Wednesday, March 29, 2023

ਮੋਹਾਲੀ ਪ੍ਰੈਸ ਕਲੱਬ ਦੀ ਚੋਣ ਲਈ ਸ਼ਾਹੀ-ਪਟਵਾਰੀ ਗਰੁੱਪ ਨੇ ਭਰੇ ਫਾਰਮ

ਮੋਹਾਲੀ, 29 ਮਾਰਚ : ਮੋਹਾਲੀ ਪ੍ਰੈਸ ਕਲੱਬ ਦੀ ਚੋਣ ਦੇ ਲਈ ਤਿੰਨ ਮੈਂਬਰੀ ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਪ੍ਰੋਗਰਾਮ ਮੁਤਾਬਕ ਅੱਜ ਦੁਪਹਿਰ 1 ਵਜੇ ਫਾਰਮ ਭਰਨ ਦਾ ਆਖਰੀ ਸਮਾਂ ਸੀ। ਇਸ ਦੌਰਾਨ ਚੋਣ ਅਧਿਕਾਰੀਆਂ ਕੋਲ ਨਾਮਜਾਦਗੀ ਫਾਰਮ ਜਮ੍ਹਾਂ ਕਰਵਾਏ ਗਏ। ਮੁੱਖ ਚੋਣ ਕਮਿਸ਼ਨਰ ਹਰਿੰਦਰ ਪਾਲ ਸਿੰਘ ਹੈਰੀ, ਚੋਣ ਕਮਿਸ਼ਨਰ ਕ੍ਰਿਪਾਲ ਸਿੰਘ ਅਤੇ ਗੁਰਮੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਇਕ ਹੀ ਗੁਰਮੀਤ ਸਿੰਘ ਸ਼ਾਹੀ ਤੇ ਸੁਖਦੇਵ ਸਿੰਘ ਪਟਵਾਰੀ ਪੈਨਲ ਵੱਲੋਂ ਨਾਮਜਦਗੀ ਫਾਰਮ ਜਮ੍ਹਾਂ ਕਰਵਾਏ ਗਏ। ਅੱਜ ਦੁਪਹਿਰ 1.00 ਵਜੇ ਫਾਰਮ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਬੰਦ ਹੋ ਗਈ। ਨਾਮਜਾਦਗੀ ਫਾਰਮ ਵਾਪਸ ਲੈਣ ਦਾ ਸਮਾਂ ਕੱਲ੍ਹ 30 ਮਾਰਚ 2023 ਨੂੰ ਬਾਅਦ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਦਾ ਹੋਵੇਗਾ। ਇਸ ਉਪਰੰਤ 4 ਵਜੇ ਤੱਕ ਜਮ੍ਹਾਂ ਹੋਏ ਫਾਰਮਾਂ ਦੀ ਪੜਤਾਲ ਕੀਤੀ ਜਾਵੇਗੀ।


ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਕ ਹੀ ਪੈਨਲ ਵੱਲੋਂ ਨਾਮਜ਼ਦਗੀ ਫਾਰਮ ਭਰੇ ਗਏ ਹਨ, ਇਸ ਲਈ ਚੋਣਾਂ ਦਾ ਨਤੀਜਾ ਵੀ ਕੱਲ੍ਹ ਮਿਤੀ 30 ਮਾਰਚ 2023 ਨੂੰ ਬਾਅਦ ਦੁਪਹਿਰ 4 ਵਜੇ ਤੋਂ ਬਾਅਦ ਐਲਾਨ ਕਰ ਦਿੱਤਾ ਜਾਵੇਗਾ।

ਮੋਹਾਲੀ ਪ੍ਰੈਸ ਕਲੱਬ ਦੀ ਚੋਣ ਲਈ ਜਿੰਨਾ ਨੇ ਨਾਮਜ਼ਦਗੀ ਫਾਰਮ ਦਾਖਲ ਕੀਤੇ ਹਨ ਉਨ੍ਹਾਂ ਵਿੱਚ ਪ੍ਰਧਾਨ ਲਈ ਗੁਰਮੀਤ ਸਿੰਘ ਸ਼ਾਹੀ, ਜਨਰਲ ਸਕੱਤਰ ਲਈ ਸੁਖਦੇਵ ਸਿੰਘ ਪਟਵਾਰੀ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਸੁਸ਼ੀਲ ਗਰਚਾ, ਮੀਤ ਪ੍ਰਧਾਨ ਵਿਜੈ ਕੁਮਾਰ, ਆਰਗੇਨਾਇਜਿੰਗ ਸਕੱਤਰ ਰਾਜ ਕੁਮਾਰ ਅਰੋੜਾ, ਜੁਆਇੰਟ ਸਕੱਤਰ ਮਾਇਆ ਰਾਮ, ਜੁਆਇੰਟ ਸਕੱਤਰ ਨੀਲਮ ਕੁਮਾਰੀ ਠਾਕੁਰ, ਕੈਸ਼ੀਅਰ ਰਾਜੀਵ ਤਨੇਜਾ ਵੱਲੋਂ ਫਾਰਮ ਭਰੇ ਗਏ।

ਹਰਿੰਦਰ ਪਾਲ ਸਿੰਘ ਹੈਰੀ 

ਮੁੱਖ ਚੋਣ ਕਮਿਸ਼ਨਰ 

ਮੁਹਾਲੀ ਪ੍ਰੈਸ ਕਲੱਬ

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger