ਖਰੜ, 13 ਮਾਰਚ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖਰੜ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਬਚਨ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਸੰਦੀਪ ਕੁਮਾਰ ਰਿਣਵਾ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਪਿੰਡ ਗੋਬਿੰਦਗੜ੍ਹ ਵਿਖੇ ਜਹਿਰ ਮੁਕਤ ਘਰੇਲੂ ਬਗ਼ੀਚੀ ਨੂੰ ਉਤਸ਼ਾਹਿਤ ਕਰਣ ਲਈ ਜਾਗਰੂਕਤਾ ਕੈੰਪ ਲਗਾਇਆ ਗਿਆ, ਜਿਸ ਵਿੱਚ ਡਾਕਟਰ ਸੁੱਚਾ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਵੱਲੋਂ ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਜਹਿਰ ਮੁਕਤ ਘਰੇਲੂ ਸਬਜ਼ੀ ਲਗੌਣ ਲਈ ਜ਼ਰੂਰੀ ਨੁਕਤੇ ਦੱਸੇ ਅਤੇ ਉਹਨਾਂ ਦਸਿਆ ਕਿ ਬੀਮਾਰਿਆ ਅਤੇ ਕੀਟਾ ਤੋਂ ਬਚਾਵ ਲਈ ਪੁਰਾਣੀ ਲੱਸੀ ਨੂੰ ਵਰਤੋਂ ਵਿਚ ਲਿਆਉ ਜਿਸ ਨਾਲ ਸਾਡੀ ਸਿਹਤ ਦਾ ਵੀ ਨੁਕਸਾਨ ਨਹੀਂ ਹੁੰਦਾ |
ਇਸ ਮੌਕੇ ਡਾ. ਸ਼ਿਖਾ ਸਿੰਗਲਾ ਡਿਪਟੀ ਪ੍ਰੋਜੈਕਟ ਡਾਇਰੈਕਟਰ ਨੇ ਆਤਮਾ ਸਕੀਮ ਅਧੀਨ ਕਿਸਾਨ ਬੀਬੀਆਂ ਲਈ ਕੀਤੀ ਜਾਨ ਵਾਲਿਆਂ ਗਤੀਵਿਧਿਆਂ ਅਚਾਰ, ਮੁਰੱਬਾ ਆਦਿ ਦੀ ਟ੍ਰੇਨਿੰਗ ਬਾਰੇ ਦੱਸਿਆ ਅਤੇ ਸੈਲਫ ਹੈਲਪ ਗਰੁੱਪ ਬਣਾਉਣ ਲਈ ਵੀ ਕਿਹਾ |ਇਸ ਮੌਕੇ ਡਾਕਟਰ ਜਗਦੀਪ ਸਿੰਘ ਬਲਾਕ ਟੈਕਨੌਲਜੀ ਮਨੇਜਰ ਨੇ ਜ਼ਹਿਰ ਮੁਕਤ ਸਬਜੀਆਂ ਉਗਾਉਣ ਲਈ ਵਿਸਥਾਰ ਵਿੱਚ ਦੱਸਿਆ ਅਤੇ ਕਿਸਾਨ ਬੀਬੀਆਂ ਨੂੰ ਸਬਜ਼ੀਆਂ ਦੀਆਂ ਕਿੱਟਾਂ ਦੀ ਵੰਡ ਕੀਤੀ ਗਈ, ਖ਼ੇਤੀ ਵਿਭਿੰਨਤਾ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ| ਇਸ ਮੌਕੇ ਸ੍ਰੀ ਕੁਲਵਿੰਦਰ ਸਿੰਘ ਸਹਾਇਕ ਟਕਨੌਲਜੀ ਮੇਨਜ਼ਰ ਵੱਲੋਂ ਪੀ.ਐਮ. ਕਿਸਾਨ ਨਿਧੀ ਯੋਜਨਾ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਲਾਹਾ ਲੈਂਣ ਲਈ ਕਿਹਾ ਇਸ ਮੌਕੇ ਕਿਸਾਨ ਬੀਬੀ ਬੰਤ ਕੌਰ,ਸੁਰੇਸ਼, ਜਤਿੰਦਰ ਕੌਰ , ਆਦਿ ਹਾਜਰ ਸਨ |
No comments:
Post a Comment