸਾਮਾਨ (ਕੁੱਲ ਕੀਮਤ:- 5,00,000/-)


ਬ੍ਰਾਮਦਗੀ ਦੀ ਕੀਮਤ:- 41,00,000/- ਰੁਪਏ


*ਗ੍ਰਿਫਤਾਰ ਦੋਸ਼ੀ:-*


ਸੋਨੀਆ ਪਤਨੀ ਅਸ਼ੋਕ ਕੁਮਾਰ ਵਾਸੀ ਬਚਿੰਤ ਨਗਰ, ਰੇੜੂ ਥਾਣਾ ਡਵੀਜਨ ਨੰਬਰ 8 ਜ਼ਿਲ੍ਹਾ ਜਲੰਧਰ ਉਮਰ ਕਰੀਬ 47 ਸਾਲ। (ਗ੍ਰਿਫ: ਮਿਤੀ:- 19-03-2023)

ਸਰਬਜੀਤ ਕੌਰ ਪਤਨੀ ਤਰਸੇਮ ਸਿੰਘ ਉੱਰਫ ਜਸਵੀਰ ਸਿੰਘ ਉੱਰਫ ਸੰਜੇ ਵਾਸੀ ਪਿੰਡ ਜੱਸੀਆ ਥਾਣਾ ਹੈਬੋਵਾਲ ਜ਼ਿਲ੍ਹਾ ਲੁਧਿਆਣਾ ਉਮਰ ਕਰੀਬ 43 ਸਾਲ। (ਗ੍ਰਿਫ: ਮਿਤੀ:- 21-03-2023)

ਗੋਰਵ ਸਹੋਤਾ ਪੁੱਤਰ ਤਰਸੇਮ ਸਿੰਘ ਉੱਰਫ ਜਸਵੀਰ ਸਿੰਘ ਉੱਰਫ ਸੰਜੇ ਵਾਸੀ ਪਿੰਡ ਜੱਸੀਆ ਥਾਣਾ ਹੈਬੋਵਾਲ ਜ਼ਿਲ੍ਹਾ ਲੁਧਿਆਣਾ ਉਮਰ ਕਰੀਬ 19 ਸਾਲ। (ਗ੍ਰਿਫ: ਮਿਤੀ:- 21-03-2023)

ਮਲਕੀਤ ਸਿੰਘ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਰਾਓਵਾਲੀ ਥਾਣਾ ਮਕਸੂਦਾ ਜ਼ਿਲ੍ਹਾ ਜਲੰਧਰ ਉਮਰ ਕਰੀਬ 29 ਸਾਲ। (ਗ੍ਰਿਫ: ਮਿਤੀ:- 22-03-2023)

ਵਿਨੈ ਸੇਠ ਪੁੱਤਰ ਨਰੇਸ਼ ਕੁਮਾਰ ਵਾਸੀ #138 ਉਪਕਾਰ ਨਗਰ ਨੇੜੇ ਮੁਸਲਿਮ ਕਲੋਨੀ ਥਾਣਾ ਰਾਮਾ ਮੰਡੀ ਜ਼ਿਲ੍ਹਾ ਜਲੰਧਰ ਉਮਰ ਕਰੀਬ 22 ਸਾਲ। (ਗ੍ਰਿਫ: ਮਿਤੀ:- 22-03-2023)

