ਐਸ.ਏ.ਐਸ ਨਗਰ 22 ਮਾਰਚ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਸਚਦੇਵਾ ਕਾਲਜ ਫਾਰ ਗਰਲਜ਼, ਘੜੂੰਆਂ ਵਿਖੇ ਉਦੱਮੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸਦਾ ਵਿਸ਼ਾ ਰੱਖਿਆ ਗਿਆ ਉੱਦਮੀ ਕੀ ਹੈ ਅਤੇ ਇਕ ਨਵਾਂ ਉੱਦਮ ਕਿਵੇਂ ਸਥਾਪਿਤ ਕੀਤਾ ਜਾ ਸਕਦਾ ਹੈ । ਜਿਸ ਵਿੱਚ 350 ਦੇ ਲਗਭਗ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ। ਜਿਸ ਵਿੱਚ ਮੌਜੂਦ ਵਿਦਿਆਰਥੀਆਂ ਨੂੰ ਉਦੱਮੀ ਬਣਨ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਕਿਵੇਂ ਇਕ ਉਦੱਮੀ ਇਕ ਨਵਾਂ ਬਿਜਨਸ ਸ਼ੁਰੂ ਕਰਦਾ ਹੈ ਅਤੇ ਕਿਵੇਂ ਨਵੇਂ ਮੌਕਿਆਂ ਨੂੰ ਪ੍ਰਾਪਤ ਕਰਦਾ ਹੈ ਅਤੇ ਮਹਿਲਾ ਉਦੱਮੀਆਂ ਬਾਰੇ ਜਾਣਕਾਰੀ ਦਿੱਤੀ ਗਈ
ਜਿਨ੍ਹਾਂ ਵਲੋਂ ਨਵਾਂ ਉਦੱਮ ਸ਼ੁਰੂ ਕੀਤਾ ਗਿਆ ਅਤੇ ਆਪਣੇ ਉਦੱਮ ਨੁੰ ਬਹੁਤ ਉਚਾਈਆਂ ਤੇ ਪਹੁੰਚਾਇਆ ਗਿਆ। ਇਸ ਵਰਕਸ਼ਾਪ ਵਿੱਚ ਬੋਸ਼ ਲੇਡੀ ਤੋਂ ਪਹੁੰਚੇ ਸ੍ਰੀਮਤੀ ਹੀਮਜ਼ਾ ਵਲੋਂ ਵਿਦਿਆਰਥੀਆਂ ਨੂੰ ਉਦੱਮ ਬਾਰੇ ਡੂੰਘਾਈ ਨਾਲ ਸੋਚਣ ਅਤੇ ਨਵਾਂ ਉਦੱਮ ਸ਼ੁਰੂ ਕਰਨ ਵਿੱਚ ਆਉਂਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਬਾਰੇ ਜਾਣੂੰ ਕਰਵਾਇਆ। ਜਿਨ੍ਹਾਂ ਵਲੋਂ ਲੀਡ ਜਿਲ੍ਹਾ ਮੈਨੇਜਰ ਵਲੋਂ ਨਵਾਂ ਉਦੱਮ ਸ਼ੁਰੂ ਕਰਨ ਲਈ ਮਿਲਦੀ ਸਰਕਾਰੀ ਫੰਡਿਗ ਦੇ ਤੌਰ ਤਰੀਕਿਆਂ ਬਾਰੇ ਵੀ ਜਾਣੂੰ ਕਰਵਾਇਆ। ਪੀ.ਸੀ.ਐਸ.ਸੀ.ਐਸ.ਟੀ. ਤੋਂ ਪਹੁੰਚੇ ਸ੍ਰੀ ਦੀਪਕ ਵਲੋਂ ਵੀ ਉਦੱਮ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਪਣੇ ਪ੍ਰੋਜੈਕਟ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਇਸ ਵਰਕਸ਼ਾਪ ਵਿੱਚ ਕਾਲਜ ਦੇ ਵਿਦਿਆਰਥੀਆਂ ਵਲੋਂ ਆਪਣੇ ਹੈਂਡ ਵਰਕ ਦਾ ਹੁਨਰ ਵੀ ਪੇਸ਼ ਕੀਤਾ ਗਿਆ
ਇਸ ਵਰਕਸ਼ਾਪ ਵਿੱਚ ਸ੍ਰੀ ਐਮ.ਕੇ. ਭਾਰਦਵਾਜ (ਐਲ.ਡੀ.ਐਮ.), ਸ੍ਰੀ ਦੀਪਕ (ਸੀ:ਵਿਗਿਆਨੀ,ਪੀ.ਐਸ.ਸੀ.ਐਸ.ਟੀ.), ਮਿਸ ਹੀਮਜ਼ਾ ਫਾਊਂਡਰ ਕਮ ਸੀ.ਈ.ਓ.ਬੋਸ ਲੇਡੀ, ਸ੍ਰੀਮਤੀ ਡਿੰਪਲ ਥਾਪਰ ਰੋਜ਼ਗਾਰ ਅਫਸਰ, ਮਿਸ ਨਬੀਹਾ ਕੈਰੀਅਰ ਕਾਊਂਸਲਰ ਅਤੇ ਮਿਸ ਰੋਜ਼ੀ ਸਿੰਗਲਾ ਯੰਗ ਪ੍ਰੌਫੈਸ਼ਨਲ ,ਮਾਡਲ ਕੈਰੀਅਰ ਸੈਂਟਰ ਮੌਜੂਦ ਸੀ।
No comments:
Post a Comment