ਚੰਡੀਗੜ੍ਹ: 11 ਮਾਰਚ : ਪ੍ਰਿੰਸੀਪਲ ਬੁੱਧਰਾਮ ਨੇ ਸਿਹਤ ਮੰਤਰੀ ਨੂੰ ਸਵਾਲ ਕੀਤਾ ਕਿ ਸਾਰੇ ਹਸਪਤਾਲਾਂ ਵਿੱਚ ਜਨ ਔਸ਼ਧੀ ਦੀਆਂ ਦੁਕਾਨਾਂ ਖੋਲ੍ਹੀਆਂ ਜਾਣ ਤਾਂ ਕਿ ਲੋਕਾਂ ਦੀ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਘਟ ਸਕੇ। ਇਸ ਦੇ ਜਵਾਬ ‘ਚ ਸਿਹਤ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਉਹ ਜਨ ਔਸ਼ਧੀ ਦਵਾਈਆਂ ਨਾਲੋਂ ਵੀ ਅੱਧੇ ਰੇਟ ਉੱਪਰ ਮਿਲਣ ਵਾਲੀਆਂ ਦਵਾਈਆਂ ਦਾ ਸਾਰੇ ਹਸਪਤਾਲਾਂ ਵਿੱਚ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਬਜ਼ਾਰ ‘ਚ ਦਵਾਈਆਂ ਜਨ ਔਸ਼ਧੀ ਤੋਂ ਦੁੱਗਣੇ ਰੇਟ ‘ਚ ਮਿਲਦੀਆਂ ਹਨ ਪਰ ਮੈਂ ਜਨ ਔਸ਼ਧੀ ਤੋਂ ਅੱਧੇ ਰੇਟ ‘ਚ ਦਵਾਈਆਂ ਦਾ ਹਸਪਤਾਲ: ‘ਚ ਪ੍ਰਬੰਧ ਕਰਾਂਗਾ। ਵਿਧਾਨ ਸਭਾ ‘ਚ ਸਾਰੇ ਸਰਕਾਰੀ ਤੇ ਵਿਰੋਧੀਆਂ ਨੇ ਮੇਜ਼ ਥਪ ਥਪਾ ਕੇ ਉਨ੍ਹਾਂ ਦਾ ਸੁਆਗਤ ਕੀਤਾ।
ਕਿਸਾਨਾਂ ਨੂੰ ਸੂਰ ਮਾਰਨ ਦਾ ਦਿੱਤਾ ਜਾਵੇਗਾ ਲਾਇਸੈਂਸ
ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਨੂੰ ਨੀਲ ਗਾਵਾਂ ਤੇ ਸੂਰ ਵੱਡੀ ਪੱਧਰ ‘ਤੇ ਖਰਾਬ ਕਰ ਰਹੇ ਹਨ। ਜਿਸ ਕਰਕੇ ਇਨ੍ਹਾਂ ਨੂੰ ਮਾਰਨ ਲਈ ਲਾਇਸੈਂਸ ਜਾਰੀ ਕੀਤੇ ਜਾਣ। ਜਵਾਬ ‘ਚ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕਿਸਾਨ ਸਰਕਾਰ ਨੂੰ ਲਾਇਸੈਂਸ ਅਪਲਾਈ ਕਰ ਸਕਦੇ ਹਨ ਤੇ ਸਰਕਾਰ ਸੂਰਾਂ ਤੇ ਨੀਲ ਗਾਵਾਂ ਨੂੰ ਮਾਰਨ ਦਾ ਲਾਇਸੈਂਸ ਜਾਰੀ ਕਰ ਦੇਵੇਗੀ।
ਖਹਿਰਾ ਨੇ ਪੁੱਛਿਆ ਕਿ ਬਾਰਡਰ ਬੰਦ ਦੀ ਮੰਗ ਭਗਵੰਤ ਮਾਨ ਕਿਉਂ ਕਰ ਰਹੇ ਹਨ?
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਪੰਜਾਬ ਤੇ ਪਾਕਿਸਤਾਨ ਦਾ ਬਾਰਡਰ ਨਾ ਖੋਲ੍ਹਣ ਦੀ ਮੰਗ ਤਾਂ ਭਾਜਪਾ ਦੀ ਹੈ, ਉਹ ਅਜਿਹਾ ਕਿਉਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਤੇ ਪਾਕਿਸਤਾਨ ਦਾ ਬਾਰਡਰ ਖੁੱਲ੍ਹ ਜਾਵੇ ਤਾਂ ਹੀ ਪੰਜਾਬ ਦੇ ਕਿਸਾਨਾਂ ਦੀ ਕਣਕ, ਆਲੂ, ਮੂੰਗੀ ਤੇ ਹੋਰ ਫਸਲਾਂ ਦਾ ਰੇਟ ਦੋ ਤੋਂ ਚਾਰ ਗੁਣਾਂ ਹੋ ਜਾਵੇਗਾ। ਸਰਕਾਰ ਮਾੜੇ ਮੋਟੇ ਪੈਸੇ ਰੱਖ ਕੇ ਕਿਸਾਨਾਂ ਦੀਆਂ ਫਸਲਾਂ ਨਹੀਂ ਖ੍ਰੀਦ ਸਕਦੀ।
ਇਸ ‘ਤੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਰਡਰ ਖੋਲ੍ਹਣ ਦੀ ਮੰਗ ਖਹਿਰਾ ਦੀ ਹੈ ਜਾਂ ਕਾਂਗਸ ਦੀ। ਇਸ ‘ਤੇ ਖਹਿਰਾ ਨੇ ਕਿਹਾ ਕਿ ਇਹ ਪੰਜਾਬ ਦੀ ਮੰਗ ਹੈ।
No comments:
Post a Comment