ਤਰੀਕਾ ਵਾਰਦਾਤ:- ਜੋ ਇਹਨਾ ਪੰਜਾ ਦੋਸ਼ੀਆ ਵਿੱਚੋ ਸਰਬਜੀਤ ਕੌਰ ਸੰਜੇ ਦੀ ਪਤਨੀ ਹੈ ਅਤੇ ਇਹਨਾ ਦੋਸ਼ੀਆਨ ਨੇ ਆਪਸ ਵਿੱਚ ਮਿਲ ਕੇ ਤਿੰਨ ਟਿਕਾਣੇ (ਇੰਡੋਨੇਸ਼ੀਆ, ਦਿੱਲੀ ਅਤੇ ਨੇਪਾਲ) ਬਣਾਏ ਹੋਏਸੀ। ਇਹ ਪਹਿਲਾ ਭੋਲੋ ਭਾਲੇ ਵਿਅਕਤੀਆ ਨੂੰ ਬਾਹਰ ਭੇਜਣ ਦੇ ਝਾਸੇ ਵਿੱਚ ਲੈ ਕੇ ਉਹਨਾ ਨੂੰ ਦਿੱਲੀ ਅਤੇ ਨੇਪਾਲ ਲੈ ਜਾਂਦੇ ਸੀ। ਇਹਨਾ ਨੇ ਕਰੀਬ 35 ਵਿਅਕਤੀਆ ਨੂੰ ਦਿੱਲੀ ਤੋ ਕਿੱਡਨੈਪ ਕੀਤਾ ਸੀ ਤੇ ਉਹਨਾ ਪਾਸੋ 40 ਲੱਖ ਰੁਪਏ ਪ੍ਰਤੀ ਵਿਅਕਤੀ ਵਸੂਲਦੇ ਸਨ। ਜਿਨ੍ਹਾ ਵੱਲੋ ਕਰੀਬ 10 ਵਿਅਕਤੀਆ ਨੂੰ ਨੇਪਾਲ ਵਿਖੇ ਕਿੱਡਨੈਪ ਕਰਕੇ ਉਹਨਾ ਪਾਸੋ 70 ਲੱਖ ਰੁਪਏ ਪ੍ਰਤੀ ਵਿਅਕਤੀ ਵਸੂਲ ਕੀਤੇ ਗਏ ਹਨ। ਜੋ ਕਿੱਡਨੈਪ ਕੀਤੇ ਵਿਅਕਤੀਆ ਵਿੱਚ ਇੱਕ ਅੋਰਤ ਤੇ ਉਸ ਦੇ ਦੋ ਛੋਟੇ ਬੱਚਿਆ ਸਮੇਤ ਨੇਪਾਲ ਵਿਖੇ ਕਿੱਡਨੈਪ ਕਰਕੇ ਉਸ ਦੇ ਪਰਿਵਾਰ ਪਾਸੋ ਕਰੀਬ 70 ਲੱਖ ਰੁਪਏ ਦੀ ਠੱਗੀ ਮਾਰੀ ਸੀ।


*ਹੁਣ ਤੱਕ ਉਕਤ ਦੋਨੋ ਮੁਕੱਦਮਿਆ ਵਿੱਚ ਗ੍ਰਿਫਤਾਰ ਕੀਤੇ ਦੋਸ਼ੀਆ ਦਾ ਵੇਰਵਾ :- 10 ਦੋਸ਼ੀ*


ਬਲਦੀਸ਼ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਰਾਊਵਾਲੀ ਥਾਣਾ ਮਕਸੂਦਾ ਜ਼ਿਲ੍ਹਾ ਜਲੰਧਰ।

ਗੁਰਜੀਤ ਸਿੰਘ ਉਰਫ ਮੰਗਾ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਮੱਲੀਆ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ।

ਸਾਹਿਲ ਪੁੱਤਰ ਸਰਦਾਰੀ ਲਾਲ ਵਾਸੀ ਸਲੈਰੀਆ ਖੁਰਦ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ।

ਸੋਮ ਰਾਜ ਪੁੱਤਰ ਸਰੀਫ ਮਸੀਹ ਵਾਸੀ ਸਲੈਰੀਆ ਖੁਰਦ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ।

ਵੀਨਾ ਪਤਨੀ ਸੰਨੀ ਕੁਮਾਰ ਵਾਸੀ ਸਲੈਰੀਆ ਖੁਰਦ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ।

ਸੋਨੀਆ ਪਤਨੀ ਅਸ਼ੋਕ ਕੁਮਾਰ ਵਾਸੀ ਬਚਿੰਤ ਨਗਰ, ਰੇੜੂ ਥਾਣਾ ਡਵੀਜਨ ਨੰਬਰ 8 ਜ਼ਿਲ੍ਹਾ ਜਲੰਧਰ ।

ਸਰਬਜੀਤ ਕੌਰ ਪਤਨੀ ਤਰਸੇਮ ਸਿੰਘ ਉੱਰਫ ਜਸਵੀਰ ਸਿੰਘ ਉੱਰਫ ਸੰਜੇ ਵਾਸੀ ਪਿੰਡ ਜੱਸੀਆ ਥਾਣਾ ਹੈਬੋਵਾਲ ਜ਼ਿਲ੍ਹਾ ਲੁਧਿਆਣਾ। 

ਗੋਰਵ ਸਹੋਤਾ ਪੁੱਤਰ ਤਰਸੇਮ ਸਿੰਘ ਉੱਰਫ ਜਸਵੀਰ ਸਿੰਘ ਉੱਰਫ ਸੰਜੇ ਵਾਸੀ ਪਿੰਡ ਜੱਸੀਆ ਥਾਣਾ ਹੈਬੋਵਾਲ ਜ਼ਿਲ੍ਹਾ ਲੁਧਿਆਣਾ। 

ਮਲਕੀਤ ਸਿੰਘ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਰਾਓਵਾਲੀ ਥਾਣਾ ਮਕਸੂਦਾ ਜ਼ਿਲਹਾ ਜਲੰਧਰ

ਵਿਨੈ ਸੇਠ ਪੁੱਤਰ ਨਰੇਸ਼ ਕੁਮਾਰ ਵਾਸੀ #138 ਉਪਕਾਰ ਨਗਰ ਨੇੜੇ ਮੁਸਲਿਮ ਕਲੋਨੀ ਥਾਣਾ ਰਾਮਾ ਮੰਡੀ ਜ਼ਿਲ੍ਹਾ ਜਲੰਧਰ।


ਹੁਣ ਤੱਕ ਕੀਤੀ ਕੁੱਲ ਬ੍ਰਾਮਦਗੀ :-

2 ਕਰੋੜ 92 ਲੱਖ ਰੁਪਏ ਭਾਰਤੀ ਕਰੰਸੀ

ਬੈਕ ਅਕਾਊਟਾ ਵਿੱਚ ਸੀਜ ਕੀਤਾ ਕੈਸ਼ 66 ਲੱਖ ਰੁਪਏ

USA Dollar $ 2000 (ਕੀਮਤ:- 1,65,000/-)

ਭਾਰੀ ਮਾਤਰਾ ਵਿੱਚ ਸੋਨੇ ਦੇ ਗਹਿਣੇ (ਕੀਮਤ ਲੱਗਭੱਗ:- 33,00,000/- ਰੁਪਏ)


ਸੋਨੇ ਦੇ ਗਹਿਣੇ 530 ਗ੍ਰਾਮ (ਕੀਮਤ ਲੱਗਭੱਗ:- 29,68,000/- ਰੁਪਏ) 


ਕਾਰ swift ਰੰਗ ਚਿੱਟਾ ਨੰਬਰ PB 08-DV-2529 (ਕੀਮਤ ਲੱਗਭੱਗ:- 5,00,000/-)


ਕਾਰ figo ਰੰਗ ਚਿੱਟਾ ਨੰਬਰ PB 09-P-2256  (ਕੀਮਤ ਲੱਗਭੱਗ:- 2,00,000/-)


ਕਾਰ taigun ਰੰਗ ਚਿੱਟਾ ਨੰਬਰ PB 08-EX-8144 (ਕੀਮਤ ਲੱਗਭੱਗ:- 18,00,000/-)


ਕਾਰ/ਜੀਪ thar ਰੰਗ ਬਿੰਨਾ ਨੰਬਰ (ਕੀਮਤ ਲੱਗਭੱਗ:- 16,00,000/-)


ਕਾਰ ਫਾਰਚੂਨਰ ਰੰਗ ਚਿੱਟਾ ਨੰਬਰ DL 10-CE-9324 (ਕੀਮਤ ਲੱਗਭੱਗ:- 25,00,000/-)


ਕਾਰ ਮਾਰਕਾ Harrier ਨੰਬਰ PB 08-FC-0480 ਰੰਗ ਕਾਲਾ (ਕੀਮਤ ਲੱਗਭੱਗ:- 23,00,000/-)


ਕਾਰ ਮਾਰਕਾ Datsun Go ਨੰਬਰ PB 08-EG-3480 ਰੰਗ ਚਿੱਟਾ (ਕੀਮਤ ਲੱਗਭੱਗ:- 3,00,000/-)


Bullet ਮੋਟਰਸਾਈਕਲ ਨੰਬਰ PB08-ES-3727 ਰੰਗ ਭੂਰਾ (ਕੀਮਤ ਲੱਗਭੱਗ:- 2,00,000/-)


ਇਲੈਕਟ੍ਰੋਨਿੱਕ ਸਾਮਾਨ (ਕੁੱਲ ਕੀਮਤ:- 5,00,000/-)

ਵੱਖ ਵੱਖ ਮਾਰਕਾ ਦੇ 7 ਲੈਵਿਸ਼ ਮੋਬਾਇਲ ਫੋਨ (ਕੀਮਤ:- 5,00,000/-)


ਕੁੱਲ ਬ੍ਰਾਮਦਗੀ ਦੀ ਕੀਮਤ:-     7,39,18,000/- ਰੁਪਏ     (07 ਕਰੋੜ, 39 ਲੱਖ, 18 ਹਜਾਰ ਰੁਪਏ)

No comments:


Wikipedia

Search results

Powered By Blogger